01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਰਪੰਚ ਹਰਨੇਕ ਸਿੰਘ ਲਾਦੀਆਂ ਨੇ ਹੰਬੜਾਂ ਜ਼ੋਨ ਤੋਂ 'ਆਪ' ਦੇ ਸੰਭਾਵੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜੋਂ ਸਰਗਰਮੀਆਂ ਕੀਤੀਆਂ ਤੇਜ਼

ਅਜੀਤ ਡੈਸਕ 01-09-2025
ਲਾਦੀਆਂ ਨੇ ਵਿਧਾਇਕ ਸੰਗੋਵਾਲ ਦੇ ਥਾਪੜੇ ਨਾਲ 'ਆਪ' ਦੀ ਟਿਕਟ 'ਤੇ ਜਿਤਾਈ ਦਾਅਵੇਦਾਰੀ
ਹੰਬੜਾਂ, 31 ਅਗਸਤ (ਮੇਜਰ ਹੰਬੜਾਂ)-ਪੰਜਾਬ ਅੰਦਰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਦੇਖਦਿਆਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਜੋ ਕਿ ਜਨਰਲ ਮੰਨਿਆਂ ਜਾ ਰਿਹਾ ਹੈ ਤੋਂ ਆਪ ਦੇ ਸੰਭਾਵੀਂ ਉਮੀਦਵਾਰ ਕਿਸਾਨ ਯੂਨੀਅਨ ਆਗੂ ਸਰਪੰਚ ਹਰਨੇਕ ਸਿੰਘ ਲਾਦੀਆਂ ਵਲੋਂ ਸਰਗਰਮੀਆਂ ਤੇਜ਼ ਕਰਦਿਆਂ ਪਿੰਡਾਂ 'ਚ ਲੋਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਪੰਚ ਲਾਦੀਆਂ ਕਸਬਾ ਹੰਬੜਾਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲੜਨਗੇ | ਸਰਪੰਚ ਲਾਦੀਆਂ ਦਾ ਇਲਾਕੇ ਅੰਦਰ ਚੰਗਾ ਅਧਾਰ ਹੈ ਤੇ ਉਨ੍ਹਾਂ ਵਲੋਂ ਕਿਸਾਨ ਯੂਨੀਅਨ ਆਗੂ ਵਜੋਂ ਅਤੇ ਪਿੰਡ ਦੇ ਸਰਪੰਚ ਦੇ ਤੌਰ 'ਤੇ ਇਲਾਕੇ ਅੰਦਰ ਆਪਣੀ ਚੰਗੀ ਪਛਾਣ ਬਾਣਾਈ ਹੈ ਤੇ ਉਨ੍ਹਾਂ ਦੀ ਵਿਧਾਨ ਸਭਾ ਹਲਕਾ ਗਿੱਲ ਦੇ ਐੱਮ.ਐੱਲ.ਏ ਜੀਵਨ ਸਿੰਘ ਸੰਗੋਵਾਲ ਨਾਲ ਚੰਗੀ ਨੇੜਤਾ ਮੰਨੀ ਜਾ ਰਹੀ ਹੈ | ਸਰਪੰਚ ਲਾਦੀਆਂ ਆਪ ਦੇ ਹਲਕਾ ਗਿੱਲ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਹਨ ਤੇ ਉਨ੍ਹਾਂ ਦੇ ਸੰਭਾਵੀ ਉਮੀਦਵਾਰ ਵਜੋਂ ਮੈਦਾਨ 'ਚ ਆਉਣ ਨਾਲ ਕਾਂਗਰਸ ਸਮੇਤ ਵਿਰੋਧੀਆਂ ਨੂੰ ਉਨ੍ਹਾਂ ਮੁਕਾਬਲੇ ਉਮੀਦਵਾਰ ਲੱਭਣ 'ਚ ਮੁਸ਼ਕਿਲ ਪੇਸ਼ ਆ ਸਕਦੀ ਹੈ | ਜਦੋਂ ਸਰਪੰਚ ਹਰਨੇਕ ਸਿੰਘ ਲਾਦੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜੋਂ ਹੰਬੜਾਂ ਜ਼ੋਨ ਤੋਂ ਚੋਣ ਲੜਨ ਵਾਰੇ ਪੁੱਛਿਆ ਤਾਂ ਉਨ੍ਹਾਂ ਮਸਕਰਾਉਂਦਿਆਂ ਕਿਹਾ ਕਿ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਥਾਪੜੇ ਨਾਲ ਮੇਰੇ ਵਲੋਂ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੰਬੜਾਂ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਜਿਤਾਈ ਗਈ ਹੈ ਤੇ ਉਨ੍ਹਾਂ ਦੇ ਅਸ਼ੀਰਬਾਦ ਨਾਲ ਟਿਕਟ ਮਿਲਣ ਉਪਰੰਤ ਚੋਣ 'ਚ ਜਿੱਤ ਦਰਜ ਕਰਦਿਆਂ ਸੀਟ ਉਨ੍ਹਾਂ ਦੀ ਝੋਲੀ ਵਿਚ ਪਾਈ ਜਾਵੇਗੀ |

ਪਿਛਲੀ ਖ਼ਬਰ 'ਮਨੁੱਖਤਾ ਦੀ ਸੇਵਾ' ਪਰਿਵਾਰ ਦੇ ਸੁੁਪਨਿਆਂ ਦੇ ਘਰ ਹਸਨਪੁਰ ਤੋਂ ਭਾਈ ਮਿੰਟੂ ਦੀ ਅਗਵਾਈ 'ਚ ਮੈਰਾਥਨ ਦੌੜ ਕਰਵਾਈ ਅਗਲੀ ਖ਼ਬਰ ਪੀ. ਆਰ. ਟੀ. ਸੀ. ਦੀ ਬੱਸ ਖੰਭੇ ਨਾਲ ਟਕਰਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।