ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਵਿਖੇ ਸਰਪੰਚ ਕੁਲਦੀਪ ਸਿੰਘ ਕੱਦੂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਪਿੰਡ ਅੰਦਰ ਪੰਛੀਆਂ ਦੇ ਬਸੇਵੇ ਲਈ 50 ਆਲ੍ਹਣੇ ਲਗਾਏ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਅਤੇ ਕਲੱਬ ਪ੍ਰਧਾਨ ਹਰਮੇਲ ਸਿੰਘ ਝੱਲੀ ਨੇ ਦੱਸਿਆ ਕਿ ਮਨੁੱਖੀ ਲੋੜਾਂ ਦੀ ਪੂਰਤੀ ਲਈ ਰੋਜ਼ਾਨਾ ਵੱਡੇ ਪੱਧਰ 'ਤੇ ਦਰੱਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਨਾਲ ਪੰਛੀਆਂ ਦੇ ਰੈਣ-ਬਸੇਰੇ ਖ਼ਤਮ ਹੋ ਜਾਂਦੇ ਹਨ |ਇਸ ਲਈ ਪੰਛੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅੱਜ ਵਿਸ਼ੇਸ਼ ਉਪਰਾਲਾ ਕਰਦਿਆਂ ਪਿੰਡ ਜੌਹਲਾਂ ਦੇ ਪੱਕੇ ਦਰਵਾਜ਼ੇ ਅਤੇ ਧਰਮਸ਼ਾਲਾ ਵਿਖੇ 50 ਆਲ੍ਹਣੇ ਲਗਾਏ ਗਏ ਹਨ, ਜਿਨ੍ਹਾਂ ਆਲ੍ਹਣਿਆਂ ਵਿੱਚ ਪੰਛੀ ਆਪਣੇ ਬੱਚਿਆਂ ਸਮੇਤ ਰੈਣ-ਬਸੇਰਾ ਕਰ ਸਕਦੇ ਹਨ ਅਤੇ ਵਿਗੜਦੇ ਮੌਸਮ ਵਿੱਚ ਸੁਰੱਖਿਅਤ ਰਹਿ ਸਕਦੇ ਹਨ | ਇਸ ਮੌਕੇ ਸੇਵਾਮੁਕਤ ਐੱਸ.ਐੱਸ.ਓ ਤਰਸੇਮ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਦਿਉਲ, ਪੰਚ ਸੁਖਦੇਵ ਸਿੰਘ, ਪੰਚ ਫੌਜੀ ਗੁਲਜ਼ਾਰ ਸਿੰਘ, ਪੰਚ ਜਸਵੰਤ ਸਿੰਘ ਉੱਪਲ, ਡਾ.ਗੁਰਦੀਪ ਸਿੰਘ ਸਿੱਧੂ, ਪੰਚ ਗੁਰਚਰਨ ਸਿੰਘ, ਕਮਲਜੀਤ ਸਿੰਘ ਗਰੇਵਾਲ, ਖ਼ਜ਼ਾਨਚੀ ਚਮਕੌਰ ਸਿੰਘ, ਲਖਵੀਰ ਸਿੰਘ ਬਾਗੜੀ, ਸੁਖਵਿੰਦਰ ਸਿੰਘ, ਬਾਬਾ ਗਾਮਾ ਦਾਸ, ਮਨਦੀਪ ਸਿੰਘ, ਹਰਮੇਲ ਸਿੰਘ, ਸੈਕਟਰੀ ਹਰਜੀਤ ਸਿੰਘ ਬਿੱਟੂ, ਰਾਜਾ ਸਿੰਘ ਬਾਗੜੀ, ਆੜ੍ਹਤੀਆਂ ਅੰਮਿ੍ਤਪਾਲ ਸਿੰਘ, ਦੀਪਾ ਸਿੰਘ ਦਿਉਲ, ਅਰਜਨ ਸਿੰਘ, ਦੇਵ ਸਿੰਘ, ਫੌਜੀ ਕਾਲਾ ਸਿੰਘ, ਕੇ.ਕੇ. ਸ਼ਰਮਾ, ਨਰੇਸ਼ ਸ਼ਰਮਾ, ਡਾ. ਸਿਕੰਦਰ ਸਿੰਘ, ਫੌਜੀ ਬਲਦੇਵ ਸਿੰਘ, ਟਹਿਲ ਸਿੰਘ, ਨੰਬਰਦਾਰ ਮਨਪ੍ਰੀਤ ਸਿੰਘ, ਸ਼ਿੰਦਰ ਸਿੰਘ, ਭੋਲਾ ਸਿੰਘ, ਪ੍ਰਧਾਨ ਫੌਜੀ ਚਰਨ ਸਿੰਘ ਆਦਿ ਹਾਜ਼ਰ ਸਨ |