ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ)-ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਲਿੱਤਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਪੰਥ ਦੇ ਪ੍ਰਸਿੱਧ ਭਾਈ ਮਨਜੀਤ ਸਿੰਘ ਬੁਟਾਹਰੀ ਦੇ ਕਵੀਸ਼ਰੀ ਜੱਥੇ ਵੱਲੋਂ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਆਖਿਆ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਗੁਰਬਾਣੀ ਨਾਲ ਜੁੜ੍ਹ ਕੇ ਆਪਣਾ ਮਨੁੱਖਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਪ੍ਰਮਾਤਮਾ ਦਾ ਓਟ ਆਸਰਾ ਪ੍ਰਾਪਤ ਹੋ ਸਕੇ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਗੈਰ ਕਿਸੇ ਵੀ ਦੇਹਧਾਰੀ ਅੱਗੇ ਸ਼ੀਸ਼ ਨਹੀਂ ਝੁਕਾਉਣਾ ਚਾਹੀਦਾ | ਇਸ ਮੌਕੇ ਪ੍ਰਧਾਨ ਮੋਹਣ ਸਿੰਘ ਹੇਅਰ, ਜਸਵਿੰਦਰ ਸਿੰਘ ਸੋਹੀ, ਡਾ. ਅਰਵਿੰਦ ਸਿੰਘ ਸੋਹੀ, ਥਾਣੇਦਾਰ ਭੁਪਿੰਦਰ ਸਿੰਘ ਹੇਅਰ, ਅਜਮੇਰ ਸਿੰਘ ਨਿੱਕਾ, ਅਮਰਜੀਤ ਸਿੰਘ, ਰਛਪਾਲ ਸਿੰਘ ਰਾਜੂ, ਗਿਆਨੀ ਗੁਰਮੁੱਖ ਸਿੰਘ, ਕਰਮਜੀਤ ਸਿੰਘ ਕਰਮਾ, ਗੁਰਦੀਪ ਸਿੰਘ ਸੋਹੀ, ਅਮਰਜੀਤ ਸਿੰਘ, ਸਰਪੰਚ ਸੁਰਜੀਤ ਸਿੰਘ ਲਿੱਤਰਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਲਿੱਤਰਾਂ, ਸਰਪੰਚ ਹਰਨੇਕ ਸਿੰਘ ਬਰ੍ਹਮੀ, ਡਾ. ਚਰਨ ਸਿੰਘ ਬੁਰਜ ਨਕਲੀਆਂ, ਚਰਨ ਸਿੰਘ ਗਿੱਲ ਨੂਰਪੁਰਾ, ਹੈੱਡ ਗ੍ਰੰਥੀ ਅਵਤਾਰ ਸਿੰਘ ਨੂਰਪੁਰਾ, ਬਾਬਾ ਬੇਅੰਤ ਸਿੰਘ ਬੰਟੀ, ਭਾਈ ਗੁਰਮੇਲ ਸਿੰਘ ਨੂਰਪੁਰਾ, ਰਾਜਿੰਦਰ ਸਿੰਘ ਰਾਜਾ, ਪੰਚ ਸਤਵਿੰਦਰ ਸਿੰਘ ਹੇਅਰ, ਕਿ੍ਪਾਲ ਸਿੰਘ ਹੇਅਰ, ਹਰਮੇਲ ਸਿੰਘ, ਫੌਜੀ ਗੁਰਮੇਲ ਸਿੰਘ, ਜਰਨੈਲ ਸਿੰਘ ਹੇਅਰ ਆਦਿ ਹਾਜ਼ਰ ਸਨ |