ਧਾਰੀਵਾਲ, 31 ਅਗਸਤ (ਸਵਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿਚ ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਧਾਰੀਵਾਲ ਵਲੋਂ ਪੁਰਾਣਾ ਧਾਰੀਵਾਲ ਵਿਖੇ ਫਤੇਹ ਨੰਗਲ ਰਾਜਬਾਹੇ ਦੇ ਕੰਢੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਏ ਗਏ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਸਾਰਿਆਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ | ਇਸ ਮੌਕੇ ਮੁੱਖ ਸੇਵਾਦਾਰ ਪ੍ਰੀਤਮ ਸਿੰਘ ਭੱਟੀ ਨੇ ਕਿਹਾ ਕਿ ਜੇਕਰ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤਾਂ ਹੜ੍ਹ ਨਾਲ ਹੋ ਰਹੇ ਨੁਕਸਾਨ ਨੂੰ ਵੀ ਰੋਕਿਆ ਜਾ ਸਕਦਾ ਹੈ | ਇਸ ਬੂਟੇ ਲਗਾਉਣ ਵਿਚ ਸ੍ਰੀ ਸੁਖਪਾਲ ਸਿੰਘ, ਅਮਿਤ ਸ਼ਾਹ, ਹਰਪ੍ਰੀਤ ਸਿੰਘ, ਜਾਦਜੀਤ ਸਿੰਘ, ਬੌਬੀ, ਸੋਨੂ, ਰਾਜ ਕੁਮਾਰ, ਵਿੱਕੀ ਕੁਆਲਿਟੀ, ਬਲਕਾਰ ਸਿੰਘ ਅਤੇ ਪ੍ਰੀਤਮ ਸਿੰਘ ਭੱਟੀ ਆਦਿ ਨੇ ਹਿੱਸਾ ਲਿਆ |