01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਐਕਟਿਵਾ ਸਕੂਟਰੀ 'ਤੇ ਹੈਰੋਇਨ ਦੀ ਸਪਲਾਈ ਦੇਣ ਜਾਂਦੇ 2 ਕਾਬੂ

ਅਜੀਤ ਡੈਸਕ 01-09-2025
ਜਗਰਾਉਂ, 31 ਅਸਗਤ (ਗੁਰਦੀਪ ਸਿੰਘ ਮਲਕ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀ.ਆਈ.ਏ ਸਟਾਫ਼ ਪੁਲਿਸ ਵਲੋਂ 2 ਕਥਿਤ ਦੋਸ਼ੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਅਲੀਗੜ੍ਹ ਕੋਲ ਮੌਜੂਦ ਸੀ, ਉਸ ਮੌਕੇ ਮੁਖ਼ਬਰ ਦੀ ਇਤਲਾਹ ਦਿੱਤੀ ਕਿ ਪਿੰਡ ਕੋਠੇ ਖੰਜੂਰਾਂ ਸਾਈਡ ਤੋਂ ਐਕਟਿਵਾ 'ਤੇ ਸਵਾਰ ਹੋ ਕੇ ਜੱਜ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮੁਹੱਲਾ ਖਾਂਨਗਾਹ ਨੇੜੇ ਕਮਲ ਚੌਂਕ ਜਗਰਾਉਂ ਅਤੇ ਸ਼ਨੀ ਉਰਫ਼ ਸਲੇਡਾ ਪੁੱਤਰ ਪੰਮਾ ਸਿੰਘ ਵਾਸੀ ਮੁਹੱਲਾ ਗਾਂਧੀ ਨਗਰ ਜਗਰਾਉਂ ਅਲੀਗੜ੍ਹ ਵੱਲ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਹੇ ਹਨ | ਜਿਸ 'ਤੇ ਤੁਰੰਤ ਨਾਕਾਬੰਦੀ ਕਰਕੇ ਦੋਨਾਂ ਨੂੰ ਕਾਬੂ ਕਰ ਲਿਆ | ਜਿਨ੍ਹਾਂ ਪਾਸ਼ੋ 42 ਗ੍ਰਾਮ ਹੈਰੋਇਨ ਅਤੇ 2 ਮੋਬਾਈਲ ਬਰਾਮਦ ਹੋਏ ਹਨ | ਜਿਨ੍ਹਾਂ ਖ਼ਿਲਾਫ਼ ਪੁਲਿਸ ਥਾਣਾ ਸਿਟੀ ਜਗਰਾਉਂ 'ਚ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਮਾਲ ਵਿਭਾਗ ਦੀ ਰਿਸ਼ਵਤ ਨਿੱਜੀ ਬੈਂਕਾਂ ਦੇ ਕਰਿੰਦਿਆਂ ਵਲੋਂ ਵਸੂਲਣ ਦੀ ਛਿੜੀ ਚਰਚਾ ਅਗਲੀ ਖ਼ਬਰ ਮੇਲਾ ਛਪਾਰ ਕਾਂਗਰਸ ਕਾਨਫਰੰਸ ਹੜ੍ਹਾਂ ਦੀ ਸਥਿਤੀ 'ਤੇ ਨਿਰਭਰ ਕਰੇਗੀ-ਕੈਪਟਨ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।