01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੇਲਾ ਛਪਾਰ ਕਾਂਗਰਸ ਕਾਨਫਰੰਸ ਹੜ੍ਹਾਂ ਦੀ ਸਥਿਤੀ 'ਤੇ ਨਿਰਭਰ ਕਰੇਗੀ-ਕੈਪਟਨ ਸੰਧੂ

ਅਜੀਤ ਡੈਸਕ 01-09-2025
ਅਹਿਮਦਗੜ੍ਹ, 31 ਅਗਸਤ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਕਈ ਸਾਲਾਂ ਬਾਅਦ ਲੱਗਣ ਵਾਲੀਆਂ ਸਿਆਸੀ ਕਾਨਫਰੰਸਾਂ ਦੇ ਸਾਰੇ ਮੁੱਖ ਪ੍ਰਬੰਧਕਾਂ ਅਤੇ ਸਿਆਸੀ ਆਗੂਆਂ ਨੂੰ ਭਾਰੀ ਬਰਸਾਤ ਨੇ ਨਾਮੋਸ਼ੀ ਦੇ ਕਗਾਰ 'ਤੇ ਲਿਆ ਖੜਾ ਕੀਤਾ | ਪਿਛਲੇਂ ਕਈ ਦਿਨਾਂ ਤੋਂ ਵੱਡੇ ਪੱਧਰ 'ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਇੱਥੇ ਤਿਆਰੀਆਂ ਚੱਲ ਰਹੀਆਂ ਹਨ, ਪਰ ਕਰੀਬ ਅੱਧੇ ਪੰਜਾਬ 'ਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਕਾਰਨ ਕਾਨਫਰੰਸਾਂ ਦੇ ਮੁੱਖ ਪ੍ਰਬੰਧਕ ਹਾਲੇ 1-2 ਦਿਨ ਬਰਸਾਤ ਬੰਦ ਹੋਣ ਦੀ ਉਡੀਕ ਕਰਨਗੇ | ਅੱਜ ਕਾਂਗਰਸ ਪਾਰਟੀ ਦੀ ਕਾਨਫਰੰਸ ਦੇ ਇੰਨਚਾਰਜ ਪੰਜਾਬ ਪ੍ਰਦੇਸ਼ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਹਲਕੇ ਦੇ ਹੋਰ ਸੀਨੀਅਰ ਆਗੂਆਂ ਨਾਲ ਕਾਨਫਰੰਸ ਵਾਲੀ ਥਾਂ ਦਾ ਮੁਆਇਨਾ ਕੀਤਾ | ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਹੜ੍ਹ ਪੀੜਤ ਇਲਾਕੇ ਦੇ ਲੋਕਾਂ ਲਈ ਚਿੰਤਤ ਹਾਂ, ਕਿਉਂਕਿ ਸਾਡੀ ਪਾਰਟੀ ਹਮੇਸ਼ਾ ਲੋਕ ਮਸਲਿਆਂ ਨੂੰ ਲੈ ਕੇ ਮੌਜੂਦਾ ਸਰਕਾਰ ਦੀਆਂ ਅਣ-ਗਹਿਲੀਆਂ ਅਤੇ ਨਾਕਾਮੀਆਂ ਨੂੰ ਲੈ ਕੇ ਲੋਕਾਂ 'ਚ ਪਹੁੰਚਦੀ ਹੈ | ਇਹੋਂ ਮਕਸਦ ਨਾਲ ਅਸੀਂ ਕਾਨਫਰੰਸ ਦੀਆਂ ਤਿਆਰੀਆਂ ਆਰੰਭ ਕੀਤੀਆਂ ਹੋਈਆ ਹਨ | ਪਰ ਜੇਕਰ ਬਰਸਾਤ ਦਾ ਕਹਿਰ ਜਾਰੀ ਰਿਹਾ ਤਾਂ ਅਸੀਂ ਹੜ੍ਹ ਪੀੜਤਾਂ ਦੀ ਮਦਦ ਨੂੰ ਪਹਿਲ ਦੇਵਾਂਗੇ | ਇਸ ਸਬੰਧੀ ਉਨ੍ਹਾਂ ਹਾਲੇ ਕੋਈ ਫ਼ੈਸਲਾ ਸਪੱਸ਼ਟ ਨਹੀਂ ਕੀਤਾ | ਜੋ ਆਉਣ ਵਾਲੇ 1-2 ਦਿਨਾਂ 'ਚ ਹਲਕੇ ਦੇ ਵਰਕਰਾਂ ਅਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਵਟਾਂਦਰੇ ਬਾਅਦ ਹੀ ਫ਼ੈਸਲਾ ਲਏ ਜਾਣ ਦੀ ਗੱਲ ਕੀਤੀ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ, ਯੂਥ ਆਗੂ ਐਰਿਕ ਬੋਪਾਰਾਏ ਛਪਾਰ, ਜਗਦੇਵ ਸਿੰਘ ਪੰਚ, ਪਾਲ ਸਿੰਘ ਪੰਚ, ਪ੍ਰੇਮ ਸਿੰਘ ਸੇਖੋਂ, ਤਨਵੀਰ ਜੋਧਾਂ, ਗੁਰਚਰਨ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਕਟਿਵਾ ਸਕੂਟਰੀ 'ਤੇ ਹੈਰੋਇਨ ਦੀ ਸਪਲਾਈ ਦੇਣ ਜਾਂਦੇ 2 ਕਾਬੂ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਬੱਸੀਆਂ ਤੋਂ ਜੇ.ਈ. ਬਲਵਿੰਦਰ ਸਿੰਘ ਸੱਤੋਵਾਲ ਸਰਕਲ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।