ਮੇਲਾ ਛਪਾਰ ਕਾਨਫਰੰਸ 'ਚ ਹੁੰਮ-ਹੁਮਾ ਕੇ ਪੁੱਜਿਆ ਜਾਵੇ- ਚੰਦ ਸਿੰਘ ਡੱਲਾ
ਰਾਏਕੋਟ, 31 ਅਗਸਤ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਵੱਲੋਂ ਜ਼ਿਲ੍ਹੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਵਿਧਾਨ ਸਭਾ ਹਲਕਾ ਰਾਏਕੋਟ ਅੰਦਰ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ | ਜਿਸ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਬੱਸੀਆਂ ਦੇ ਪਿੰਡਾਂ ਦਾ ਇਕੱਠ ਪਿੰਡ ਸੱਤੋਵਾਲ ਵਿਖੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਕੀਤਾ ਗਿਆ | ਜਿਸ ਦੌਰਾਨ ਚੰਦ ਸਿੰਘ ਡੱਲਾ ਵਲੋਂ ਸੰਬੋਧਨ ਕਰਦਿਆਂ ਆਖਿਆ ਕਿ ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਵਿਖੇ 7 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੀ ਸਫ਼ਲਤਾ ਲਈ ਜ਼ਿਲ੍ਹੇ ਭਰ ਦੇ ਸਮੁੱਚੇ ਹਲਕਿਆਂ ਵਿੱਚ ਅਕਾਲੀ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਮੇਲਾ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਪਿੰਡ ਛਪਾਰ ਵਿਖੇ ਜ਼ਿਲ੍ਹਾ ਲੁਧਿਆਣਾ ਪੱਧਰੀ ਮੀਟਿੰਗ ਹੋਵੇਗੀ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ | ਇਸ ਮੌਕੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਬੱਸੀਆਂ ਤੋਂ ਜੇ.ਈ. ਬਲਵਿੰਦਰ ਸਿੰਘ ਸੱਤੋਵਾਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਦਾ ਸਰਕਲ ਦੇ ਹਾਜ਼ਰ ਲੋਕਾਂ ਵਲੋਂ ਹੱਥ ਖੜ੍ਹੇ ਕਰਦਿਆਂ ਜੈਕਾਰਿਆਂ ਦੀ ਗੂੰਜ ਨਾਲ ਸਮਰਥਨ ਦਿੱਤਾ ਗਿਆ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਸਰਪੰਚ ਜਸਵੀਰ ਸਿੰਘ ਦੇਹੜਕਾ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਸਰਪੰਚ ਅੰਮਿ੍ਤਪਾਲ ਸਿੰਘ ਹੈਪੀ ਸਿਵੀਆਂ, ਪਿ੍ਤਪਾਲ ਸਿੰਘ ਬਾਘਾ, ਰਾਜੂ ਰਾਵਲ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਬੱਸੀਆਂ, ਸਾਬਕਾ ਪੰਚ ਬਲਵਿੰਦਰ ਸਿੰਘ ਬੱਸੀਆਂ, ਜਾਨੂੰ ਬੱਸੀਆਂ, ਨੰਬਰਦਾਰ ਸੁਖਜਿੰਦਰ ਸਿੰਘ ਸ਼ਾਹਜਹਾਨਪੁਰ, ਡਾ. ਬਲਵਿੰਦਰ ਸਿੰਘ ਚੱਕ ਭਾਈਕਾ, ਦਰਸ਼ਨ ਸਿੰਘ ਚੱਕ ਭਾਈਕਾ, ਲਛਮਣ ਸਿੰਘ, ਚਮਕੌਰ ਸਿੰਘ ਕੀਤੂ, ਸਾਬਕਾ ਪੰਚ ਹਰਮੇਲ ਸਿੰਘ ਜੱਟਪੁਰਾ, ਬਾਵਾ ਜੱਟਪੁਰਾ, ਸਾਬਕਾ ਪੰਚ ਉਜਾਗਰ ਸਿੰਘ, ਸਾਬਕਾ ਪੰਚ ਚਮਕੌਰ ਸਿੰਘ, ਗੁਰਚਰਨ ਸਿੰਘ ਨੱਥੋਵਾਲ, ਰਾਜ ਸਿੰਘ ਸੱਤੋਵਾਲ, ਭੁਪਿੰਦਰ ਸਿੰਘ ਧਾਲੀਵਾਲ, ਪ੍ਰਧਾਨ ਦਿਲਬਾਗ ਸਿੰਘ, ਕੈਪਟਨ ਜੋਗਿੰਦਰ ਸਿੰਘ, ਕੁਲਦੀਪ ਸਿੰਘ, ਜਸਵੀਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਮੱਘਰ ਸਿੰਘ, ਬਲਕਾਰ ਸਿੰਘ, ਬਲਰਾਜ ਸਿੰਘ, ਪੀ.ਏ. ਕਮਲਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਬੱਸੀਆਂ ਤੋਂ ਜੇ.ਈ. ਬਲਵਿੰਦਰ ਸਿੰਘ ਸੱਤੋਵਾਲ ਸਰਕਲ ਪ੍ਰਧਾਨ ਨਿਯੁਕਤ
ਅਜੀਤ ਡੈਸਕ
01-09-2025