01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਰਕਾਰ ਦੇ ਨਾਲ ਹੋਰ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ-ਪੰਧੇਰ ਬੱਗਾ ਕਲਾਂ <br/>

ਅਜੀਤ ਡੈਸਕ 01-09-2025
ਹੰਬੜਾਂ, 31 ਅਗਸਤ (ਮੇਜਰ ਹੰਬੜਾਂ)-ਪੰਜਾਬ ਅੰਦਰ ਪੈ ਰਹੀ ਭਾਰੀ ਬਾਰਿਸ਼ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ | ਇਹ ਪ੍ਰਗਟਾਵਾ ਕਾਰੋਬਾਰੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ ਨੇ ਪੰਜਾਬ ਦੇ ਕਈ ਹੜਾਂ ਅਤੇ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਸਹਾਇਤਾਂ ਦੀ ਅਪੀਲ ਕਰਦਿਆਂ ਕੀਤਾ | ਪੰਧੇਰ ਨੇ ਕਿਹਾ ਕਿ ਸਰਕਾਰ ਦੇ ਨਾਲ ਸਾਡਾ ਵੀ ਫਰਜ਼ ਬਣਦਾ ਹੇ ਕਿ ਅਸੀਂ ਜ਼ਰੂਰਤ ਅਨੁਸਾਰ ਹੜ੍ਹ ਪ੍ਰਭਿਾਵਤ ਲੋਕਾਂ ਦੀ ਮੱਦਦ ਲਈ ਅੱਗੇ ਆਈ ਤੇ ਖਾਣ ਪੀਣ ਦੇ ਸਮਾਨ ਸਮੇਤ ਪਸੂਆਂ ਲਈ ਤੂੜੀ ਅਤੇ ਹਰਾ ਚਾਰਾ ਉਨ੍ਹਾਂ ਲੋਕਾਂ ਤੱਕ ਪੁੱਜਦਾ ਕਰੀਏ | ਪੰਧੇਰ ਬੱਗਾ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਹੜ ਪੀੜਤ ਲੋਕਾਂ ਲਈ ਵਿਸ਼ੇਸ਼ ਰਾਸ਼ੀ ਪੈਕਜ ਦਾ ਐਲਾਨ ਕਰੇ ਅਤੇ ਜੋ ਲੋਕ ਅਜੇ ਵੀ ਹੜਾਂ ਦੇ ਪਾਣੀ'ਚ ਭਸੇ ਹੋਏ ਹਨ ਉਨ੍ਹਾ ਨੂੰ ਉੱਥੋਂ ਕੱਢਕੇ ਸੁਰੱਖਿਆ ਥਾਂਵਾਂ 'ਤੇ ਪੁੱਜਦਾ ਕਰੇ ਤਾਂ ਜੋ ਲੋਕਾਂ ਨੂੰ ਤੁਰੰਤ ਰਾਹਿਤ ਦਿੱਤੀ ਜਾ ਸਕੇ | ਪੰਧੇਰ ਨੇ ਕਿਹਾ ਕਿ ਐੱਨ.ਆਰ.ਆਈ ਅਤੇ ਸਮਾਜ ਸੇਵੀ ਲੋਕ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ ਆਪਣਾ ਹੱਥ ਅੱਗੇ ਵਧਾਉਣ | ਉਨ੍ਹਾਂ ਖਾਲਸਾ ਏਡ ਸਮੇਤ ਹੋਰ ਸਮਾਜ ਸੇਵੀ ਸੰਸਥਾਂਵਾਂ ਦੀ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹੜ ਪੀੜਤਾਂ ਲਈ ਕੀਤੇ ਜਾ ਰਹੇ ਬਚਾਅ ਕਾਰਜ ਅਤੇ ਪੀੜਤ ਲੋਕਾਂ ਲਈ ਲਗਾਏ ਗਏ ਲੰਗਰ ਸ਼ਲਾਘਾਯੋਗ ਕਦਮ ਹੈ ਤੇ ਹੋਰ ਵੀ ਬਹੁਤ ਸਾਰੀਆਂ ਐੱਨ.ਓ.ਜੀ ਵੀ ਹੜ੍ਹ ਪੀੜਤ ਲੋਕਾਂ ਦੀ ਮੱਦਦ 'ਚ ਜੁਟੀਆਂ ਹਨ ਉਨ੍ਹਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ |

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਰਕਲ ਬੱਸੀਆਂ ਤੋਂ ਜੇ.ਈ. ਬਲਵਿੰਦਰ ਸਿੰਘ ਸੱਤੋਵਾਲ ਸਰਕਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੈਸ਼ਨ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।