26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਉਦਾਸੀਨ ਗੋਬਿੰਦ ਗਊ ਧਾਮ ਵਿਖੇ ਸਾਲਾਨਾ ਭਗਵਤੀ ਜਾਗਰਣ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ

ਅਜੀਤ ਡੈਸਕ 22-07-2025
ਰਾਏਕੋਟ, 21 ਜੁਲਾਈ (ਸੁਸ਼ੀਲ)-ਸ੍ਰੀ ਜੈ ਭਵਾਨੀ ਸੰਕੀਰਤਨ ਮੰਡਲ ਰਾਏਕੋਟ ਅਤੇ ਮਾਂ ਨੈਣਾ ਦੇਵੀ ਭੰਡਾਰਾ ਕਮੇਟੀ ਵਲੋਂ ਮਾਂ ਨੈਣਾ ਦੇਵੀ ਦੇ ਅਸਥਾਨ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਲਗਾਏ ਜਾ ਰਹੇ 37ਵੇਂ ਸਾਲਾਨਾ ਭੰਡਾਰੇ ਦੇ ਸਬੰਧ ਵਿਚ ਸ੍ਰੀ ਉਦਾਸੀਨ ਗੋਬਿੰਦ ਗਊ ਧਾਮ ਭੈਣੀ ਬੜਿੰਗਾ-ਸੁਖਾਣਾ ਵਿਖੇ ਮੁੱਖ ਸਰਪ੍ਰਸਤ ਪੰਡਿਤ ਕਿ੍ਸ਼ਨ ਕੁਮਾਰ ਜੋਸ਼ੀ ਦੇ ਆਸ਼ੀਰਵਾਦ ਸਦਕਾ 37ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਜਾਗਰਣ ਪੂਜਨ ਦੀ ਸੇਵਾ ਨਵੀਨ ਜੈਨ ਲੁਧਿਆਣਾ ਅਤੇ ਜਗਦੀਸ਼ ਸਿੰਘ ਗਰੇਵਾਲ ਸਾਬਕਾ ਸਰਪੰਚ ਬੁਰਜ ਹਕੀਮਾਂ ਵਲੋਂ ਪਰਿਵਾਰ ਸਮੇਤ ਕੀਤੀ ਗਈ ਅਤੇ ਜਾਗਰਣ ਦਾ ਉਦਘਾਟਨ ਗਊਚਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜੇਸ਼ ਕੁਮਾਰ ਅਤੇ ਸਮੂਹ ਮੈਂਬਰਾਂ ਵੱਲੋਂ ਕੀਤਾ ਗਿਆ | ਜਦਕਿ ਜੋਤੀ ਪ੍ਰਚੰਡ ਦੀ ਰਸਮ ਪੰਡਿਤ ਸ੍ਰੀ ਕਿ੍ਸ਼ਨ ਕੁਮਾਰ ਜੋਸ਼ੀ ਲੁਧਿਆਣੇ ਵਾਲੇ, ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਹੀਰਾ ਲਾਲ ਬਾਂਸਲ ਮੁਸਕਾਨ ਕੈਟਲ ਫੀਡ ਵਾਲਿਆਂ ਸਮੇਤ ਦਿਨੇਸ਼ ਗਰਗ ਵਲੋਂ ਨਿਭਾਈ ਗਈ | ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਇੰਦਰਪਾਲ ਗੋਲਡੀ, ਨੇਹਾ ਵਰਮਾ, ਮਾਸਟਰ ਟੋਨਾ, ਅਭੀ ਗੋਇਲ ਰਾਏਕੋਟ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸੰਦੀਪ ਜੋਸ਼ੀ ਪੁਜਾਰੀ ਬੰਗਲਾ ਮੁਖੀ ਧਾਮ ਲੁਧਿਆਣਾ, ਭੂਸ਼ਣ ਜੈਨ ਪ੍ਰਧਾਨ, ਵੈਦ ਲਖਵਿੰਦਰ ਸਿੰਘ ਕਲਸੀਆਂ, ਨਵਦੀਪ ਸ਼ਰਮਾ, ਸੁਰੇਸ਼ ਕੁਮਾਰ, ਬਿੱਟੂ ਸਦਾਵਰਤੀ, ਸਤੀਸ਼ ਪਰੂਥੀ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਸ਼ਾਮਿਲ ਸਨ |
ਪਿਛਲੀ ਖ਼ਬਰ ਲੁਧਿਆਣਾ ਧਰਨੇ ਲਈ ਹਲਕਾ ਰਾਏਕੋਟ ਦੇ ਅਕਾਲੀ ਵਰਕਰ ਦਾ ਜਥਾ ਗੁਰੂਸਰ ਸੁਧਾਰ ਤੋਂ ਅੱਜ 9 ਵਜੇ ਹੋਵੇਗਾ ਰਵਾਨਾ-ਧਾਲੀਵਾਲ, ਰ... ਅਗਲੀ ਖ਼ਬਰ ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ ਨੇ ਸਹੋਦਿਆ ਸਕੂਲਾਂ ਦੀਆਂ ਖੇਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।