ਚੌਂਕੀਮਾਨ, 21 ਜੁਲਾਈ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਨਾਰਥ ਦੇ ਨਵੇਂ ਸੈਸ਼ਨ ਦੇ ਵਿਚ ਆਸਣ ਵਾਲੀਆਂ ਗਤੀਵਿਧੀਆਂ ਦੇ ਸਬੰਧ ਸਕੂਲ ਦੇ ਪਿ੍ੰਸੀਪਲ ਮੈਡਮ ਬਲਵਿੰਦਰ ਕੌਰ ਦੀ ਅਗਵਾਈ ਵਿਚ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਸਾਹਿਬਾਨਾਂ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਬਡਿੰਗ ਬਰੇਨ ਰਾਏਕੋਟ ਦੇ ਪਿ੍ੰਸੀਪਲ ਮੈਡਮ ਮਨਦੀਪ ਕੌਰ, ਡੀ.ਏ.ਵੀ. ਸਕੂਲ ਜਗਰਾਉਂ ਦੇ ਮੁਖੀ ਵੇਦ ਵਰਤ ਪਲਾਹ, ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਪੁਨੀਤਾ ਸ਼ਰਮਾ, ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਹਲਵਾਰਾ ਦੇ ਮੁਖੀ ਮੈਡਮ ਨਰਿੰਦਰ ਕੌਰ, ਰੈਨੇਸਾਂਸ ਕਾਨਵੈਂਟ ਸਕੂਲ ਅੱਡਾ ਚੌਂਕੀਮਾਨ ਦੇ ਪਿ੍ੰਸੀਪਲ ਕਿਰਨ ਸ਼ਰਮਾ, ਰੂਪ ਵਾਟਿਕਾ ਸਕੂਲ ਦੇ ਪਿ੍ੰਸੀਪਲ ਮੈਡਮ ਵਿੰਮੀ ਠਾਕੁਰ, ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਦੇ ਪਿ੍ੰਸੀਪਲ ਸਿਸਟਰ ਐਨਸੀ ਜੌਸਿਫ, ਸੱਤਿਆ ਭਾਰਤੀ ਆਦਰਸ਼ ਸਕੂਲ ਦੇ ਮੁਖੀ ਮੈਡਮ ਪੂਨਮ ਸ਼ਰਮਾ, ਐੱਸ.ਆਰ.ਐੱਮ ਕਾਨਵੈਂਟ ਸਕੂਲ ਦੇ ਮੁਖੀ ਡਾ: ਸੀਨਮ ਸੈਮੁਅਲ, ਸੈਟ ਐਕਸੀਵੀਅਰ ਸਕੂਲ ਦੇ ਮੁਖੀ ਮੈਡਮ ਜਸਵੰਤ ਕੌਰ ਢੱਟ, ਟੈਗੋਰ ਮਾਡਰਨ ਸਕੂਲ ਦੇ ਮੁਖੀ ਲੱਕੀ ਵਰਮਾ ਅਤੇ ਵਿਦਿਆ ਇੰਟਰਨੈਸ਼ਨਲ ਸਕੂਲ ਦੇ ਮੁਖੀ ਮੈਡਮ ਅੰਮਿ੍ਤਪਾਲ ਕੌਰ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਹੋਦਿਆ ਦੀਆਂ ਖੇਡਾਂ ਅਤੇ ਹੋਰ ਗਤੀਵਿਧੀਆਂ ਲਈ ਉਤਸ਼ਾਹਿਤ ਕਰਨਾ ਹੈ ਤੇ ਮੀਟਿੰਗ ਵਿਚ ਸਾਲ ਵਿਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਦਰਾਂ ਕੀਤਾ ਕਿ ਕਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਸ਼ਾਮਿਲ ਕਰਨ ਲਈ ਤਿਆਰ ਕਰ ਸਕਦੇ ਹਾਂ | ਉਨ੍ਹਾਂ ਦੱਸਿਆ ਕਿ ਸੀ.ਬੀ.ਐੱਸ.ਈ. ਨੇ ਸਹੋਦਿਆ ਸਕੂਲਾਂ ਤੋਂ ਹਰ ਸਾਲ ਦੋ ਸਭ ਤੋਂ ਵਧੀਆ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪੁਰਸਕਾਰ ਦੇਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਤੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਅੱਗੇ ਤੋਂ ਵੀ ਜ਼ਿਆਦਾ ਦਿਲਚਸਪੀ ਰੱਖਣ ਲਈ ਹਰ ਇਕ ਨੂੰ ਉਤਸ਼ਾਹਿਤ ਕੀਤਾ ਜਾਵੇਗਾ |