17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸ਼੍ਰੋਮਣੀ ਅਕਾਲੀ ਦਲ (ਬ) ਭਲਕੇ ਡੀ. ਸੀ. ਦਫ਼ਤਰ ਲੁਧਿਆਣਾ ਅੱਗੇ ਧਰਨਾ ਦਿੱਤਾ ਜਾਵੇਗਾ-ਸਾਬਕਾ ਵਿਧਾਇਕ ਢਿੱਲੋਂ/ਵਲੈਤੀਆ/ਅਮਨਾ ਸਵੱਦੀ

ਅਜੀਤ ਡੈਸਕ 21-07-2025
ਚੌਂਕੀਮਾਨ, 20 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਹਲਕਾ ਦਾਖਾ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਡਾਇਰੈਕਟਰ ਚਮਕੌਰ ਸਿੰਘ ਭਰੋਵਾਲ (ਵਲੈਤੀਆਂ) ਤੇ ਯੂਥ ਅਕਾਲੀ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ ਸਮੇਤ ਅਕਾਲੀ ਆਗੂਆਂ ਨਾਲ 22 ਜੁਲਾਈ ਨੂੰ ਡੀ.ਸੀ. ਦਫ਼ਤਰ ਲੁਧਿਆਣ ਅੱਗੇ ਦਿੱਤੇ ਜਾ ਰਹੇ ਧਰਨੇ ਸਬੰਧੀ ਵਿਚਾਰਾਂ ਕੀਤੀਆਂ | ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀ ਲੈਡ ਪੂਲਿੰਗ ਨੀਤੀ ਵਿਰੁੱਧ 22 ਜੁਲਾਈ ਨੂੰ ਡੀ.ਸੀ. ਦਫ਼ਤਰ ਲੁਧਿਆਣ ਅੱਗੇ ਵਿਸ਼ਾਲ ਧਰਨਾ ਦਿੰਤਾ ਜਾਵੇਗਾ ਤੇ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਮੂਲੀਅਤ ਕਰਨ ਤਾਂ ਜੋ ਸਰਕਾਰ ਮਜ਼ਬੂਰ ਹੋ ਕੇ ਲੈਂਡ ਪੂਲਿੰਗ ਨੀਤੀ ਰੱਦ ਕਰੇ | ਇਸ ਮੌਕੇ ਡਾਇਰੈਕਟਰ ਚਮਕੌਰ ਸਿੰਘ ਭਰੋਵਾਲ (ਵਲੈਤੀਆਂ) ਤੇ ਅਮਨਦੀਪ ਸਿੰਘ ਅਮਨਾ ਸਵੱਦੀ ਨੇ ਕਿਹਾ ਕਿ 22 ਜੁਲਾਈ ਵਾਲਾ ਧਰਨਾ ਸਰਕਾਰ ਨੂੰ ਮਜ਼ਬੂਰ ਕਰ ਦੇਵੇਗਾ ਕਿ ਉਸ ਨੂੰ ਲੈਂਡ ਪੂਲਿੰਗ ਨੀਤੀ ਰੱਦ ਕਰਨੀ ਪਵੇਗੀ | ਇਸ ਮੌਕੇ ਮਨੀ ਭਰੋਵਾਲ, ਪ੍ਰਧਾਨ ਭਜਨ ਸਿੰਘ, ਪੰਚ ਅਜਮੇਰ ਸਿੰਘ, ਬਹਾਦਰ ਸਿੰਘ ਗਰੇਵਾਲ, ਹੈਪੀ ਪੰਧੇਰ, ਜਪਨੀਤ ਸਿੰਘ ਪੰਧੇਰ, ਕੋਮਲ ਚਾਹਿਲ, ਦਵਿੰਦਰਜੀਤ ਸਿੰਘ ਤੱਤਲਾ, ਸੁਖਜਿੰਦਰ ਸਿੰਘ ਤੱਤਲਾ, ਦਰਸਨ ਸਿੰਘ ਤੱਤਲਾ, ਪਰਮਿੰਦਰ ਸਿਮਘ ਤੱਤਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਜੇਲ੍ਹੀਂ ਡੱਕਿਆ ਤੇ ਨਾਜਾਇਜ਼ ਬਣਾਈਆਂ ਜਾਇਦਾਦਾਂ 'ਤੇ ਬੁਲਡੋਜ਼ਰ ਚਲਾਇਆ-ਕੰਗ ਅਗਲੀ ਖ਼ਬਰ ਹਾਈਕਮਾਂਡ ਨੇ ਡਾਇ: ਹੰਬੜਾਂ ਨੂੰ ਦੋ ਹਲਕਿਆਂ ਦਾ ਸੰਗਠਨ ਅਬਜ਼ਰਵਰ ਨਿਯੁਕਤ ਕਰ ਕੇ ਪਾਰਟੀ ਵਰਕਰਾਂ 'ਚ ਉਤਸ਼ਾਹ ਵਧਾਇਆ-ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।