ਪਿੰਡ ਦੇ ਨੌਜਵਾਨਾਂ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ- ਵਿਧਾਇਕਾ ਬੀਬੀ ਮਾਣੂੰਕੇ
ਜਗਰਾਉਂ, 20 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)- ਜਗਰਾਉਂ ਵਿਧਾਨ ਸਭਾ ਹਲਕੇ ਦੇ 34 ਪਿੰਡਾਂ 'ਚ 12 ਕਰੋੜ ਦੀ ਲਾਗਤ ਨਾਲ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਖੇਡ ਪਾਰਕਾਂ ਬਣਾਈਆਂ ਜਾਣਗੀਆਂ | ਇਸ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ, ਨੌਜਵਾਨ ਖੇਡਾਂ ਨਾਲ ਜੁੜਨਗੇ ਅਤੇ ਪਿੰਡਾਂ ਦੇ ਨੌਜਵਾਨਾਂ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ | ਇਸ ਖੇਡ ਪਾਰਕਾਂ ਦਾ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੋਵੇਗਾ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕਾ ਬੀਬੀ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ ਹਲਕੇ ਦੇ 34 ਪਿੰਡਾਂ ਦੇ ਖੇਡ ਪਾਰਕਾਂ ਬਨਾਉਣ ਲਈ ਪਿੰਡ ਗਾਲਿਬ ਕਲਾਂ ਨੂੰ 45.49 ਲੱਖ, ਅੱਬੂਪੁਰਾ ਨੂੰ 26.89 ਲੱਖ, ਅਗਵਾੜ ਖੁਵਾਜ਼ਾ ਬਾਜੂ ਨੂੰ 14.60 ਲੱਖ, ਅਖਾੜਾ ਨੂੰ 33.06 ਲੱਖ, ਅਮਰਗੜ੍ਹ ਕਲੇਰ ਨੂੰ 56.40 ਲੱਖ, ਬਰਸਾਲ ਨੂੰ 37.02 ਲੱਖ, ਭੰਮੀਪੁਰਾ ਨੂੰ 48.92 ਲੱਖ, ਚਕਰ ਨੂੰ 40.02 ਲੱਖ, ਚੀਮਨਾਂ ਨੂੰ 37.10 ਲੱਖ, ਡੱਲਾ ਨੂੰ 19.35 ਲੱਖ, ਡਾਂਗੀਆਂ ਨੂੰ 38.74 ਲੱਖ, ਦੇਹੜਕਾ ਨੂੰ 36.86 ਲੱਖ, ਗਗੜਾ ਨੂੰ 35.85 ਲੱਖ, ਗਿੱਦੜਵਿੰਡੀ ਨੂੰ 28.55 ਲੱਖ, ਹਠੂਰ ਨੂੰ 46.38 ਲੱਖ, ਜਗਰਾਉਂ ਪੱਤੀ ਮਲਕ ਨੂੰ 23.91 ਲੱਖ, ਕਮਾਲਪੁਰਾ ਨੂੰ 48.83 ਲੱਖ, ਕਾਉਂਕੇ ਕਲਾਂ ਨੂੰ 47.84 ਲੱਖ, ਖੋਸਾ ਨੂੰ 20.22 ਲੱਖ, ਲੱਖਾ ਨੂੰ 25.59 ਲੱਖ, ਲੰਮੇ ਨੂੰ 36.24 ਲੱਖ, ਲੀਲਾਂ ਨੂੰ 23.68 ਲੱਖ, ਮੱਲ੍ਹਾ ਨੂੰ 45.72 ਲੱਖ, ਮਲਸ਼ੀਹਾਂ ਬਾਜਣ ਨੂੰ 32.32 ਲੱਖ, ਮਾਣੂੰਕੇ ਨੂੰ 45.11 ਲੱਖ, ਮੀਰਪੁਰ ਨੂੰ 31.75 ਲੱਖ, ਪੱਤੀ ਮੁਲਤਾਨੀ ਨੂੰ 34.22 ਲੱਖ, ਰਾਮਗੜ੍ਹ ਭੁੱਲਰ ਨੂੰ 34.10 ਲੱਖ, ਰਸੂਲਪੁਰ (ਮੱਲ੍ਹਾ) ਨੂੰ 36.88 ਲੱਖ, ਸ਼ੇਖਦੌਲਤ ਨੂੰ 40.90 ਲੱਖ, ਸ਼ੇਰਪੁਰ ਕਲਾਂ ਨੂੰ 34.61 ਲੱਖ, ਸ਼ੇਰਪੁਰ ਖੁਰਦ ਨੂੰ 17.43 ਲੱਖ, ਸਿੱਧਵਾਂ ਕਲਾਂ ਨੂੰ 32.58 ਲੱਖ ਅਤੇ ਸਿੱਧਵਾਂ ਖੁਰਦ ਨੂੰ 26.82 ਲੱਖ ਰੁਪਏ ਦੀ ਰਕਮ ਖੇਡ ਪਾਰਕਾਂ ਬਣਾਉਣ ਵਾਸਤੇ ਮਨਜ਼ੂਰ ਹੋ ਚੁੱਕੀ ਹੈ ਅਤੇ ਜ਼ਲਦੀ ਹੀ ਇਨ੍ਹਾਂ ਪਿੰਡਾਂ ਵਿਚ ਖੇਡ ਪਾਰਕਾਂ ਬਨਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ | ਇਸ ਸਮੇਂ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਹਲਕੇ ਅੰਦਰ ਅਖਾੜਾ ਨਹਿਰ ਉੱਪਰ ਨਵੇਂ ਪੁਲ ਦੇ ਨਿਰਮਾਣ ਕਾਰਜ ਚੱਲ ਰਹੇ ਹਨ, ਜਗਰਾਉਂ ਸ਼ਹਿਰ ਨੂੰ 33 ਕਰੋੜ ਰੁਪਏ ਦੀ ਲਾਗਤ ਨਾਲ ਅਖਾੜਾ ਨਹਿਰ ਉੱਪਰ 21 ਟਿਊਬਵੈੱਲ ਲਗਾ ਕੇ ਸ਼ੁੱਧ ਪਾਣੀ ਦੇਣ ਲਈ ਪ੍ਰੋਜੈਕਟ ਤਿਆਰ ਹੋ ਰਿਹਾ ਹੈ, 220 ਕੇ.ਵੀ. ਗਰਿੱਡ ਜਗਰਾਉਂ ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ 25 ਨਵੇਂ ਬਰੇਕਰ ਸਥਾਪਿਤ ਕਰਵਾ ਦਿੱਤੇ ਗਏ ਹਨ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇ.ਵੀ. ਗਰਿੱਡ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਿੰਡ ਬੁਜਰਗ ਵਿਖੇ ਨਵਾਂ 66 ਕੇ.ਵੀ. ਗਰਿੱਡ ਬਨਾਉਣ ਲਈ 8 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ, ਜਗਰਾਉਂ ਦੇ ਕਮਲ ਚੌਂਕ ਤੇ ਪੁਰਾਣੀ ਮੰਡੀ ਵਿਚ ਖੜਦੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਲਗਭਗ ਪੌਣੇ ਗਿਆਰਾਂ ਕਰੋੜ ਦਾ ਪ੍ਰੋਜੈਕਟ ਪਾਸ ਹੋ ਚੁੱਕਾ ਹੈ, ਮਲਕ ਤੋਂ ਬੋਦਲਵਾਲਾ ਡਰੇਨ ਉਪਰ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾ ਦਿੱਤਾ ਗਿਆ ਹੈ, ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਸ਼ਹਿਰ ਵਿਚ ਲਾਲਾ ਲਾਜਪਤ ਰਾਏ ਭਵਨ ਬਣਾ ਦਿੱਤਾ ਗਿਆ ਹੈ, 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਜਗਰਾਉਂ ਵਿਖੇ ਜੱਚਾ-ਬੱਚਾ ਹਸਪਤਾਲ ਬਣਾ ਦਿੱਤਾ ਗਿਆ ਹੈ, ਚਾਰ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ਼ ਐਮੀਨੈਂਸ ਜਗਰਾਉਂ ਤਿਆਰ ਹੋ ਰਿਹਾ ਹੈ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਬੁੱਤ ਸਥਾਪਿਤ ਕਰਵਾ ਦਿੱਤਾ ਗਿਆ ਹੈ, ਨਾਨਕਸਰ ਤੋਂ ਡੱਲਾ ਵਿਚਕਾਰ ਪੁਲ ਬਣਾ ਦਿੱਤਾ ਗਿਆ ਹੈ, ਗਾਲਿਬ, ਕੋਕਰੀ ਰੋਡ ਤੋਂ ਇਲਾਵਾ ਲੱਖਾ ਤੋਂ ਵਾਇਆ ਹਠੂਰ, ਬੁਰਜ ਕੁਲਾਰਾਂ ਤੱਕ, ਜਗਰਾਉਂ ਤੋਂ ਭੂੰਦੜੀ ਤੱਕ ਅਤੇ ਹੋਰ ਪ੍ਰਮੁੱਖ ਸੜਕਾਂ ਨਵੀਂਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਿਰਮਾਣ ਕਾਰਜ ਚੱਲ ਰਹੇ ਹਨ | ਇਸ ਮੌਕੇ 'ਆਪ' ਆਗੂ ਪ੍ਰੋਫ਼ੈਸਰ ਸੁਖਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਕਮਲਜੀਤ ਸਿੰਘ ਕਮਾਲਪੁਰਾ, ਮਾ. ਪਰਮਿੰਦਰ ਸਿੰਘ ਗਿੱਦੜਵਿੰਡੀ, ਬਿਕਰਮਜੀਤ ਸਿੰਘ ਥਿੰਦ, ਸਤਿੰਦਰ ਸਿੰਘ ਗਾਲਿਬ, ਅਮਰਦੀਪ ਸਿੰਘ ਟੂਰੇ ਆਦਿ ਵੀ ਹਾਜ਼ਰ ਸਨ |
ਜਗਰਾਉਂ ਵਿਧਾਨ ਸਭਾ ਹਲਕੇ ਦੇ 34 ਪਿੰਡਾਂ 'ਚ 12 ਕਰੋੜ ਦੀ ਲਾਗਤ ਨਾਲ ਬੀਬੀ ਮਾਣ ੂੰਕੇ ਦੇ ਯਤਨਾਂ ਸਦਕਾ ਬਣਨਗੇ ਖੇਡ ਪਾਰਕ
ਅਜੀਤ ਡੈਸਕ
21-07-2025