ਜਗਰਾਉਂ, 20 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਮਲਸੀਹਾਂ ਬਾਜਣ ਦੀ ਅਗਵਾਈ ਵਿਚ ਜਗਰਾਉਂ ਵਿਖੇ ਹੋਈੇ, ਮੀਟਿੰਗ ਵਿਚ ਜ਼ਿਲ੍ਹਾ ਦੇ ਅਹੁਦੇਦਾਰ ਤੇ ਵੱਖ-ਵੱਖ ਬਲਾਕਾਂ ਦੇ ਅਹੁਦੇਦਾਰ ਹਾਜ਼ਰ ਹੋਏ | ਇਸ ਮੌਕੇ ਕਿਸਾਨੀ ਮੁੱਦਿਆਂ 'ਤੇ ਵਿਚਾਰਾਂ ਹੋਈਆਂ ਅਤੇ 'ਲੈਂਡ ਪੂਿਲੰਗ ਨੀਤੀ' ਨਾਲ ਜੋ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਦੱਬ ਰਹੀ ਹੈ | ਕਿਸਾਨਾਂ ਵਲੋਂ ਲੈਂਡ ਪੂਿਲੰਗ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ | ਜਿਸ ਸਬੰਧ ਵਿਚ 30 ਜੁਲਾਈ ਨੂੰ ਸਬੰਧਿਤ 'ਲੈਂਡ ਪੂਿਲੰਗ ਨੀਤੀ' ਵਾਲੇ ਪਿੰਡਾਂ ਵਿਚ ਟਰੈਕਟਰ ਮਾਰਚ ਤੇ ਝੰਡਾ ਮਾਰਚ ਕੀਤੇ ਜਾਣਗੇ | 24 ਅਗਸਤ ਨੂੰ ਮੁੱਲਾਂਪੁਰ ਦੀ ਨਵੀਂ ਦਾਣਾ ਮੰਡੀ ਵਿਚ ਐੱਸ.ਕੇ.ਐੱਮ. ਦੇ ਝੰਡੇ ਹੇਠ ਵੱਡੀ ਰੈਲੀ ਕੀਤੀ ਜਾਵੇਗੀ | ਰੈਲੀ ਵਿਚ ਸਰਕਾਰ ਦੀਆਂ ਨਵੀਂਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਮੂੰਗੀ ਤੇ ਮੱਕੀ ਦੀ ਫ਼ਸਲ ਦੀ ਵਪਾਰੀਆਂ ਵਲੋਂ ਰਲਕੇ ਕਿਸਾਨਾਂ ਦੀ ਐੱਮ.ਐੱਸ.ਪੀ. ਤੋਂ ਘੱਟ ਖ਼ਰੀਦ ਕਰਕੇ ਲੁੱਟ ਕੀਤੀ ਹੈ, ਜੋ ਕਿ ਬਰਦਾਸਤਯੋਗ ਨਹੀਂ ਹੈ | ਕਿਸਾਨਾਂ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਭਾਅ ਮੰਗਦੇ ਹਨ | ਇਸ ਮੌਕੇ ਸੋਦਾਗਰ ਸਿੰਘ ਮੀਤ ਪ੍ਰਧਾਨ, ਕੈਪਟਨ ਸੁਖਚੈਨ ਸਿੰਘ, ਦਿਲਬਾਰਾ ਸਿੰਘ ਲੀਹਾਂ, ਰਾਬਿੰਦਰ ਸਿੰਘ ਸੋਢੀਵਾਲ, ਗੁਰਪ੍ਰੀਤ ਸਿੰਘ ਬੀਰਮੀ, ਹਰਬੰਸ ਸਿੰਘ ਦੇਹੜਕਾ, ਕਰਨੈਲ ਸਿੰਘ ਖਹਿਰਾ, ਹਰੀ ਸਿੰਘ ਕੋਟਮਾਨਾਂ, ਸੁਖਜਿੰਦਰ ਸਿੰਘ ਰਸੁੂਲਪੁਰ, ਮਨਜੀਤ ਸਿੰਘ ਲੀਹਾਂ, ਅਮਨਦੀਪ ਸਿੰਘ, ਜਸਵੰਤ ਸਿੰਘ ਅੱਬੂਪੁਰਾ, ਸੁਖਦੇਵ ਸਿੰਘ ਚਕਰ, ਗੁਰਮੇਲ ਸਿੰਘ ਚਕਰ, ਕੁਲਜਿੰਦਰ ਸਿੰਘ, ਬਲਜਿੰਦਰ ਸਿੰਘ, ਸੇਵਕ ਸਿੰਘ, ਲਵਪ੍ਰੀਤ ਸਿੰਘ, ਸਤਪਾਲ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ |