ਭੂੰਦੜੀ, 20 ਜੁਲਾਈ (ਕੁਲਦੀਪ ਸਿੰਘ ਮਾਨ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਗਰਾਊਾਡਾਂ ਵਾਸਤੇ ਗ੍ਰਾਂਟਾਂ ਜਾਰੀ ਕਰਨ 'ਤੇ ਹਲਕਾ ਦਾਖਾ ਦੇ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਦਾ ਭੂੰਦੜੀ ਖੇਡ ਗਰਾਊਾਡ ਬਣਾਉਣ ਲਈ ਕਰੀਬ 24 ਲੱਖ ਗ੍ਰਾਂਟ ਜਾਰੀ ਕਰਨ 'ਤੇ ਧੰਨਵਾਦ ਕਰਦਿਆਂ 'ਆਪ' ਆਗੂ ਗੁਰਜੀਤ ਸਿੰਘ ਮੰਤਰੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਜਲਦੀ ਹੀ ਗ੍ਰਾਂਟਾਂ ਦੇ ਗੱਫੇ ਦੇ ਕੇ ਨਿਵਾਜਿਆ ਜਾਵੇਗਾ | ਪਿੰਡਾਂ ਅਤੇ ਸ਼ਹਿਰਾਂ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਲਈ ਯਤਨ ਜਾਰੀ ਹਨ, ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਵਲੋਂ ਜੋ ਵੀ ਸੂਬੇ ਦੇ ਲੋਕਾਂ ਲਈ ਭਲਾਈ ਸਕੀਮਾਂ ਜਾਂ ਲੋਕਪੱਖੀ ਨੀਤੀਆਂ ਬਣਾਈਆਂ ਗਈਆਂ ਹਨ | ਉਨ੍ਹਾਂ ਦਾ ਲਾਭ ਹਰ ਹਲਕਾ ਵਾਸੀ ਨੂੰ ਦਿਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ | ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਪੱਪੂ, ਪੰਚ ਗੁਰਤੇਜ ਸਿੰਘ ਸੋਨੀ, ਸੁਰਲੇਖ ਸਿੰਘ ਧਾਲੀਵਾਲ, ਬਲਵੀਰ ਸਿਘ, ਅਮਰਜੀਤ ਸਿੰਘ, ਸਿੰਦਾ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ ਸਹਜਾਪੁਰੀਆ, ਮਨਜੀਤ ਭੂੰਦੜੀ, ਜਗਜੀਤ ਰਾਏ, ਸੂਬੇਦਾਰ ਮਲਕੀਤ ਸਿੰਘ, ਬਾਬਾ ਨਾਇਬ ਸਿੰਘ, ਜਗਰਾਜ ਸਿੰਘ ਬੋਪਾਰਾਏ, ਨੱਛਤਰ ਸਿੰਘ ਫ਼ੌਜੀ, ਜਸਪਾਲ ਸਿੰਘ ਪਾਲੀ, ਬੇਅੰਤ ਸਿੰਘ, ਗੁਰਮਿੰਦਰ ਸਿੰਘ, ਜਗਦੀਪ ਸਿੰਘ ਅਮਨਦੀਪ ਸਿੰਘ, ਗੁਰਨੂਰ ਸਿੰਘ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਆਦਿ ਸ਼ਾਮਿਲ ਸਨ |