14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜੀ. ਟੀ. ਬੀ. ਕਾਲਜ ਦਾਖਾ 'ਚ ਸੀ. ਏ. ਸੰਜੀਵ ਜੈਨ ਵਲੋਂ ਬੀ.ਕਾਮ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡੀ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਸੇਖੋਂ ਵਲੋਂ ਸੀ.ਏ. ਜੈਨ ਦਾ ਕੀਤਾ ਧੰਨਵਾਦ

ਅਜੀਤ ਡੈਸਕ 20-07-2025
ਮੁੱਲਾਂਪੁਰ-ਦਾਖਾ, 19 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਬੀ.ਕਾਮ 1981 ਬੈਚ ਦੇ ਵਿਦਿਆਰਥੀ ਰਹੇ ਸੀ.ਏ ਸੰਜੀਵ ਜੈਨ ਵਲੋਂ ਕਾਲਜ ਦੇ ਬੀ.ਕਾਮ ਮੋਹਰੀ 10 ਵਿਦਿਆਰਥੀਆਂ ਦੇ ਨਾਲ ਕੁਝ ਲੋੜਵੰਦ ਵਿਦਿਆਰਥੀਆਂ ਲਈ 6 ਲੱਖ 12 ਹਜ਼ਾਰ 500 ਰੁਪਏ ਸਹਾਇਤਾ ਰਾਸ਼ੀ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਕਾਲਜ ਪਿ੍ੰਸੀਪਲ ਡਾ: ਸੰਦੀਪ ਕਟਾਰੀਆ ਨੂੰ ਸੌਂਪੀ ਗਈ | ਇਸ ਸਮੇਂ ਜੁਆਇੰਟ ਸਕੱਤਰ ਡਾ: ਸਵਰਨਜੀਤ ਸਿੰਘ ਦਿਓਲ, ਟਰੱਸਟੀ ਅਪਰ ਅਪਾਰ ਸਿੰਘ, ਡਾ. ਪ੍ਰਵੀਨ ਲਤਾ, ਹੋਰ ਮੌਜੂਦ ਸਨ | ਜੀ.ਟੀ.ਬੀ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ ਵਲੋਂ ਚਾਰਟਡ ਅਕਾਊਟੈਂਟ ਸੰਜੀਵ ਜੈਨ ਦੁਆਰਾ ਪੜ੍ਹਾਈ ਵਿਚ ਮੋਹਰੀ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਭੇਜੀ ਰਾਸ਼ੀ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ ਉਚੇਰੀ ਵਿੱਦਿਅਕ ਅਦਾਰਿਆਂ ਨੂੰ ਜੈਨ ਵਰਗੇ ਸਮਾਜ ਸੇਵੀ ਲੋਕਾਂ ਦਾ ਵੱਡਾ ਸਹਾਰਾ ਹੈ | ਸੇਖੋਂ ਨੇ ਕਿਹਾ ਕਿ ਕਾਲਜ ਦੇ ਕਿਸੇ ਵੀ ਅਹਿਮ ਸਮਾਰੋਹ ਵਿਚ ਸੀ.ਏ ਸੰਜੀਵ ਜੈਨ ਨੂੰ ਬੁਲਾ ਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਜੀ.ਟੀ.ਬੀ ਕਾਲਜ ਦੇ ਪਿ੍ੰਸੀਪਲ ਡਾ: ਸੰਦੀਪ ਕਟਾਰੀਆ ਵਲੋਂ ਵੀ ਸੰਜੀਵ ਜੈਨ ਦੀ ਤਾਰੀਫ ਕੀਤੀ | ਇਸ ਮੌਕੇ ਬੀ.ਕਾਮ ਸਮੈਸਟਰ ਤੀਜਾ, ਚੌਥਾ ਵਿਦਿਆਰਥੀਆਂ ਉਪਾਂਸ਼ੂ ਅਰੋੜਾ, ਉਤਕਰਸ਼ ਗੁਪਤਾ, ਰਾਹੁਲਪ੍ਰੀਤ ਸਿੰਘ, ਕਸ਼ਿਸ਼ ਗੁਪਤਾ, ਅਮਰ ਗੋਇਲ, ਦੀਕਸ਼ਾ ਬਾਂਸਲ, ਅਵਨੀਤ ਕੌਰ, ਕਮਲਪ੍ਰੀਤ ਕੌਰ, ਕਰਮ ਗੋਇਲ, ਬੀ.ਕਾਮ ਸਮੈਸਟਰ ਪਹਿਲਾ, ਦੂਜਾ ਵਿਦਿਆਰਥੀਆਂ ਯੋਗਿਤਾ ਮਿੱਤਲ, ਮੁਸਕਾਨ ਗਿੱਲ, ਨਵਦੀਪ ਕੌਰ, ਸਨੇਹਲ ਸੂਦ, ਨੂਰ ਬਜਾਜ, ਨਵਪ੍ਰੀਤ ਕੌਰ, ਜਸਕਰਨਪ੍ਰੀਤ ਕੌਰ, ਦੀਵਾਂਸ਼ ਨਈਅਰ, ਪਲਕ ਮਹਿਤਾ, ਸੌਰਵ ਕੁਮਾਰ ਵਿਚਕਾਰ ਉਪਰੋਕਤ ਵਜ਼ੀਫਾ ਰਾਸ਼ੀ ਵੰਡੀ ਗਈ |
ਪਿਛਲੀ ਖ਼ਬਰ ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਵਾਰਡ ਨੰਬਰ 7 ਤੇ 9 'ਚ ਸੀਵਰੇਜ ਨਾਲਿਆਂ ਦੀ ਸਫ਼ਾਈ ਸ਼ੁਰੂ ਅਗਲੀ ਖ਼ਬਰ ਦੜਾ ਲਗਾਉਂਦਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।