14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਦੜਾ ਲਗਾਉਂਦਾ ਵਿਅਕਤੀ ਕਾਬੂ

ਅਜੀਤ ਡੈਸਕ 20-07-2025
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 2 ਖੰਨਾ ਪੁਲਿਸ ਨੇ ਦੜਾ ਸੱਟਾ ਲਗਾਉਂਦਾ ਵਿਅਕਤੀ 3150 ਨਗਦੀ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਸਿਟੀ 2 ਖੰਨਾ ਦੇ ਏ. ਐਸ. ਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ 'ਤੇ ਕਥਿਤ ਦੋਸ਼ੀ ਰਕੇਸ਼ ਕੁਮਾਰ ਉਰਫ਼ ਤਲਵੰਡੀ ਵਾਸੀ ਮਾਡਲ ਟਾਊਨ ਅਮਲੋਹ ਰੋਡ ਖੰਨਾ ਜੋ ਆਪਣੇ ਘਰ ਦੇ ਬਾਹਰ ਤੁਰ ਫਿਰ ਕੇ ਉੱਚੀ ਉੱਚੀ ਲੋਕਾਂ ਨੂੰ ਆਵਾਜ਼ਾਂ ਦੇ ਕੇ ਬੁਲਾ ਰਿਹਾ ਹੈ ਕਿ ਜ਼ਿਕਰ ਦੜਾ ਸੁੱਟਿਆ ਨੰਬਰ ਉਸ ਕੋਲ ਲਗਾਉਗੇ ਤਾਂ ਉਹ ਇਕ ਰੁਪਏ ਬਦਲੇ 80 ਰੁਪਏ ਦੇਵੇਗਾ | ਜੇਕਰ ਨੰਬਰ ਨਾ ਆਇਆ ਤਾਂ ਦਿੱਤੇ ਹੋਏ ਸਾਰੇ ਪੈਸੇ ਖ਼ੁਦ ਹਜ਼ਮ ਕਰ ਲਵੇਗਾ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਕੁਮਾਰ ਨੂੰ 3150 ਰੁਪਏ ਦੜੇ ਸੱਟੇ ਦੀਆਂ ਪਰਚੀਆਂ ਲਗਾਉਣ ਦੇ ਦੋਸ਼ ਵਿਚ ਕਾਬੂ ਕਰਕੇ ਉਸ ਦੇ ਖ਼ਿਲਾਫ਼ ਧਾਰਾ 13 ਏ 3, 67 ਗੈਂਬਲਰ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਜੀ. ਟੀ. ਬੀ. ਕਾਲਜ ਦਾਖਾ 'ਚ ਸੀ. ਏ. ਸੰਜੀਵ ਜੈਨ ਵਲੋਂ ਬੀ.ਕਾਮ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡੀ ਕਾਲਜ ਦੇ ਪ... ਅਗਲੀ ਖ਼ਬਰ ਮੰਗਤਿਆਂ ਦੇ ਡੀ.ਐਨ.ਏ. ਟੈਸਟਾਂ ਦੀ ਚਰਚਾ ਤੋਂ ਬਾਅਦ ਅਚਾਨਕ ਮੰਗਤੇ ਗ਼ਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।