14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਵਾਰਡ ਨੰਬਰ 7 ਤੇ 9 'ਚ ਸੀਵਰੇਜ ਨਾਲਿਆਂ ਦੀ ਸਫ਼ਾਈ ਸ਼ੁਰੂ

ਅਜੀਤ ਡੈਸਕ 20-07-2025
ਮੁੱਲਾਂਪੁਰ-ਦਾਖਾ, 19 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ-ਦਾਖਾ ਵਾਰਡ ਨੰਬਰ 7 ਅਤੇ 9 ਦੀ ਹਦੂਦ ਅੰਦਰ ਚਿਰਾਂ ਤੋਂ ਬੰਦ ਪਏ ਸੀਵਰੇਜ ਗੰਦੇ ਪਾਣੀ ਦੀ ਨਿਕਾਸੀ ਵਾਲੇ ਨਾਲਿਆਂ ਦੀ ਸਫਾਈ ਲਈ ਕਰੀਬ 5 ਲੱਖ ਰੁਪਏ ਖਰਚ ਹੋਵੇਗਾ | ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕੌਂਸਲਰ ਸਰੋਜ ਬਾਂਸਲ, ਮੁਕੇਸ਼ ਬਾਂਸਲ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਕੌਂਸਲਰ ਅਮਨ ਮੁੱਲਾਂਪੁਰ ਵਲੋਂ ਸੀਵਰੇਜ ਨਾਲਿਆਂ ਦੀ ਸਫ਼ਾਈ ਆਰੰਭ ਕਰਵਾਉਣ ਸਮੇਂ 'ਆਪ' ਪਾਰਟੀ ਦੇ ਬਲਾਕ ਪ੍ਰਧਾਨ ਨਵਲ ਕਿਸ਼ੋਰ, ਸਰਵਣ ਸਿੰਘ, ਸੁਰੇਸ਼ ਕੁਮਾਰ, ਪਿ੍ੰਸ ਕੁਮਾਰ, ਜਸਵੰਤ ਸਿੰਘ ਭੱਟੀ, ਰਾਹੁਲ ਜੋਸ਼ੀ ਹੋਰ ਮੌਜੂਦ ਰਹੇ | ਇਸ ਮੌਕੇ ਮਹਿਲਾ ਕੌਂਸਲਰ ਸਰੋਜ ਬਾਂਸਲ ਨੇ ਦੱਸਿਆ ਕਿ ਸ਼ਹਿਰੀ ਅਬਾਦੀ ਵਾਲੇ ਸਾਰੇ ਵਾਰਡਾਂ 'ਚ ਸੀਵਰੇਜ ਨਾਲਿਆਂ ਦੀ ਸਫ਼ਾਈ ਬੜੇ ਲੰਮੇ ਸਮੇਂ ਤੋਂ ਰੁਕੀ ਪਈ ਸੀ, ਜਿਸ ਦੀ ਸਫ਼ਾਈ ਸ਼ੁਰੂ ਹੋ ਗਈ | ਨਗਰ ਕੌਂਸਲ ਕਮੇਟੀ 'ਤੇ ਵੱਡੇ ਬਹੁਮਤ ਨਾਲ ਕਾਬਜ਼ ਕਾਂਗਰਸ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਸ਼ਹਿਰ ਅੰਦਰ ਜਲ ਸਪਲਾਈ, ਸੀਵਰੇਜ ਪ੍ਰਾਜੈਕਟਾਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹਦੂਦ 'ਚ ਮੁੱਲਾਂਪੁਰ ਦਾਣਾ ਮੰਡੀ ਦਾ ਬਹੁਤਾਦ ਹਿੱਸਾ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਹੇਠ ਹੋਣ ਕਰਕੇ ਇੰਨ੍ਹਾਂ ਵਾਰਡਾਂ 'ਚ ਸੀਵਰੇਜ, ਜਲ ਸਪਲਾਈ ਦੇ ਉਸਾਰੂ ਪ੍ਰਬੰਧਾਂ ਲਈ ਸੈਕਟਰੀ ਮਾਰਕੀਟ ਕਮੇਟੀ ਨੂੰ ਲਿਖਿਆ ਗਿਆ ਹੈ |
ਪਿਛਲੀ ਖ਼ਬਰ ਬਲੌਜ਼ਮ ਸਕੂਲ ਵਿਖੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਧੀਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/> ਅਗਲੀ ਖ਼ਬਰ ਜੀ. ਟੀ. ਬੀ. ਕਾਲਜ ਦਾਖਾ 'ਚ ਸੀ. ਏ. ਸੰਜੀਵ ਜੈਨ ਵਲੋਂ ਬੀ.ਕਾਮ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡੀ ਕਾਲਜ ਦੇ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।