14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੰਗਤਿਆਂ ਦੇ ਡੀ.ਐਨ.ਏ. ਟੈਸਟਾਂ ਦੀ ਚਰਚਾ ਤੋਂ ਬਾਅਦ ਅਚਾਨਕ ਮੰਗਤੇ ਗ਼ਾਇਬ

ਅਜੀਤ ਡੈਸਕ 20-07-2025

ਰੂਪਨਗਰ, 19 ਜੁਲਾਈ (ਸਤਨਾਮ ਸਿੰਘ ਸੱਤੀ)-ਮੰਗਤਿਆਂ ਦੇ ਡੀ.ਐਨ.ਏ. ਟੈਸਟ ਕਰਨ ਦੀ ਚਰਚਾ ਤੋਂ ਬਾਅਦ ਰੂਪਨਗਰ ਸ਼ਹਿਰ 'ਚੋਂ ਅਚਾਨਕ ਮੰਗਤੇ ਗ਼ਾਇਬ ਹੋ ਗਏ ਹਨ। ਜਿਨ੍ਹਾਂ ਖ਼ਾਸ ਥਾਵਾਂ ਜਿਵੇਂ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ), ਗਿਆਨੀ ਜ਼ੈਲ ਸਿੰਘ ਨਗਰ ਬੂਥ ਮਾਰਕੀਟ ਸਮੇਤ ਮੁੱਖ ਚੌਕਾਂ 'ਚ ਲਾਈਟਾਂ 'ਤੇ ਖੜ੍ਹਦੀਆਂ ਗੱਡੀਆਂ ਤੋਂ ਭੀਖ ਮੰਗਦੇ ਮੰਗਤਿਆਂ ਦੀਆਂ ਡਾਰਾਂ ਨਜ਼ਰ ਆਉਂਦੀਆਂ ਸਨ, ਉਹ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀਆਂ। ਅੱਜ ਜਦੋਂ ਕੁੱਝ ਥਾਵਾਂ ਦਾ ਦੌਰਾ ਕੀਤਾ ਗਿਆ ਤਾਂ ਬਹੁਤੀਆਂ ਥਾਵਾਂ 'ਤੇ ਕੋਈ ਵੀ ਮੰਗਤਾ ਨਜ਼ਰ ਨਹੀਂ ਆਇਆ। ਸਰਕਾਰ ਨੇ ਐਲਾਨ ਕੀਤਾ ਸੀ ਕਿ ਮੰਗਤਿਆਂ ਦੇ ਡੀ.ਐਨ.ਏ. ਟੈਸਟ ਕੀਤੇ ਜਾਣਗੇ ਖ਼ਾਸ ਕਰਕੇ ਬੱਚੇ ਜਿਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਕੇ
ਔਰਤਾਂ ਭੀਖ ਮੰਗਦੀਆਂ ਹਨ ਜਾਂ ਜਿਹੜੇ ਬੱਚੇ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਮੰਗਣ ਲਈ ਛੱਡ ਦਿੱਤੇ ਜਾਂਦੇ ਹਨ। ਲੱਗਦਾ ਹੈ ਕਿ ਇਨ੍ਹਾਂ ਮੰਗਤਿਆਂ ਪਿੱਛੇ ਵੀ ਇੱਕ ਮਾਫੀਆ ਹੋ ਸਕਦਾ ਹੈ ਜੋ ਇਨ੍ਹਾਂ ਨੂੰ ਸੜਕਾਂ ਜਾਂ ਚੌਕਾਂ 'ਚ ਛੱਡ ਜਾਂਦਾ ਹੈ ਅਤੇ ਸ਼ਾਮੀ ਲੈ ਜਾਂਦਾ ਹੈ। ਨਹੀਂ ਤਾਂ ਬਹੁਤਿਆਂ ਦੇ ਅਲੋਪ ਹੋਣ ਦਾ ਕਾਰਨ ਨਹੀਂ ਜਾਪਦਾ ਜੋ ਅਕਸਰ ਮੰਗਣ 'ਚ ਮਸ਼ਰੂਫ ਰਹਿੰਦੇ ਹਨ ਪਰ ਜ਼ਰੂਰ ਕਿਸੇ ਨੇ ਇਨ੍ਹਾਂ ਨੂੰ ਸੂਚਿਤ ਕੀਤਾ ਹੋ ਸਕਦਾ ਹੈ। ਵੈਸੇ ਤਾਂ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ ਮੁਫ਼ਤ ਰਾਸ਼ਨ ਦੇ ਕੇ ਰੁਜ਼ਗਾਰ ਮੰਗਣ ਵਾਲਿਆਂ ਨੂੰ ਵੀ ਮੰਗਤੇ ਬਣਾ ਦਿੱਤਾ ਹੈ ਜੋ ਹੁਣ ਕੰਮ ਕਰਨ ਦੀ ਬਜਾਏ ਸਰਕਾਰ ਤੋਂ ਮਿਲਿਆ ਰਾਸ਼ਨ ਵੀ ਦੁਕਾਨਾਂ 'ਤੇ ਵੇਚ ਕੇ ਗੁਜ਼ਾਰਾ ਚਲਾ ਲੈਂਦੇ ਹਨ।

ਪਿਛਲੀ ਖ਼ਬਰ ਦੜਾ ਲਗਾਉਂਦਾ ਵਿਅਕਤੀ ਕਾਬੂ ਅਗਲੀ ਖ਼ਬਰ ਸਤਿਕਾਰ ਪੇਪਰ ਮਿੱਲ ਹੰਬੜਾਂ 'ਚ ਰੱਦੀ ਵਜੋਂ ਡੰਪ ਕੀਤੇ ਗੱਤੇ ਦੇ ਢੇਰ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।