13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਤਿਕਾਰ ਪੇਪਰ ਮਿੱਲ ਹੰਬੜਾਂ 'ਚ ਰੱਦੀ ਵਜੋਂ ਡੰਪ ਕੀਤੇ ਗੱਤੇ ਦੇ ਢੇਰ ਨੂੰ ਲੱਗੀ ਅੱਗ

ਅਜੀਤ ਡੈਸਕ 20-07-2025
ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ, ਵੱਡਾ ਨੁਕਸਾਨ ਹੋਣ ਤੋਂ ਟਲਿਆ
ਹੰਬੜਾਂ, 19 ਜੁਲਾਈ (ਮੇਜਰ ਹੰਬੜਾਂ)-ਕਸਬਾ ਹੰਬੜਾਂ ਗੌਂਸਪੁਰ ਨੇੜੇ ਸਤਿਕਾਰ ਪੇਪਰ ਮਿੱਲ 'ਚ ਪੁਰਾਣੇ ਡੰਪ ਕੀਤੇ ਗਏ ਰੱਦੀ, ਗੱਤੇ ਦੇ ਢੇਰ ਨੂੰ ਅੱਗ ਲੱਗ ਗਈ ਤਾਂ ਦੇਖਦੇ-ਦੇਖਦੇ ਅੱਗ ਨੇ ਗੱਤੇ ਦੇ ਡੰਪ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਦੋਂ ਫੈਕਟਰੀ ਮਾਲਕਾਂ ਨੂੰ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਫਾਇਰ ਬਿ੍ਗੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ ਤੇ ਥੋੜੇ੍ਹ ਸਮੇਂ ਵਿਚ ਹੀ ਲੁਧਿਆਣਾ, ਮੁੱਲਾਂਪੁਰ ਅਤੇ ਰਾਏਕੋਟ ਤੋਂ ਪੁੱਜੀਆਂ ਫਾਇਰ ਬਿ੍ਗੇਡ ਗੱਡੀਆਂ ਨੇ ਅੱਗ ਬਝਾਏ ਜਾਣ ਦੇ ਯਤਨ ਤੇਜ਼ ਕਰ ਦਿੱਤੇ | ਪੁਲਿਸ ਥਾਣਾ ਲਾਡੋਵਾਲ ਅਤੇ ਪੁਲਿਸ ਚੌਂਕੀ ਹੰਬੜਾਂ ਦੀ ਪੁਲਿਸ ਪਾਰਟੀ ਨੇ ਸਮੇਂ ਸਿਰ ਪੁੱਜਕੇ ਅੱਗ ਬੁਝਾਏ ਜਾਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਬ ਇੰਸ: ਵਿਨੋਦ ਸ਼ਰਮਾਂ ਅਤੇ ਥਾਣੇਦਾਰ ਸੁਖਜੀਤ ਸਿੰਘ ਵਲੋਂ ਅੱਗ ਬੁਝਾਏ ਜਾਣ 'ਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਤੇ ਦੱਸਿਆ ਕਿ ਸਥਿਤੀ ਕੰਟਰੋਲ ਹੇਠ ਹੈ ਤੇ ਬਹੁਤ ਜਲਦ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ | ਫਾਇਰ ਬਿ੍ਗੇਡ ਦੀਆਂ ਗੱਡੀਆਂ ਅੱਗ ਬੁਝਾਏ ਜਾਣ 'ਚ ਲੱਗੀਆਂ ਹੋਈਆਂ ਸਨ ਤੇ ਮਿੱਲ ਮਾਲਕ ਨੇ ਦੱਸਿਆ ਕਿ ਫੈਕਟਰੀ ਅੰਦਰ ਰੱਦੀ ਵਾਲੇ ਗੱਤਾ ਲੈ ਕੇ ਪੁੱਜੀਆਂ ਗੱਡੀਆਂ ਦੇ ਕਿਸੇ ਵੀ ਟਰੱਕ ਡਰਾਇਵਰ ਵੀਰ ਨੇ ਰੋਟੀ ਬਣਾਏ ਜਾਣ ਲਈ ਬਾਲੀ ਗਈ ਅੱਗ ਤੋਂ ਗੱਤੇ ਦੇ ਢੇਰ ਨੂੰ ਅੱਗ ਲੱਗੀ ਹੋ ਸਕਦੀ ਹੈ ਪਰ ਪ੍ਰਮਾਤਮਾਂ ਦੀ ਮਿਹਰ ਸਦਕਾ ਸਾਡਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ | ਸਤਿਕਾਰ ਪੇਪਰ ਮਿੱਲ ਦੇ ਮਾਲਕਾਂ, ਹਰਮੀਤ ਸਿੰਘ ਹਾਂਡਾ ਪਲਾਈਵੁੱਡ, ਬਲਦੇਵ ਸਿੰਘ ਗੋਲਡਨ ਪਲਾਈਵੁੱਡ, ਜਰਨੈਲ ਸਿੰਘ ਰਵਨੀਕ ਪਲਾਈਵੁੱਡ ਅਤੇ ਹੋਰ ਫੈਕਟਰੀ ਮਾਲਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਸਬਾ ਹੰਬੜਾਂ ਇੰਡਸਟਰੀ ਏਰੀਆ ਹੋਣ ਕਰਕੇ ਇੱਥੇ ਫਾਇਰ ਬਿ੍ਗੇਡ ਗੱਡੀਆਂ ਖੜ੍ਹੀਆਂ ਕੀਤੀਆਂ ਜਾਣ ਤਾਂ ਜੋ ਅੱਗ ਲੱਗਣ ਦੀ ਘਟਨਾਂ ਸਮੇਂ ਤੁਰੰਤ ਅੱਗ ਬੁਝਾਏ ਜਾਣ ਸਮੇਂ ਘਟਨਾਂ 'ਤੇ ਕਾਬੂ ਪਾਇਆ ਜਾ ਸਕੇ |
ਪਿਛਲੀ ਖ਼ਬਰ ਆਟਿਜਮ ਕੋਈ ਬਿਮਾਰੀ ਨਹੀਂ, ਬਲਕਿ ਇਕ ਨਿਊਰੋ ਡਿਵੈਲਪਮੈਂਟਲ ਸਥਿਤੀ ਹੈ-ਡਾ. ਅਤੁਲ ਮਦਾਨ ਅਗਲੀ ਖ਼ਬਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੇਪਰੇ ਚਾੜ੍ਹਨ 'ਚ ਡਾ. ਅਮਰ ਸਿੰਘ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਰਿਹਾ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।