13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੇਪਰੇ ਚਾੜ੍ਹਨ 'ਚ ਡਾ. ਅਮਰ ਸਿੰਘ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਰਿਹਾ ਵਿਸ਼ੇਸ਼ ਯੋਗਦਾਨ

ਅਜੀਤ ਡੈਸਕ 20-07-2025
ਹਲਵਾਰਾ, 19 ਜੁਲਾਈ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ, ਜੋ ਕਿ ਲੁਧਿਆਣਾ ਤੋਂ ਲਗਭਗ 35 ਕਿਲੋਮੀਟਰ ਦੂਰ ਐਤੀਆਣਾ ਪਿੰਡ ਵਿਚ 162 ਏਕੜ ਜ਼ਮੀਨ 'ਤੇ ਬਣਿਆ ਹੈ, ਜਦੋਂ ਇਹ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਲੁਧਿਆਣਾ ਦੇ ਕਾਰਪੋਰੇਟ ਘਰਾਣਿਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਅਤੇ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ | ਏਅਰਪੋਰਟ ਨੂੰ ਮੁਕੰਮਲ ਕਰਨ ਵਿਚ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਮੁੱਖ ਭੂਮਿਕਾ ਰਹੀ | ਏਅਰ ਇੰਡੀਆ ਵਿਸਤਾਰਾ ਏਅਰਲਾਈਨਜ਼ ਪਹਿਲੇ ਪੜਾਅ ਵਿਚ ਦਿੱਲੀ ਲਈ ਉਡਾਣਾਂ ਸ਼ੁਰੂ ਕਰੇਗੀ | ਪਹਿਲੇ ਹਫ਼ਤੇ ਦਿੱਲੀ ਲਈ ਦੋ ਉਡਾਣਾਂ ਚੱਲਣਗੀਆਂ | ਉਸ ਤੋਂ ਬਾਅਦ ਉਡਾਣਾਂ ਦੀ ਗਿਣਤੀ ਟ੍ਰੈਫਿਕ ਦੇ ਅਨੁਸਾਰ ਨਿਰਧਾਰਤ ਕੀਤੀ ਜਾਵੇਗੀ ਏਅਰਪੋਰਟ ਦਾ ਲੱਗਭਗ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ | ਸਫ਼ਾਈ ਕਰਨ ਲਈ ਕਰਮਚਾਰੀ ਲਗਾਤਾਰ ਲੱਗੇ ਹੋਏ ਹਨ | ਏਅਰਪੋਰਟ ਦੀ ਸੁਰੱਖਿਆ ਲਈ ਰਹਿੰਦੇ ਏਰੀਏ ਵਿਚ ਦੀਵਾਰ ਵੀ ਬਣਾ ਦਿੱਤੀ ਗਈ ਹੈ ਨਾਲ ਹੀ ਪਹੁੰਚ ਸੜਕ ਤਿਆਰ ਕਰ ਦਿੱਤੀ ਗਈ ਹੈ | ਮੁਸਾਫਿਰਾਂ ਦੇ ਬੈਠਣ ਲਈ ਕੁਰਸੀਆਂ ਲਗਾ ਦਿੱਤੀਆਂ ਗਈਆਂ ਹਨ, ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਦੀਵਾਰਾਂ 'ਤੇ ਸਜਾ ਦਿੱਤੀਆਂ ਗਈਆਂ ਹਨ | ਕਬੀਰ ਇਨਫਰਾਸਟਰੱਕਚਰ ਕੰਪਨੀ ਦੇ ਅਧਿਕਾਰੀ ਨੇ ਰਾਜਵੀਰ ਸਿੰਘ ਨੇ ਦੱਸਿਆ ਏਅਰਪੋਰਟ ਮੁੱਖ ਕਾਰਜ ਸਾਰੇ ਮੁਕੰਮਲ ਹੋ ਗਏ ਹਨ, ਰਨਵੇਅ ਤੇ ਟੈਕਸੀਵੇਅ ਨੂੰ ਆਪਸ ਵਿਚ ਜੋੜ ਦਿੱਤਾ ਗਿਆ ਹੈ | ਕੇਵਲ ਸਫ਼ਾਈ ਦਾ ਕੰਮ ਕੁਝ ਦਿਨਾਂ ਵਿਚ ਪੂਰਾ ਹੋ ਜਾਵੇਗਾ | ਉਨ੍ਹਾਂ ਦੱਸਿਆ ਏਅਰਪੋਰਟ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ |

ਪਿਛਲੀ ਖ਼ਬਰ ਸਤਿਕਾਰ ਪੇਪਰ ਮਿੱਲ ਹੰਬੜਾਂ 'ਚ ਰੱਦੀ ਵਜੋਂ ਡੰਪ ਕੀਤੇ ਗੱਤੇ ਦੇ ਢੇਰ ਨੂੰ ਲੱਗੀ ਅੱਗ ਅਗਲੀ ਖ਼ਬਰ ਨਵਾਂ ਗੀਤ 'ਬਾਪੂ ਤੇਰੀ ਯਾਦ' ਲੈ ਕੇ ਗਾਇਕ ਕੁਲਦੀਪ ਮਾਨ ਦੂਰਦਰਸ਼ਨ 'ਤੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।