13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਟਿਜਮ ਕੋਈ ਬਿਮਾਰੀ ਨਹੀਂ, ਬਲਕਿ ਇਕ ਨਿਊਰੋ ਡਿਵੈਲਪਮੈਂਟਲ ਸਥਿਤੀ ਹੈ-ਡਾ. ਅਤੁਲ ਮਦਾਨ

ਅਜੀਤ ਡੈਸਕ 20-07-2025
ਸਾਡਾ ਉਦੇਸ਼ ਹੈ ਕਿ ਹਰ ਪਰਿਵਾਰ ਵਹਿਮਾਂ ਤੋਂ ਬਾਹਰ ਆ ਕੇ ਜਾਣਕਾਰੀ ਭਰਪੂਰ ਫ਼ੈਸਲਾ ਲੈ ਸਕੇ-ਡਾ. ਦਿਲਪ੍ਰੀਤ ਕੌਰ
ਲੁਧਿਆਣਾ, 19 ਜੁਲਾਈ (ਡਾ. ਤਰਲੋਚਨ ਸਿੰਘ)-ਆਟਿਜਮ ਅਲਾਇੰਸ ਪ੍ਰਾਈਵੇਟ ਲਿਮਟਿਡ ਦੇ ਅਧੀਨ ਚੱਲ ਰਹੇ ਕੇਅਰ ਫ਼ਾਰ ਆਟਿਜਮ ਲੁਧਿਆਣਾ ਅਤੇ ਚੱਕਰਵਰਤੀ ਹਸਪਤਾਲ, ਜਗਰਾਉਂ ਵਲੋਂ ਆਟਿਜਮ ਅਵੇਰਨੈਸ ਤੇ ਸਕਰੀਨਿੰਗ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾ. ਅਤੁਲ ਮਦਾਨ, ਸੀਨੂ ਕੋਚਰ ਸੈਂਟਰ ਮੁਖੀ ਲੁਧਿਆਣਾ, ਮਨਗੁਰਜੋਤ ਕੌਰ ਬਿਹੇਵੀਅਰ ਥੈਰੇਪਿਸਟ, ਮੁਹੰਮਦ ਮੁਈਨ ਸਪੀਚ ਥੈਰੇਪਿਸਟ ਅਤੇ ਹੋਰ ਮਾਹਿਰਾਂ ਨੇ ਵੱਡੀ ਗਿਣਤੀ ਵਿਚ ਪਹੁੰਚੇ ਆਟਿਜਮ ਤੋਂ ਪੀੜਤ ਬੱਚਿਆਂ ਦੀ ਜਾਂਚ ਕੀਤੀ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਡਾ. ਅਤੁਲ ਮਦਾਨ ਨੇ ਕਿਹਾ ਕਿ ਇਸ ਵਿਸ਼ੇਸ਼ ਕੈਂਪ ਦਾ ਉਦੇਸ਼ ਮਾਤਾ-ਪਿਤਾ ਨੂੰ ਇਹ ਸਮਝਾਉਣਾ ਸੀ ਕਿ ਆਟਿਜਮ ਕੋਈ ਬਿਮਾਰੀ ਨਹੀਂ ਹੈ, ਬਲਕਿ ਇਕ ਨਿਊਰੋ ਡਿਵੈਲਪਮੈਂਟਲ ਸਥਿਤੀ ਹੈ, ਜਿਸ ਵਿਚ ਦਵਾਈਆਂ ਨਾਲ ਨਹੀਂ ਬਲਕਿ ਥੈਰੇਪੀ ਅਤੇ ਪੈਰੈਂਟਲ ਇਨਵੋਲਵਮੈਂਟ ਨਾਲ ਪ੍ਰਭਾਵਸ਼ਾਲੀ ਸੁਧਾਰ ਸੰਭਵ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬੋਲਣ ਵਿਚ ਦੇਰੀ ਅਤੇ ਆਟਿਜਮ ਇਕੋ ਜਿਹੇ ਨਹੀਂ ਹਨ | ਇਸੇ ਵਹਿਮ ਦੇ ਚੱਲਦੇ ਕਈ ਮਾਤਾ-ਪਿਤਾ ਅਰਲੀ ਇੰਟਰਵੈਨਸ਼ਨ ਦਾ ਸਭ ਤੋਂ ਅਹਿਮ ਸਮਾਂ ਗੁਆ ਦਿੰਦੇ ਹਨ | ਉਨ੍ਹਾਂ ਕਿਹਾ ਕਿ ਸਾਡਾ ਦਿ੍ਸ਼ਟੀਕੋਣ ਸਪੱਸ਼ਟ ਹੈ | ਮਾਤਾ-ਪਿਤਾ ਹੀ ਅਸਲੀ ਥੈਰੇਪਿਸਟ ਹੁੰਦੇ ਹਨ ਅਤੇ ਪ੍ਰੋਫੈਸ਼ਨਲ ਕੇਵਲ ਫੈਸੀਲੀਟੇਟਰ ਦੀ ਭੂਮਿਕਾ ਨਿਭਾਉਂਦੇ ਹਨ | ਸਾਡਾ ਉਦੇਸ਼ ਮਾਤਾ-ਪਿਤਾ ਨੂੰ ਸ਼ਸ਼ਕਤ ਬਣਾਉਣਾ ਹੈ ਤਾਂ ਕਿ ਉਹ ਘਰ ਵਿਚ ਹੀ ਆਪਣੇ ਬੱਚੇ ਦੀ ਵਿਕਾਸ ਯਾਤਰਾ ਨੂੰ ਸਕਾਰਾਤਮਿਕ ਦਿਸ਼ਾ ਦੇ ਸਕਣ | ਇਸ ਮੌਕੇ ਡਾ. ਅਮਿਤ ਚੱਕਰਵਰਤੀ ਡਾਇਰੈਕਟਰ ਚੱਕਰਵਰਤੀ ਚਿਲਡਰਨ ਹਸਪਤਾਲ ਨੇ ਕਿਹਾ ਕਿ ਕਈ ਵਾਰ ਮਾਤਾ-ਪਿਤਾ ਕੇਵਲ ਦੇਰੀ ਨਾਲ ਬੋਲਣ ਨੂੰ ਆਮ ਸਮਝ ਲੈਂਦੇ ਹਨ, ਲੇਕਿਨ ਮਾਹਿਰਾਂ ਦੀ ਰਾਏ ਨਾਲ ਹੀ ਸਹੀ ਸਥਿਤੀ ਦਾ ਪਤਾ ਲੱਗਦਾ ਹੈ | ਇਸ ਲਈ ਸਮੇਂ 'ਤੇ ਸਹੀ ਮਾਰਗਦਰਸ਼ਨ ਲੈਣਾ ਜ਼ਰੂਰੀ ਹੈ | ਡਾ. ਦਿਲਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਹਰ ਪਰਿਵਾਰ ਵਹਿਮ ਤੋਂ ਬਾਹਰ ਆ ਕੇ ਜਾਣਕਾਰੀ ਭਰਪੂਰ ਫ਼ੈਸਲਾ ਲੈ ਸਕੇ |

ਪਿਛਲੀ ਖ਼ਬਰ ਹਲਕਾ ਦਾਖਾ ਦੇ 33 ਪਿੰਡਾਂ 'ਚ 7.83 ਕਰੋੜ ਲਾਗਤ ਨਾਲ ਖੇਡ ਮੈਦਾਨਾਂ ਦਾ ਨਵੀਂਨੀਕਰਨ ਹੋਵੇਗਾ-ਡਾ: ਕੰਗ <br/> ਅਗਲੀ ਖ਼ਬਰ ਸਤਿਕਾਰ ਪੇਪਰ ਮਿੱਲ ਹੰਬੜਾਂ 'ਚ ਰੱਦੀ ਵਜੋਂ ਡੰਪ ਕੀਤੇ ਗੱਤੇ ਦੇ ਢੇਰ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।