13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬੜੂੰਦੀ ਸਰਪੰਚ ਉੱਪ ਚੋਣ ਲਈ 2 ਉਮੀਦਵਾਰਾਂ ਨੇ ਚੋਣ ਨਿਸ਼ਾਨ ਲੈ ਕੇ ਚੋਣ ਮੁਹਿੰਮ ਆਰੰਭੀ

ਅਜੀਤ ਡੈਸਕ 20-07-2025
27 ਨੂੰ ਲੈਟਰ ਬੌਕਸ ਅਤੇ ਟਰੈਕਟਰ ਚੋਣ ਨਿਸ਼ਾਨ 'ਤੇ ਲੱਗਣਗੀਆਂ ਮੋਹਰਾਂ
ਲੋਹਟਬੱਦੀ, 19 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਜਨਵਰੀ-2025 ਮਹੀਨੇ ਪਿੰਡ ਬੜੂੰਦੀ ਦੇ ਸਰਪੰਚ ਹਰਮਿੰਦਰ ਸਿੰਘ ਗੀਗਾ ਦੀ ਮੌਤ ਉਪਰੰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 27 ਜੁਲਾਈ ਨੂੰ ਹੋ ਰਹੀ ਜ਼ਿਮਨੀ ਚੋਣ 'ਚ 2 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ | ਜਿੰਨ੍ਹਾਂ 'ਚ ਰੁਪਿੰਦਰ ਸਿੰਘ ਪੰਨੂ ਸਾਬਕਾ ਪੰਚ ਅਤੇ ਮੈਂਬਰ ਖੇਤੀਬਾੜੀ ਸਹਿਕਾਰੀ ਸਭਾ ਬੜੂੰਦੀ ਨੇ ਚੋਣ ਨਿਸ਼ਾਨ ਲੈਟਰ ਬੌਕਸ ਅਤੇ ਜਸਵਿੰਦਰ ਸਿੰਘ ਬਿੱਟੂ ਨੇ ਟਰੈਕਟਰ ਚੋਣ ਨਿਸ਼ਾਨ ਮਿਲਣ ਉਪਰੰਤ ਅੱਜ ਪਿੰਚ ਬੜੂੰਦੀ ਦੇ ਵੋਟਰਾਂ ਨਾਲ ਘਰ-ਘਰ ਜਾ ਕੇ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਜਿੰਨ੍ਹਾਂ 'ਚੋਂ ਹਰਮਿੰਦਰ ਸਿੰਘ ਗੀਗਾ ਦੀ ਅੰਤਿਮ ਅਰਦਾਸ ਮੌਕੇ ਹੀ ਉਨ੍ਹਾਂ ਦੇ ਛੋਟੇ ਭਰਾ ਜਸਵਿੰਦਰ ਸਿੰਘ ਬਿੱਟੂ ਨੂੰ ਭਾਵੇਂ ਸਾਥੀ ਕੁਝ ਪੰਚਾਂ ਵਲੋਂ ਸਿਰੋਪਾਓ ਦੇ ਕੇ ਆਪਣਾ ਉਮੀਦਵਾਰ ਮੰਨ ਲਿਆ ਗਿਆ | ਦੂਜੇ ਪਾਸੇ ਰੁਪਿੰਦਰ ਸਿੰਘ ਪੰਨੂ ਪਹਿਲਾਂ ਵੀ ਅਕਤੂਬਰ-2025 ਦੀਆਂ ਚੋਣਾਂ 'ਚ ਸਰਪੰਚ ਬਣਨ ਲਈ ਕਿਸਮਤ ਅਜਮਾ ਚੁੱਕੇ ਹਨ ਜੋ ਕਿ ਹੁਣ ਪਿੰਡ ਦੀ ਸਰਪੰਚ ਵਜੋਂ ਸੇਵਾ ਦੇਣ ਲਈ ਪਿੰਡ ਬੜੂੰਦੀ ਦੇ ਵੋਟਰਾਂ ਨੂੰ ਅਪੀਲ ਕਰ ਰਹੇ ਹਨ | ਭਾਵੇਂ ਚੋਣ ਪ੍ਰਚਾਰ ਲਈ ਅਜੇ ਦਿਨ ਬਾਕੀ ਹਨ ਪ੍ਰੰਤੂ ਮੁਢਲੇ ਦੌਰ 'ਚ ਉੱਪ ਚੋਣ ਲਈ ਦੋਵੇਂ ਉਮੀਦਵਾਰਾਂ ਵਲੋਂ ਸਿੱਧੇ ਤੌਰ 'ਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਪਿੰਡ ਦੇ ਸੂਝਵਾਨ ਲੋਕਾਂ ਨੇ ਮਸਾਂ 9 ਕੁ ਮਹੀਨੇ ਬਾਅਦ ਦੂਜੀ ਚੋਣ ਦਾ ਮੁੱਖ ਦੇਖਦਿਆਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਪਿੰਡ 'ਚ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਕੇ ਬੜੀ ਸ਼ਾਂਤੀਪੂਰਵਕ ਚੋਣ ਪ੍ਰਕਿਰਿਆ ਨੂੰ

ਪਿਛਲੀ ਖ਼ਬਰ ਨਵਾਂ ਗੀਤ 'ਬਾਪੂ ਤੇਰੀ ਯਾਦ' ਲੈ ਕੇ ਗਾਇਕ ਕੁਲਦੀਪ ਮਾਨ ਦੂਰਦਰਸ਼ਨ 'ਤੇ ਅੱਜ ਅਗਲੀ ਖ਼ਬਰ ਡੀ.ਏ.ਵੀ. ਸਕੂਲ ਜਗਰਾਉਂ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।