13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡੀ.ਏ.ਵੀ. ਸਕੂਲ ਜਗਰਾਉਂ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਅਜੀਤ ਡੈਸਕ 20-07-2025
ਜਗਰਾਉਂ, 19 ਜੁਲਾਈ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਡਾਂਸ ਪ੍ਰਤੀਯੋਗਤਾ ਕਰਵਾਈ ਗਈ | ਸਕੂਲ ਦੇ ਪਿ੍ੰਸੀਪਲ ਡਾ: ਵੇਦ ਵਰਤ ਪਲਾਹ ਨੇ ਦੱਸਿਆ ਕਿ ਸਕੂਲ ਵਿਚ 5ਵੀਂ, 7ਵੀਂ, 8ਵੀਂ ਤੇ 12ਵੀਂ ਜਮਾਤ ਲਈ ਦੋ ਵਰਗਾਂ ਵਿਚ ਵੱਖ-ਵੱਖ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਵੱਖ-ਵੱਖ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਡਾਂਸ, ਸੰਗੀਤ, ਸੰਗੀਤ ਯੰਤਰ ਵਜਾਉਣ ਅਤੇ ਕਾਮੇਡੀ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਸਮਾਗਮ ਵਿਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਸਮੁੱਚੇ ਪ੍ਰੋਗਰਾਮ ਦੀ ਜੱਜਮੈਂਟ ਮੈਡਮ ਸ਼ੈਫਾਲੀ ਅਤੇ ਮੈਡਮ ਕੰਵਲਜੋਤ ਨੇ ਕੀਤੀ | ਜਿਸ ਵਿਚ ਪੰਜਵੀਂ ਤੋਂ ਸੱਤਵੀ ਜਮਾਤ ਤੱਕ ਦੇ ਡਾਂਸ ਵਿਚ ਅਵਲਨੂਰ ਕੌਰ ਤੇ ਇਨਾਇਤ ਨੇ ਪਹਿਲਾ, ਯੁਵਰਾਜ ਤੇ ਅਸ਼ੀਸ਼ ਕੌਰ ਨੇ ਦੂਜਾ, ਆਯੂਸ਼ੀ ਤੇ ਕਿ੍ਸ਼ਨਾ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅੱਠਵੀਂ ਤੋਂ ਬਾਰ੍ਹਵੀਂ ਜਮਾਤ 'ਚੋਂ ਮਾਧਵਮ ਕਾਲੀਆ ਤੇ ਭਵਜੋਤ ਕੌਰ ਨੇ ਪਹਿਲਾ, ਰਿੱਧੀ ਨੇ ਦੂਜਾ, ਹਿਤਾਕਸ਼ੀ ਤੇ ਦਿਵਿਆਂਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ | ਕਾਮੇਡੀ 'ਚ ਹਰਵੀਰ ਕੌਰ ਨੇ ਪਹਿਲਾ ਅਤੇ ਦੀਕਸ਼ਾਂਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਪੰਜਵੀਂ ਤੋਂ ਸੱਤਵੀਂ ਜਮਾਤ ਤੱਕ ਦੇ ਸ਼ਬਦ ਗਾਇਨ ਵਿਚੋਂ ਮਨਰਾਜ ਸਿੰਘ ਤੇ ਕਸ਼ਿਸ਼ ਨੇ ਪਹਿਲਾ, ਕਲਪਨਾ ਤੇ ਵਿਦਾਂਸ਼ੀ ਨੇ ਦੂਜਾ, ਅਕਸ਼ਿਵ, ਧਰੁਵਿਕਾ ਤੇ ਇਸ਼ਾਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਅੱਠਵੀਂ ਤੋਂ ਬਾਰ੍ਹਵੀ ਜਮਾਤ ਤੱਕ ਗਾਇਕੀ ਵਿਚ ਪਿ੍ਯਾਂਸ਼ੀ, ਅਮਨ ਅਤੇ ਵਾਗੀਸ਼ ਨੇ ਪਹਿਲਾ ਸਥਾਨ, ਪੱਲਵੀ ਅਤੇ ਹਰਮਨਪ੍ਰੀਤ ਨੇ ਦੂਜਾ ਸਥਾਨ, ਸਹਿਜਪ੍ਰੀਤ ਅਤੇ ਸੁਖਮਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਆਪਣੀ ਪ੍ਰਤਿਭਾ ਨੂੰ ਬਰਕਰਾਰ ਰੱਖਣ ਦਾ ਅਸ਼ੀਰਵਾਦ ਦਿੱਤਾ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਆਪਣੀ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਬੜੂੰਦੀ ਸਰਪੰਚ ਉੱਪ ਚੋਣ ਲਈ 2 ਉਮੀਦਵਾਰਾਂ ਨੇ ਚੋਣ ਨਿਸ਼ਾਨ ਲੈ ਕੇ ਚੋਣ ਮੁਹਿੰਮ ਆਰੰਭੀ ਅਗਲੀ ਖ਼ਬਰ ਸਕੂਲ ਵਿਦਿਆਰਥੀਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।