ਢਿੱਲੋਂ, ਡੱਲਾ, ਭਿੰਦਾ, ਤਲਵੰਡੀ, ਖ਼ਾਲਸਾ, ਧਾਲੀਵਾਲ ਆਦਿ ਆਗੂਆਂ ਨੇ ਕੀਤੀ ਸ਼ਿਰਕਤ
ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਐਲਾਨੀ ਲੈਂਡ ਪੂਲਿੰਗ ਨੀਤੀ ਦਾ ਜਿੱਥੇ ਕਿਸਾਨਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਨੀਤੀ ਖ਼ਿਲਾਫ਼ ਵਿਰੋਧੀ ਪਾਰਟੀਆਂ ਵੀ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ | ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਲੈਂਡ ਪੂਲਿੰਗ ਨੀਤੀ ਖਿਲਾਫ਼ 15 ਜੁਲਾਈ ਨੂੰ ਲਗਾਇਆ ਜਾਣਾ ਵਾਲਾ ਧਰਨਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੁਣ 22 ਜੁਲਾਈ, ਦਿਨ ਮੰਗਲਵਾਰ ਨੂੰ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਧਰਨੇ ਲਈ ਹਲਕਾ ਰਾਏਕੋਟ ਦੇ ਵਰਕਰਾਂ ਨੂੰ ਲਾਮਬੰਦ ਕਰਨ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਵਿਸ਼ੇਸ਼ ਮੀਟਿੰਗ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਕੀਤੀ ਗਈ | ਜਿਸ ਵਿਚ ਧਰਨੇ ਦੇ ਕਨਵੀਨਰ ਸਾਬਕਾ ਐੱਮ.ਐੱਲ.ਏ. ਜਥੇਦਾਰ ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ ਸ਼ਹਿਰੀ ਪ੍ਰਧਾਨ ਲੁਧਿਆਣਾ, ਜਥੇਦਾਰ ਚੰਦ ਸਿੰਘ ਡੱਲਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ, ਬਿਕਰਮਜੀਤ ਸਿੰਘ ਖ਼ਾਲਸਾ ਇੰਚਾਰਜ ਲੋਕ ਸਭਾ ਹਲਕਾ ;੍ਰੀ ਫਤਿਹਗੜ੍ਹ ਸਾਹਿਬ, ਪ੍ਰਭਜੋਤ ਸਿੰਘ ਧਾਲੀਵਾਲ ਸੀਨੀਅਰ ਯੂਥ ਅਕਾਲੀ ਆਗੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆ ਆਖਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਹਥਿਆਉਣ ਅਤੇ ਆਪਣੀਆਂ ਜੇਬਾਂ ਭਰਨ ਲਈ ਧੱਕੇ ਨਾਲ ਸੂਬਾ ਸਰਕਾਰ ਰਾਹੀਂ ਇਹ ਲੈਂਡ ਪੂਿਲੰਗ ਨੀਤੀ ਲਿਆਂਦੀ ਹੈ, ਜਿਸ ਨਾਲ ਪੰਜਾਬ ਅਤੇ ਕਿਰਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ, ਜਦਕਿ ਸਾਢੇ ਸੱਤ ਦਹਾਕਿਆਂ ਬਾਅਦ ਕਿਸਾਨਾਂ ਨੇ ਹੱਡਭੰਨਵੀਂ ਮਿਹਨਤ ਉਪਰੰਤ ਇਨ੍ਹਾਂ ਜ਼ਮੀਨਾਂ ਨੂੰ ਅਬਾਦ ਕੀਤਾ ਸੀ ਪਰ ਹੁਣ ਜਦੋਂ ਜ਼ਮੀਨਾਂ ਦੇ ਰੇਟਾਂ ਵਿਚ ਵਾਧਾ ਹੋਇਆ ਤਾਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਜ਼ਮੀਨਾਂ ਉੱਪਰ ਅੱਖ ਰੱਖ ਲਈ ਅਤੇ ਦਿੱਲੀ ਦੇ ਲੈਂਡ ਮਾਫੀਆ ਰਾਹੀਂ ਇਨ੍ਹਾਂ ਜ਼ਮੀਨਾਂ ਨੂੰ ਹਥਿਆਉਣਾ ਚਾਹੁੰਦੀ ਹੈ | ਇਸੇ ਤਹਿਤ ਪੰਜਾਬ ਦੀਆਂ ਜ਼ਮੀਨਾਂ ਅਤੇ ਕਿਸਾਨਾਂ ਦੇ ਹਿੱਤ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਦੀ ਲੈਂਡ ਪੂਿਲੰਗ ਨੀਤੀ ਖ਼ਿਲਾਫ਼ 22 ਜੁਲਾਈ, ਦਿਨ ਮੰਗਲਵਾਰ ਨੂੰ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਇਹ ਧਰਨਾ ਅਕਾਲੀ ਦਲ ਦੀ ਅਗਲੀ ਸਰਕਾਰ ਦਾ ਮੁੱਢ ਬੰਨ੍ਹੇਗਾ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ, ਬਿਕਰਮਜੀਤ ਸਿੰਘ ਖਾਲਸਾ ਤੇ ਯੂਥ ਆਗੂ ਪ੍ਰਭਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੁਧਿਆਣਾ ਧਰਨੇ ਲਈ ਹਲਕਾ ਰਾਏਕੋਟ ਤੋਂ ਵੱਡੀ ਗਿਣਤੀ ਵਿਚ ਬੱਸਾਂ, ਕਾਰਾਂ ਦਾ ਵਿਸ਼ਾਲ ਕਾਫ਼ਲਾ 22 ਜੁਲਾਈ ਨੂੰ ਸਵੇਰੇ 9 ਵਜੇ ਗੁਰਦੁਆਰਾ ਛੇਵੇਂ ਪਾਤਿਸ਼ਾਹੀ ਗੁਰੂਸਰ ਸੁਧਾਰ ਤੋਂ ਰਵਾਨਾ ਹੋਵੇਗਾ | ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਗੁਰਚੀਨ ਸਿੰਘ ਰੱਤੋਵਾਲ, ਮੇਹਰ ਸਿੰਘ ਸੁਧਾਰ, ਮਨਪ੍ਰੀਤ ਸਿੰਘ ਨੱਥੋਵਾਲ, ਬਾਵਾ ਰਾਏਕੋਟ, ਯਸ਼ਪਾਲ ਬਿੱਟੂ ਜੈਨ, ਵੇਦ ਪ੍ਰਕਾਸ਼ ਰਾਵਲ, ਬੌਵਾ ਗੋਇਲ, ਡਾ. ਸੁਖਦੇਵ ਸਿੰਘ ਗੋਬਿੰਦਗੜ੍ਹ, ਗੁਰਜੀਤ ਸਿੰਘ ਅਕਾਲਗੜ੍ਹ, ਚਮਕੌਰ ਸਿੰਘ ਅੱਚਰਵਾਲ, ਪਿਆਰਾ ਸਿੰਘ ਨੱਥੋਵਾਲ, ਪ੍ਰੇਮ ਸਿੰਘ ਜਲਾਲਦੀਵਾਲ, ਦਰਸ਼ਨ ਸਿੰਘ ਸਿੱਧੂ, ਉਜਾਗਰ ਸਿੰਘ ਗਿੱਲ, ਹਰਜੀਤ ਸਿੰਘ ਸਰਾਂ, ਸਿਕੰਦਰ ਧਾਲੀਵਾਲ, ਜਗਦੇਵ ਸਿੰਘ ਤਾਜਪੁਰ, ਜੱਗੀ ਸਿੰਘ ਬਰ੍ਹਮੀ, ਮਨਜੀਤ ਸਿੰਘ ਝੱਲੀ, ਸਾਬਕਾ ਸਰਪੰਚ ਚਰਨ ਸਿੰਘ ਹਲਵਾਰਾ, ਰਣਧੀਰ ਸਿੰਘ ਹਲਵਾਰਾ, ਭੁਪਿੰਦਰ ਸਿੰਘ ਸੱਤੋਵਾਲ, ਬੂਟਾ ਸਿੰਘ ਤਾਜਪੁਰ, ਹਰਮੰਦਰ ਸਿੰਘ ਅੱਚਰਵਾਲ ਆਦਿ ਹਾਜ਼ਰ ਸਨ |
'ਲੈਂਡ ਪੂਲਿੰਗ ਨੀਤੀ ਖ਼ਿਲਾਫ਼' ਧਰਨੇ ਸੰਬੰਧੀ ਹੋਈ ਮੀਟਿੰਗ ਦੌਰਾਨ ਰਾਏਕੋਟ ਦੇ ਅਕਾਲੀ ਵਰਕਰਾਂ 'ਚ ਦਿਖਿਆ ਭਾਰੀ ਉਤਸ਼ਾਹ
ਅਜੀਤ ਡੈਸਕ
20-07-2025