08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 17-07-2025
ਜਗਰਾਉਂ, 16 ਜੁਲਾਈ (ਗੁਰਦੀਪ ਸਿੰਘ ਮਲਕ)-ਪੁਲਿਸ ਥਾਣਾ ਸਿਟੀ ਜਗਰਾਉਂ 'ਚ ਇੰਗਲੈਂਡ ਵਸਦੇ ਪਰਿਵਾਰਾਂ ਦੀਆਂ ਜ਼ਮੀਨਾਂ ਦੇ ਜਾਅਲੀ ਕਾਗਜ਼ ਬਣਾ ਕੇ ਇਕ ਵਿਅਕਤੀ ਨਾਲ ਇਕ ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ ਸ਼ਾਤਰ ਦਿਮਾਗ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ 'ਚ ਗੁਰਬਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪੱਤੀ ਮਾਨਾਂ ਪਿੰਡ ਸਵੱਦੀ ਕਲਾਂ ਨੇ ਦੱਸਿਆ ਕਿ ਦੋਸ਼ੀ ਰਮਨਦੀਪ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਮਨਦੀਪ ਕੌਰ ਪਤਨੀ ਰਮਨਦੀਪ ਸਿੰਘ ਵਾਸੀ ਨਾਰੰਗਵਾਲ ਕੁਲਾਰ ਹਾਲ ਵਾਸੀ ਗਾਰਡਨ ਕਲੋਨੀ ਨਕੋਦਰ ਨੇ ਕਰਨਦੀਪ ਸਿੰਘ ਤੇ ਹੀਰਾ ਸਿੰਘ ਦੋਨੋਂ ਪੁੱਤਰ ਹਰਮੇਲ ਸਿੰਘ ਪੁੱਤਰ ਗੁਰਨਾਮ ਸਿੰਘ, ਪਰਮਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀਅਨ ਹਰੀਪੁਰ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਇੰਗਲੈਂਡ ਦੀਆਂ ਜ਼ਮੀਨਾਂ ਦੇ ਜਾਅਲੀ ਕਾਗਜ਼ ਤਿਆਰ ਕਰਕੇ ਮੇਰੇ ਨਾਲ ਜ਼ਮੀਨ ਵੇਚਣ ਦਾ ਸੌਦਾ ਕਰ ਲਿਆ | ਜਿਸ ਦੇ ਬਿਆਨੇ ਵਜੋਂ ਪਹਿਲਾਂ 50 ਲੱਖ ਤੇ ਫਿਰ 10 ਲੱਖ ਬਤੌਰ ਸਾਈ ਵਜੋਂ ਲੈ ਲਏ | ਇਸ ਤੋਂ ਬਾਅਦ ਦੋਨੋਂ ਪਤੀ-ਪਤਨੀ ਨੇ ਆਪਣੀ ਕੋਠੀ ਦਾ ਸੌਦਾ 62 ਲੱਖ ਰੁਪਏ 'ਚ ਕਰਕੇ 50 ਲੱਖ ਰੁਪਏ ਹਾਸਲ ਕਰਕੇ ਲਿਖਤੀ ਇਕਰਾਰਨਾਮਾਂ ਕਰ ਲਿਆ, ਪਰ ਜੋ ਰਜਿਸਟਰੀ ਦੀ ਤੈਅ ਕੀਤੀ ਤਰੀਕ ਸੀ, ਉਸ ਤਰੀਕ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਰਜਿਸਟਰੀ ਨਹੀਂ ਕਰਵਾਈ ਅਤੇ ਉਸ ਨਾਲ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰ ਲਈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਾਨੋਂ ਮਾਰ ਦੇਣ ਦੀ ਧਮਕੀਆਂ ਅਤੇ ਗਾਲੀ ਗਲੋਚ ਕੀਤਾ | ਇਸ ਸਬੰਧੀ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਸ਼ਿਕਾਇਤ ਕਰਤਾ ਦੇ ਦੋਸ਼ਾਂ ਨੂੰ ਸਹੀ ਪਾਇਆ ਗਿਆ ਅਤੇ ਜਾਂਚ ਉਪਰੰਤ ਰਮਨਦੀਪ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਖ਼ਿਲਾਫ਼ ਪੁਲਿਸ ਥਾਣਾ ਸਿਟੀ ਜਗਰਾਉਂ 'ਚ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਬਾਜਵਾ ਵਲੋਂ ਨਸ਼ਾ ਮੁਹਿੰਮ 'ਤੇ 'ਆਪ' ਦੇ ਖੋਖਲੇ ਦਾਅਵਿਆਂ ਦੀ ਨਿੰਦਾ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਿਖੇ ਨਗਰ ਸੁਧਾਰ ਸਭਾ ਵਲੋਂ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।