08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਗਰ ਕੌਂਸਲ ਨੇ ਧਰਨੇ ਤੋਂ ਪਹਿਲਾਂ ਰਾਤੋ-ਰਾਤ ਕੂੜੇ ਦੇ ਡੰਪ ਚੁੱਕੇ

ਅਜੀਤ ਡੈਸਕ 17-07-2025

ਜਗਰਾਉਂ, 16 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਜਗਰਾਉਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਕਰਕੇ ਵਿਵਾਦਾਂ 'ਚ ਘਿਰੀ ਹੋਈ ਹੈ | ਸਭ ਤੋਂ ਵੱਡੀ ਸਮੱਸਿਆ ਕੂੜੇ ਦੇ ਜਗ੍ਹਾ-ਜਗ੍ਹਾ ਲੱਗੇ ਢੇਰ ਸਨ, ਜਿਸ ਨਾਲ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋਇਆ ਪਿਆ ਸੀ | ਕੂੜੇ ਦੇ ਢੇਰਾਂ 'ਤੇ ਪਸ਼ੂ ਖਿਲਾਰਾ ਪਾਉਣ ਨਾਲ ਟੈ੍ਰਫ਼ਿਕ ਦੀ ਵੱਡੀ ਸਮੱਸਿਆ ਬਣੀ ਹੋਈ ਸੀ | ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਟਰੱਕਾਂ ਰਾਹੀਂ ਕੂੜਾ ਚੁੱਕਿਆ ਸੀ, ਪਰ ਫਿਰ ਵੀ ਕਈ ਡੰਪ ਕੂੜੇ ਦੇ ਉਸੇ ਤਰ੍ਹਾਂ ਪਏ ਸਨ | 16 ਜੁਲਾਈ ਧਰਨੇ ਦੇ ਮੱਦੇਨਜ਼ਰ ਰਾਤੋ-ਰਾਤ ਹੀ ਨਗਰ ਕੌਂਸਲ ਨੇ ਕੂੜੇ ਦੇ ਡੰਪ ਚੁੱਕਾ ਦਿੱਤੇ | ਨਗਰ ਕੌਂਸਲ ਦੇ ਮੁਲਾਜ਼ਮ ਰਾਤ ਦੇ ਤਿੰਨ ਵਜੇ ਤੱਕ ਜੇ.ਸੀ.ਬੀ. ਮਸ਼ੀਨ ਨਾਲ ਟਰਾਲੀਆਂ ਭਰ ਕੇ ਕੂੜੇ ਨੂੰ ਡੰਪ ਤੋਂ ਚੁੱਕ ਦੂਰ ਦੁਰਾਡੇ ਸੁੱਟਿਆ ਗਿਆ |


ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਿਖੇ ਨਗਰ ਸੁਧਾਰ ਸਭਾ ਵਲੋਂ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਅਗਲੀ ਖ਼ਬਰ ਗੁਰਬਾਣੀ ਪ੍ਰਸਾਰਨ ਸਮੇਂ ਯੂ-ਟਿਊਬ, ਹੋਰ ਸੋਸ਼ਲ ਮੀਡੀਆ 'ਤੇ ਮਸ਼ਹੂਰੀ ਅਸ਼ਲੀਲ ਗਾਣੇ ਬੰਦ ਹੋਣ-ਤਲਵੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।