ਮੁੱਲਾਂਪੁਰ-ਦਾਖਾ, 15 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ: ਅੱਡਾ ਦਾਖਾ (ਐੱਸ.ਡੀ.ਓ.) ਜਸਕਿਰਨਪ੍ਰੀਤ ਸਿੰਘ ਅਨੁਸਾਰ 66 ਕੇ.ਵੀ. ਪਾਵਰਕਾਮ ਮੰਡਲ ਦਾਖਾ ਦੇ 11 ਕੇ.ਵੀ. ਫੀਡਰ ਅੱਡਾ ਦਾਖਾ ਸ਼ਹਿਰੀ ਅਤੇ ਮੋਹੀ ਫੀਡਰ ਅਧੀਨ ਆਉਂਦੇ ਏਰੀਏ ਅੰਦਰ ਬੁੱਧਵਾਰ ਅੱਜ 16 ਜੁਲਾਈ ਸਵੇਰ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅੱਡਾ ਦਾਖਾ ਦੇ ਖ਼ਪਤਕਾਰਾਂ ਨੂੰ ਸ਼ਟ ਡਾਊਨ ਸਬੰਧੀ ਐੱਸ.ਡੀ.ਓ. ਵਲੋਂ ਅਗਾਹੂ ਸੂਚਿਤ ਕਰਦਿਆਂ ਦੱਸਿਆ ਕਿ ਜ਼ਰੂਰੀ ਮੈਂਟੀਨੈਸ ਕਾਰਨ ਬਿਜਲੀ ਕਰਮਚਾਰੀਆਂ ਨੂੰ ਕੁਝ ਘੰਟੇ ਬਿਜਲੀ ਸਪਲਾਈ ਬੰਦ ਰੱਖਣੀ ਪੈ ਰਹੀ ਹੈ, ਦੁਪਹਿਰ 3 ਵਜੇ ਤੋਂ ਬਾਅਦ ਬਿਜਲੀ ਸਪਲਾਈ ਆਮ ਵਾਂਗ ਚਾਲੂ ਰਹੇਗੀ |