19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਕਾਰੀ ਕੰਨਿਆ ਸਕੂਲ ਕਾਉਂਕੇ ਕਲਾਂ ਨੂੰ ੂ ਪ੍ਰਵਾਸੀ ਪੰਜਾਬੀਆਂ ਨੇ ਅੱਠ ਏ.ਸੀ. ਕੀਤੇ ਦਾਨ

ਅਜੀਤ ਡੈਸਕ 16-07-2025
ਜਗਰਾਉਂ, 15 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਸਰਕਾਰੀ ਕੰਨਿਆ ਹਾਈ ਸਕੂਲ ਪੱਤੀ ਸ਼ਾਮ ਸਿੰਘ ਕਾਉਂਕੇ ਕਲਾਂ ਨੂੰ ਪ੍ਰਵਾਸੀ ਪੰਜਾਬੀ ਵੀਰਾਂ ਵਲੋਂ ਆਪਣੀ ਕਿਰਤ ਕਮਾਈ ਵਿਚੋਂ 8 ਏ.ਸੀ. ਦਾਨ ਦਿੱਤੇ | ਲੜਕੀਆਂ ਦਾ ਇਹ ਸਕੂਲ ਹੁਣ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਪੰਜਾਬ ਭਰ ਦੇ ਮੋਹਰੀ ਸਰਕਾਰੀ ਸਕੂਲਾਂ 'ਚ ਸ਼ਾਮਿਲ ਹੋ ਗਿਆ ਹੈ | ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸਮਾਜ ਸੇਵੀ ਮਾ: ਹਰਦੀਪ ਸਿੰਘ ਦੇ ਸਾਂਝੇ ਯਤਨਾਂ ਸਦਕਾ ਪ੍ਰਵਾਸੀ ਪੰਜਾਬੀਆਂ ਵਲੋਂ ਆਪਣੇ ਨਾਮ ਨੂੰ ਉਜਾਗਰ ਕਰਨ ਤੋਂ ਗੁਰੇਜ਼ ਕਰਦਿਆਂ ਸਕੂਲ ਦੇ 8 ਕਲਾਸ ਰੂਮਾਂ ਨੂੰ ਏਅਰ ਕੰਡੀਸ਼ਨ ਬਣਾ ਦਿੱਤਾ ਹੈ ਤਾਂ ਜੋ ਲੜਕੀਆਂ ਨੂੰ ਸੁੱਖ-ਸਹੂਲਤਾਂ ਪ੍ਰਦਾਨ ਕਰਕੇ ਹੋਰ ਵੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕਾ ਪੂਜਾ ਵਰਮਾ ਨੇ ਦੱਸਿਆ ਕਿ ਕਾਉਂਕੇ ਕਲਾਂ ਦਾ ਇਹ ਸਕੂਲ ਗਰੀਨ ਮਿਸ਼ਨ ਪੰਜਾਬ ਮੁਹਿੰਮ ਤਹਿਤ ਦੇਸ਼ ਭਰ ਵਿਚੋਂ ਪਹਿਲੇ ਸਥਾਨ 'ਤੇ ਆਉਣ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਚੁਣੇ ਗਏ 'ਉੱਤਮ ਸਕੂਲ ਪ੍ਰਤੀਯੋਗਤਾ' ਮੁਕਾਬਲੇ ਵਿਚੋਂ ਵੀ ਮੋਹਰੀ ਰਿਹਾ ਹੈ ਅਤੇ ਮਿਆਰੀ ਸਿੱਖਿਆ ਦੇ ਵੱਖ-ਵੱਖ ਮੁਕਾਬਲਿਆਂ ਵਿਚ ਵੀ ਮੱਲਾਂ ਮਾਰ ਚੁੱਕਾ ਹੈ | ਉਨ੍ਹਾਂ ਲੜਕੀਆਂ ਦੇ ਸਕੂਲ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਚਰਨਜੀਤ ਕੌਰ, ਸਾਬਕਾ ਸਰਪੰਚ ਜਗਜੀਤ ਸਿੰਘ, ਸੂਬੇਦਾਰ ਹਰਨੇਕ ਸਿੰਘ, 'ਆਪ' ਆਗੂ ਸੁਖਦੇਵ ਸਿੰਘ ਕਾਉਂਕੇ, ਮਿੰਟੂ ਕਾਉਂਕੇ ਕਲਾਂ, ਗੁਰਦਿੱਤ ਸਿੰਘ ਪੰਚ, ਕੁਲਦੀਪ ਸਿੰਘ, ਪਿ੍ਤਪਾਲ ਸਿੰਘ, ਇਕਬਾਲ ਸਿੰਘ ਡੀ.ਪੀ.ਈ., ਅਮਨਦੀਪ ਕੌਰ, ਹਰਪ੍ਰੀਤ ਕੌਰ ਚੀਮਾਂ, ਕੋਮਲ ਅਰੋੜਾ, ਜਸਪ੍ਰੀਤ ਕੌਰ, ਰਣਬੀਰ ਕੌਰ, ਰਾਧਾ ਰਾਣੀ, ਗੁਰਿੰਦਰ ਕੌਰ, ਗੀਤਾ ਰਾਣੀ, ਗੌਰਵ ਗੁਪਤਾ, ਕੁਲਦੀਪ ਸਿੰਘ ਢੋਲਣ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਰੋਵਾਲ ਕਲਾਂ ਵਿਖੇ ਪੀਰ ਬਾਬਾ ਬਹਾਲ ਸ਼ੇਰ ਦੀ ਦਰਗਾਹ 'ਤੇ ਮੇਲਾ ਤੇ ਭੰਡਾਰਾ ਕਰਵਾਇਆ ਵਿਧਾਇਕ ਇਯਾਲੀ, ਕੈਪਟਨ ਸੰਧੂ, ਪ... ਅਗਲੀ ਖ਼ਬਰ ਅੱਡਾ ਦਾਖਾ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।