11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਮਤਿ ਸਮਾਗਮ ਕਰਵਾਇਆ <br/>

ਅਜੀਤ ਡੈਸਕ 28-12-2025
ਮਾਹਿਲਪੁਰ, 27 ਦਸੰਬਰ (ਰਜਿੰਦਰ ਸਿੰਘ)-ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮਸ਼ਾਲਾ ਮਾਹਿਲਪੁਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪ੍ਰਧਾਨ ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ ਦੀ ਦੇਖ ਰੇਖ 'ਚ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਉਪਰੰਤ ਸਜਾਏ ਗਏ ਦੀਵਾਨ ਮੌਕੇ ਭਾਈ ਹਰਕਮਲਪ੍ਰੀਤ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਦੇ ਜਥਿਆਂ ਨੇ ਰਸ ਭਿੰਨੇ ਕੀਰਤਨ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਕਮੇਟੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਤੇ ਮੌਜੂਦਾ ਪ੍ਰਧਾਨ ਬੀ.ਐੱਸ.ਪੀ. ਪੰਜਾਬ, ਜਤਿੰਦਰ ਸਿੰਘ ਲਾਲੀ ਬਾਜਵਾ ਸ਼ਹਿਰੀ ਪ੍ਰਧਾਨ, ਪਿ੍ੰ. ਦਵਿੰਦਰ ਸਿੰਘ ਬੈਂਸ ਸਮੇਤ ਪ੍ਰਧਾਨ ਪ੍ਰੋ. ਅਪਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਦੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਸਾਨੂੰ ਗੁਰੂ ਦਿੱਤੇ ਹੋਏ ਮਾਰਗ 'ਤੇ ਚੱਲਦਿਆਂ ਸੱਚੀ ਕਿਰਤ ਕਰਕੇ ਸ੍ਰੀ ਗੁਰੂ ਗ੍ਰੰਥ ਨਾਲ ਜੁੜ ਕੇ ਜੀਵਨ ਸਫਲ ਕਰਨਾ ਚਾਹੀਦਾ ਹੈ | ਇਸ ਮੌਕੇ ਜਗਦੀਪ ਸਿੰਘ ਵਾਇਸ ਪ੍ਰਧਾਨ, ਪਿ੍ੰ.ਸੁਰਿੰਦਰਪਾਲ ਸਿੰਘ ਪਰਦੇਸੀ, ਸੰਤ ਬੀਬੀ ਜਸਪ੍ਰੀਤ ਕੌਰ, ਜਸਵੀਰ ਕੌਰ ਖ਼ਾਲਸਾ, ਤਜਿੰਦਰ ਕੌਰ ਸੰਨੀ ਖ਼ਾਲਸਾ, ਸੁਖਵੰਤ ਸਿੰਘ ਸੁੱਖਾ, ਕਸ਼ਮੀਰ ਸਿੰਘ ਮੰਡੀ ਵਾਲੇ, ਗੁਰਪ੍ਰੀਤ ਸਿੰਘ ਬੈਂਸ, ਗ੍ਰੰਥੀ ਸੁਖਵੀਰ ਸਿੰਘ, ਮਾ. ਜਗਦੀਸ਼ ਸਿੰਘ ਗਣੇਸ਼ਪੁਰ, ਮਾ. ਹਰਭਜਨ ਸਿੰਘ ਸਰਹਾਲਾ, ਬਖਸ਼ੀਸ਼ ਭੀਮ,ਦਵਿੰਦਰ ਸਿੰਘ ਬੈਂਸ ਬਾਹੋਵਾਲ, ਪਿ੍ੰ.ਰੁਪਿੰਦਰਜੋਤ ਸਿੰਘ ਬੱਬੂ, ਰਘਵੀਰ ਸਿੰਘ ਕਲੋਆ, ਖੁਸ਼ਵੰਤ ਸਿੰਘ ਬੈਂਸ, ਹਰਪ੍ਰੀਤ ਸਿੰਘ ਬੈਂਸ, ਬੰਤ ਸਿੰਘ ਬੈਂਸ, ਬੀਬੀ ਤਜਿੰਦਰ ਕੌਰ, ਜਸਵੀਰ ਕੌਰ ਖ਼ਾਲਸਾ, ਜਸਵੀਰ ਸਿੰਘ ਜੰਡੋਲੀ, ਲੈਕ. ਸ਼ੰਭੂ ਦੱਤ, ਸਵਰਨ ਸਿੰਘ ਮੈਨੇਜਰ, ਬੰਤ ਸਿੰਘ ਬੈਂਸ, ਪਿ੍ੰ. ਇੰਦਰਜੀਤ ਸਿੰਘ, ਸਰਬਦਿਆਲ ਸਿੰਘ ਰਾਜਾ, ਬਖ਼ਸ਼ੀਸ਼ ਗਾਂਧੀ, ਭਾਈ ਹਰਪਾਲ ਸਿੰਘ, ਚਮਨ ਲਾਲ , ਚੌਧਰੀ ਗੁਰਨਾਮ ਸਿੰਘ, ਅਤੇ ਇਲਾਕੇ ਦੀਆ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਬਹਿਲ ਜਠੇਰਿਆਂ ਦੀ ਸਾਲਾਨਾ ਮੇਲ ਅੱਜ - ਅਸ਼ਵਨੀ ਬਹਿਲ <br/> ਅਗਲੀ ਖ਼ਬਰ ਚੱਕਬਾਮੂ ਵਿਖੇ ਸਫ਼ਰ-ਏ-ਸ਼ਹਾਦਤ ਸੰਬੰਧੀ 12 ਰੋਜ਼ਾ ਮਹਾਨ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।