11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿਤ੍ਰੋਦਾ ਦੇ ਬਿਆਨ ਨਾਲ ਕਾਂਗਰਸ ਦਾ ਦੇਸ਼ ਵਿਰੋਧੀ ਚਿਹਰਾ ਹੋਇਆ ਨੰਗਾ-ਭਾਜਪਾ ਆਗੂ <br/>

ਅਜੀਤ ਡੈਸਕ 28-12-2025
ਹੁਸ਼ਿਆਰਪੁਰ, 27 ਦਸੰਬਰ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਕਾਂਗਰਸ ਆਗੂ ਸੈਮ ਪਿਤ੍ਰੋਦਾ ਵੱਲੋਂ ਦਿੱਤੇ ਬਿਆਨ ਕਿ ਗਲੋਬਲ ਪੋ੍ਰਗੈ੍ਰਸਿਵ ਅਲਾਂਇਸ 'ਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹੋਵੇ ਵਾਲੇ ਬਿਆਨ ਦੀ ਸਖ਼ਤ ਆਲੋਚਨਾ ਕਰਦੀ ਹੈ | ਇਸ ਸੰਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਜ਼ਿਲ੍ਹਾ ਮਹਾਂ ਮੰਤਰੀ ਸੁਰੇਸ਼ ਭਾਟੀਆ ਅਤੇ ਜ਼ਿਲ੍ਹਾ ਸਕੱਤਰ ਅਸ਼ਵਨੀ ਗੈਂਦ ਨੇ ਪੈੱ੍ਰਸ ਕਾਨਫਰੈਂਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਗੱਲ ਇਕ ਵਾਰ ਸੱਚ ਸਾਬਤ ਹੋਈ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਅੰਤਰਰਾਸ਼ਟਰੀ ਮੰਚਾਂ ਦਾ ਦੁਰ ਪ੍ਰਯੋਗ ਕਰਕੇ ਭਾਰਤ ਦੀ ਅੰਦਰੂਨੀ ਰਾਜਨੀਤੀ ਅਤੇ ਸੰਵਿਧਾਨਿਕ ਮਾਮਲਿਆਂ 'ਚ ਬਾਹਰੀ ਦਖ਼ਲ ਅੰਦਾਜ਼ੀ ਨੂੰ ਵੜਾਵਾ ਦੇਣ ਦਾ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਗਲੋਬਲ ਪੋ੍ਰਗੈ੍ਰਸਿਵ ਅਲਾਂਇਸ ਜਿਹੇ ਵਿਦੇਸ਼ੀ ਸੰਗਠਨਾਂ ਨਾਲ ਵਿਚਾਰਕ ਅਤੇ ਰਾਜਨੀਤਿਕ ਗੱਠਜੋੜ ਦੇਸ਼ ਦੀ ਪ੍ਰਭੂ ਸੱਤਾ ਅਤੇ ਲੋਕ ਤਾਂਤਰਿਕ ਪਰੰਪਰਾਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਗਾਂਧੀ ਪਰਿਵਾਰ ਦੇ ਪੈ੍ਰਤਿਕ ਸਲਾਹਕਾਰ ਪਿਤ੍ਰੋਦਾ ਦਾ ਇਹ ਬਿਆਨ ਕਾਂਗਰਸ ਦੀ ਉਸ ਮਾਨਸਿਕਤਾ ਨੂੰ ਦਰਸਾਉਂਦਾ ਹੈ, ਜਿਸ 'ਚ ਉਹ ਸੱਤਾ ਦੇ ਬਾਹਰ ਰਹਿੰਦੇ ਹੋਏ ਦੇਸ਼ ਖ਼ਿਲਾਫ਼ ਅੰਤਰਰਾਸ਼ਟਰੀ ਮੰਚਾਂ 'ਚ ਬਿਆਨਬਾਜ਼ੀ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ | ਉਨ੍ਹਾਂ ਕਿਹਾ ਕਿ ਭਾਜਪਾ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਭਾਰਤ ਦੇ ਲੋਕ ਅਤੇ ਭਾਰਤ ਦਾ ਲੋਕਤੰਤਰ ਕਿਸੇ ਵਿਦੇਸ਼ੀ ਰਾਜਨੀਤਿਕ ਏਜੰਡੇ ਦਾ ਮੁਹਤਾਜ ਨਹੀਂ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ਹਿੱਤ 'ਚ ਕਾਂਗਰਸ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕਰਦੀ ਹੈ ਅਤੇ ਇਹ ਵੀ ਚੇਤਾਵਨੀ ਦਿੰਦੀ ਹੈ ਕਿ ਰਾਸ਼ਟਰੀ ਹਿੱਤ ਲਈ ਸਮਝੌਤਾ ਕਰਨ ਵਾਲੇ ਕਿਸੇ ਵੀ ਕਦਮ ਦਾ ਲੋਕ ਕਰਾਰ ਜਵਾਬ ਦੇਣਗੇ |

ਪਿਛਲੀ ਖ਼ਬਰ ਰੋਟਰੀ ਆਈ ਬੈਂਕ ਨੇ ਬਜ਼ੁਰਗ ਦਾ ਕਾਰਨੀਆ ਟਰਾਂਸਪਲਾਂਟ ਕਰਵਾਇਆ <br/> ਅਗਲੀ ਖ਼ਬਰ ਪਿ੍ੰ. ਡੀ.ਐਲ. ਆਨੰਦ ਮੈਮੋਰੀਅਲ ਸਕਾਲਰਸ਼ਿਪ ਲਈ ਆਨੰਦ ਪਰਿਵਾਰ ਵਲੋਂ ਰਾਸ਼ੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।