10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਭੱਜਲਾਂ ਦੇ ਦੋ ਦਿਨਾ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਮੀਟਿੰਗ <br/>

ਅਜੀਤ ਡੈਸਕ 27-12-2025
ਗੜ੍ਹਸ਼ੰਕਰ, 26 ਦਸੰਬਰ (ਧਾਲੀਵਾਲ)-ਪਿੰਡ ਭੱਜਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਅਤੇ ਢਾਡੀ ਅਮਰਜੀਤ ਸਿੰਘ ਸ਼ੌਂਕੀ ਯਾਦਗਾਰੀ ਦੋ ਦਿਨਾਂ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਬੱਬਰ ਅਕਾਲੀ ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਪਿੰਡ ਭੱਜਲਾਂ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ 24 ਅਤੇ 25 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਬੱਡੀ ਆਲ ਓਪਨ, ਕਬੱਡੀ 70 ਕਿੱਲੋ ਆਲ ਓਪਨ, ਕਬੱਡੀ 55 ਕਿੱਲੋ ਆਲ ਓਪਨ ਅਤੇ ਕਬੱਡੀ 45 ਕਿੱਲੋ ਆਲ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਬੱਡੀ ਓਪਨ ਵਿਚ ਪਹਿਲਾ ਇਨਾਮ ਇਕ ਲੱਖ ਇਕ ਹਜ਼ਾਰ ਤੇ ਦੂਜਾ ਇਨਾਮ 75 ਹਜ਼ਾਰ ਦਿੱਤਾ ਜਾਵੇ | ਕਬੱਡੀ 70 ਕਿੱਲੋ ਆਲ ਓਪਨ ਵਿਚ ਪਹਿਲਾ 23 ਹਜ਼ਾਰ ਤੇ ਦੂਜਾ 28 ਹਜ਼ਾਰ, ਕਬੱਡੀ 55 ਕਿੱਲੋ ਓਪਨ ਵਿਚ ਪਹਿਲਾ ਇਨਾਮ 15 ਹਜ਼ਾਰ ਤੇ ਦੂਜਾ ਇਨਾਮ 10 ਹਜ਼ਾਰ, ਕਬੱਡੀ 45 ਕਿੱਲੋ ਓਪਨ ਵਿਚ ਪਹਿਲਾ ਇਨਾਮ 6100 ਤੇ ਦੂਜਾ ਇਨਾਮ 4100 ਰੁਪਏ ਦਿੱਤਾ ਜਾਵੇ | ਆਲ ਓਪਨ ਦੇ ਬੈੱਸਟ ਰੇਡਰ ਨੂੰ 25 ਹਜ਼ਾਰ ਤੇ ਜਾਫੀ 25 ਹਜ਼ਾਰ ਰੁਪਏ ਤੇ ਆਲ ਓਪਨ ਦੀ ਸੈਮੀਫਾਈਨਲ ਹਾਰਨ ਵਾਲੀ ਟੀਮ 31 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ | ਮੀਟਿੰਗ ਮੌਕੇ ਸਰਪੰਚ ਰਾਜ ਕੁਮਾਰ, ਅਮਰਜੀਤ ਸਿੰਘ ਪੰਚ, ਹਰਮੇਸ਼ ਕੁਮਾਰ ਪੰਚ, ਰਾਮਜੀ ਦਾਸ ਥਿੰਦ, ਸ਼ਿੰਗਾਰਾ ਰਾਮ, ਹਰਭਜਨ ਸਿੰਘ ਮਾਹਿਲ, ਲਖਵੀਰ ਸਿੰਘ ਪੰਚ, ਦਵਿੰਦਰ ਸਿੰਘ ਥਿੰਦ, ਦੀਦਾਰ ਸਿੰਘ, ਹਰਜਿੰਦਰ ਸਿੰਘ ਪੰਚ, ਜਸਕਰਨ ਸਿੰਘ ਬੱਧਣ, ਸੁੱਖਾ ਬੱਧਣ, ਜੱਸਾ, ਨਰਿੰਦਰ ਸਿੰਘ, ਡਿਪਟੀ, ਬਾਲਾ ਸਿੰਘ ਮਾਣਕ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਹਿਲ ਗੋਤ ਦਾ ਜੋੜ ਮੇਲਾ ਸ਼ਾਮਚੁਰਾਸੀ ਵਿਖੇ ਕੱਲ੍ਹ <br/> ਅਗਲੀ ਖ਼ਬਰ ਸਵ.ਦਵਿੰਦਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਫੁਗਲਾਣਾ ਦੇ ਦੂਜੇ ਦਿਨ ਹੋਏ ਰੋਚਕ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।