ਮੂਰਤੀ ਸਥਾਪਨਾ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਨਜ਼ਦੀਕੀ ਪਿੰਡ ਰੱਕੜੀ ਵਿਖੇ ਸ਼ਨੀ ਦੇਵਾ ਮੰਦਰ ਦੇ ਨਜ਼ਦੀਕ ਨਵ-ਨਿਰਮਿਤ ਸੰਕਟ ਮੋਚਨ ਮੰਦਿਰ ਵਿਖੇ ਬੀਰ ਬਜਰੰਗੀ ਹਨੂਮਾਨ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੰਦਰ ਦੇ ਮੁੱਖ ਪ੍ਰਬੰਧਕ ਸੋਰਵ ਮਹਿਤਾ ਨੇ ਦੱਸਿਆ ਕਿ ਮੂਰਤੀ ਸਥਾਪਨਾ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ 6 ਨਵੰਬਰ ਨੂੰ ਸਵੇਰੇ 11 ਵਜੇ ਆਰੰਭ ਹੋਵੇਗੀ।
ਅਜੀਤ ਡੈਸਕ
06-11-2026