10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਵ.ਦਵਿੰਦਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਫੁਗਲਾਣਾ ਦੇ ਦੂਜੇ ਦਿਨ ਹੋਏ ਰੋਚਕ ਮੁਕਾਬਲੇ <br/>

ਅਜੀਤ ਡੈਸਕ 27-12-2025
ਹੁਸ਼ਿਆਰਪੁਰ, 26 ਦਸੰਬਰ (ਨਰਿੰਦਰ ਸਿੰਘ ਬੱਡਲਾ)-ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਵਲੋਂ ਸਵ: ਦਵਿੰਦਰ ਸਿੰਘ ਪਰਮਾਰ ਦੀ ਯਾਦ 'ਚ ਸਭਾ ਦੇ ਸਰਪ੍ਰਸਤ ਫ਼ਤਿਹ ਸਿੰਘ ਪਰਹਾਰ ਦੀ ਅਗਵਾਈ ਅਤੇ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਦੇ ਯਤਨਾਂ ਸਦਕਾ ਪਿੰਡ ਫੁਗਲਾਣਾ ਦੀ ਗਰਾਊਾਡ 'ਚ ਚੱਲ ਰਹੇ ਸਾਲਾਨਾ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ ਰੋਚਕ ਮੁਕਾਬਲੇ ਹੋਏ | ਇਸ ਮੌਕੇ ਖੇਡ ਪ੍ਰਮੋਟਰ ਕੁਲਦੀਪ ਸਿੰਘ ਸਹੋਤਾ ਕੈਨੇਡਾ, ਜਤਿੰਦਰ ਸਿੰਘ ਵਿੱਕੀ ਪਰਮਾਰ ਯੂ.ਐਸ.ਏ. ਤੇ ਖੇਡ ਪ੍ਰਮੋਟਰ ਉਂਕਾਰ ਸਿੰਘ ਮਿਨਹਾਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਟੂਰਨਾਮੈਂਟ ਦੌਰਾਨ ਪਹਿਲਾ ਮੈਚ ਡਮੁੰਡਾ ਅਤੇ ਮਲਕਪੁਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ 'ਚ ਮਲਕਪੁਰ ਦੀ ਟੀਮ ਜੇਤੂ ਰਹੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਗੋਪਾਲ ਸਿੰਘ ਗਰੋਆ ਹਾਜ਼ਰ ਹੋਏ ਅਤੇ ਟੀਮਾਂ ਨਾਲ ਜਾਣ-ਪਹਿਚਾਣ ਕੀਤੀ | ਦੂਸਰਾ ਮੈਚ ਫੁਗਲਾਣਾ ਤੇ ਰਾਜਪੁਰ ਭਾਈਆਂ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ 'ਚ ਫੁਗਲਾਣਾ ਦੀ ਟੀਮ 3 ਗੋਲਾਂ ਨਾਲ ਜੇਤੂ ਰਹੀ | ਤੀਸਰਾ ਮੈਚ ਪਿੰਡ ਰਿਹਾਣਾ ਜੱਟਾਂ ਤੇ ਕਾਲਾ ਵਿਚਾਰ ਖੇਡਿਆ ਗਿਆ, ਜਿਸ 'ਚ ਰਿਹਾਣਾ ਜੱਟਾਂ ਦੀ ਟੀਮ 4 ਗੋਲਾਂ ਨਾਲ ਜਿੱਤੀ | ਇਸ ਮੈਚ 'ਚ ਮੁੱਖ ਮਹਿਮਾਨ ਵਜੋਂ ਰਵੀ ਸਰੀਨ ਤੇ ਕਰਨਜੀਤ ਸਿੰਘ ਰਿੱਕੀ ਐਮ.ਡੀ. ਇਕਬਾਲ ਫਿਿਲੰਗ ਸਟੇਸ਼ਨ ਹਾਜ਼ਰ ਹੋਏ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਭਾਮ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਰਾ, ਸਰਪੰਚ ਵਿਪਨ ਠਾਕੁਰ, ਸੰਮਤੀ ਮੈਂਬਰ ਹਰਮੇਸ਼ ਕੁਮਾਰ, ਸਾਬਕਾ ਸਰਪੰਚ ਚਰਨਜੀਤ ਸਿੰਘ, ਅਵਤਾਰ ਸਿੰਘ ਮਿੱਠੂ, ਸੰਜੀਵ ਜਸਵਾਲ, ਚੇਅਰਮੈਨ ਜਸਪਾਲ ਸਿੰਘ ਪਰਮਾਰ, ਸਤਵੀਰ ਸਿੰਘ ਪਰਮਾਰ, ਸੋਨੂੰ ਟੇਲਰ, ਗੁਰਦਿਆਲ ਸਿੰਘ ਜਲਵੇੜਾ, ਜਸਵੀਰ ਸਿੰਘ ਭਾਮ, ਮੰਗਲ ਸਿੰਘ ਜਲਵੇੜਾ, ਬਲਵੀਰ ਸਿੰਘ ਲੁਟੇਰਾ ਕਲਾਂ, ਰਵਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭੱਜਲਾਂ ਦੇ ਦੋ ਦਿਨਾ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਮੀਟਿੰਗ <br/> ਅਗਲੀ ਖ਼ਬਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।