ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ
ਅਜੀਤ ਡੈਸਕ
21-11-2025
ਸਖੀ ਸਰਵਰ ਲੱਖ ਦਾਤਾ ਪੀਰ ਦੀ ਯਾਦ 'ਚ ਜੋੜ ਮੇਲਾ ਅੱਜ
ਕੋਟਫ਼ਤੂਹੀ, 20 ਨਵੰਬਰ (ਅਟਵਾਲ)-ਪਿੰਡ ਭਾਮ ਦੇ ਰੋਜਾ ਸ਼ਰੀਫ਼ ਭਾਮ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਖੀ ਸਰਵਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਯਾਦ 'ਚ ਸਾਲਾਨਾ ਜੋੜ ਮੇਲਾ 21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਡੇਰੇ ਦੇ ਮੁੱਖ ਸੇਵਾਦਾਰ ਸਾਈਾ ਜੀਤੀ ਸ਼ਾਹ ਗ਼ੁਲਾਮ ਭਾਮ ਨੇ ਦੱਸਿਆ ਕਿ ਇਸ ਮੌਕੇ ਪੀਰਾਂ ਦੀ ਯਾਦ ਸ਼ੋਭਾ ਯਾਤਰਾ ਸਜਾਈ ਜਾਵੇਗੀ, ਉਪਰੰਤ ਝੰਡਾਂ, ਚਾਦਰ ਤੇ ਚਿਰਾਗ਼ਾਂ ਦੀ ਰਸਮ ਤੋਂ ਉਪਰੰਤ ਨਾਮਵਰ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਈ | ਇਸ ਮੌਕੇ ਦੁਪਹਿਰ 3 ਵਜੇ ਨਗਰ ਦੀ ਸੁੱਖ ਸ਼ਾਂਤੀ ਲਈ ਸਾਲਾਨਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ |