21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਹੁਸ਼ਿਆਰਪੁਰ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੱਜ ਹੁਸ਼ਿਆਰਪੁਰ ‘ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਪ੍ਰਧਾਨ ਗੋਪੀ ਚੰਦ ਕਪੂਰ ਤੇ ਚੇਅਰਮੈਨ ਸ਼ਿਵ ਸੂਦ ਦੀ ਅਗਵਾਈ ‘ਚ ਸਥਾਨਕ ਰਾਮ ਲੀਲ੍ਹਾ ਗਰਾਊਂਡ ‘ਚ ਮਨਾਏ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ।

ਬੁੱਲ੍ਹੋਵਾਲ ਵਿਖੇ ਮਨਾਏ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਨੂੰ ਦਹਿਨ ਕਰਨ ਦਾ ਦ੍ਰਿਸ਼ ਤੇ ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਲੁਗਾਣਾ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਵਿਖੇ ਦੁਸਹਿਰੇ ਮੌਕੇ ਬੁੱਤਾਂ ਨੂੰ ਅਗਨ ਭੇਟ ਕਰਨ ਮੌਕੇ ਹਾਜ਼ਰ ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ, ਡਾ. ਰਮਨਪ੍ਰੀਤ ਕੌਰ, ਕਮੇਟੀ ਪ੍ਰਧਾਨ ਰਵੀ ਰਾਜ ਖੰਨਾ ਤੇ ਪਿੰਡ ਵਾਸੀ ਮੋਹਤਵਰ। ਤਸਵੀਰ : ਧਾਲੀਵਾਲ 21-10-2026
ਹੁਸ਼ਿਆਰਪੁਰ, 20 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅੱਜ ਹੁਸ਼ਿਆਰਪੁਰ ‘ਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਪ੍ਰਧਾਨ ਗੋਪੀ ਚੰਦ ਕਪੂਰ ਤੇ ਚੇਅਰਮੈਨ ਸ਼ਿਵ ਸੂਦ ਦੀ ਅਗਵਾਈ ‘ਚ ਸਥਾਨਕ ਰਾਮ ਲੀਲ੍ਹਾ ਗਰਾਊਂਡ ‘ਚ ਮਨਾਏ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ। ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਲੋਕਾਂ ਨੇ ਸ੍ਰੀ ਰਾਮ ਚੰਦਰ ਦੀ ਅਲੌਕਿਕ ਲੀਲ੍ਹਾ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਮਹੰਤ ਰਮਿੰਦਰ ਦਾਸ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ, ਐਸ.ਡੀ.ਐਮ. ਪਰਮਪ੍ਰੀਤ ਸਿੰਘ, ਮੇਅਰ ਪ੍ਰਵੀਨ ਸੈਣੀ, ਜ਼ਿਲ੍ਹਾ ਪ੍ਰਧਾਨ ਭਾਜਪਾ ਨਿਤਿਨ ਗੁਪਤਾ ਨੰਨੂੰ, ਡਾ: ਕੁਲਦੀਪ ਨੰਦਾ, ਸੀਨੀ: ਡਿਪਟੀ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਜਸਪਾਲ ਚੇਚੀ, ਚੇਅਰਪਰਸਨ ਕਰਮਜੀਤ ਕੌਰ, ਚੇਅਰਮੈਨ ਸੰਦੀਪ ਸੈਣੀ, ਅਮਰਪਾਲ ਸਿੰਘ ਕਾਕਾ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਬਟਨ ਦਬਾ ਕੇ ਪੁਤਲਿਆਂ ਨੂੰ ਅੱਗ ਲਗਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸਹਿਕਾਰੀ ਬੈਂਕ ਹੁਸ਼ਿਆਰਪੁਰ ਵਿਕਰਮ ਸ਼ਰਮਾ ਬੌਬੀ, ਐਡ: ਆਰ.ਪੀ. ਧੀਰ, ਐਡ: ਰੋਹਿਤ ਜੋਸ਼ੀ, ਯਾਮਿਨੀ ਗੋਮਰ, ਸਾਹਿਲ ਸਾਂਪਲਾ, ਸੰਜੇ ਸ਼ਰਮਾ, ਅਜੇਮੋਹਣ ਬੱਬੀ, ਰਾਜਨ ਸ਼ਰਮਾ, ਰਾਜੀਵ ਮਹਾਜਨ, ਗੰਗਾ ਪ੍ਰਸਾਦ, ਕੌਂਸਲਰ ਤੀਰਥ ਰਾਮ, ਕੁਲਵਿੰਦਰ ਸਿੰਘ ਹੁੰਦਲ, ਅਮਿਤ ਸ਼ਰਮਾ, ਸੰਦੀਪ ਚੇਚੀ, ਕੁਲਜੀਤ ਸਿੰਘ, ਧੀਰਜ ਸ਼ਰਮਾ, ਪ੍ਰਦੀਪ ਹਾਂਡਾ, ਸੰਜੀਵ ਐਰੀ, ਹਰੀਸ਼ ਆਨੰਦ, ਰਾਕੇਸ਼ ਸੂਰੀ, ਕਮਲ ਵਰਮਾ, ਰਜਿੰਦਰ ਮੋਦਗਿਲ, ਰਾਕੇਸ਼ ਡੋਗਰਾ, ਤਰਸੇਮ ਮੋਦਗਿਲ, ਨਿਰੋਤਮ ਸ਼ਰਮਾ, ਦੀਪਕ ਸ਼ਾਰਦਾ, ਰਘੁਵੀਰ ਬੰਟੀ, ਕੁਨਾਲ ਚਤੁਰਥ, ਵਰੁਣ ਕੈਂਥ, ਕਪਿਲ ਹਾਂਡਾ, ਗੋਪਾਲ ਮੋਦਗਿਲ, ਮਨੋਜ ਦੱਤਾ, ਕ੍ਰਿਸ਼ਨ ਗੋਪਾਲ ਆਨੰਦ, ਅਜੈ ਜੈਨ, ਸ਼ਿਵ ਜੈਨ, ਸ਼ੁਭੰਕਰ ਸ਼ਰਮਾ, ਸੁਭਾਸ਼ ਗੁਪਤਾ, ਭਾਰਤ ਭੂਸ਼ਣ ਵਰਮਾ, ਪਵਨ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕਰਦੇ ਹੋਏ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ। ਮਾਹਿਲਪੁਰ ’ਚ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਮਾਹਿਲਪੁਰ, (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵੱਲੋਂ ਦੁਸਹਿਰੇ ਦਾ ਤਿਉਹਾਰ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਮਨਾਇਆ ਗਿਆ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਮੇਜਰ ਦਾਸ ਹੱਲੂਵਾਲ, ਵਿਧਾਇਕ ਡਾ ਇਸ਼ਾਂਕ ਕੁਮਾਰ ਚੱਬੇਵਾਲ, ਭਾਜਪਾ ਆਗੂ ਨਿਮਿਸ਼ਾ ਮਹਿਤਾ ਹਲਕਾ ਇੰਚਾਰਜ ਗੜ੍ਹਸ਼ੰਕਰ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਡਾ.ਦਿਲਬਾਗ ਰਾਏ, ਕਾਂਗਰਸ ਆਗੂ ਅਮਰਪ੍ਰੀਤ ਸਿੰਘ ਮਿੰਟੂ ਲਾਲੀ ਗੜ੍ਹਸ਼ੰਕਰ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ, ਸ਼ਸ਼ੀ ਬੰਗੜ ਵਾਇਸ ਪ੍ਰਧਾਨ ਨਗਰ ਪ੍ਰਧਾਨ, ਸੁਖਵਿੰਦਰ ਸਿੰਘ ਰਾਣੀਪੁਰ, ਦਵਿੰਦਰ ਸਿੰਘ ਬਾਹੋਵਾਲ, ਅਥਲੀਟ ਅਮਨਦੀਪ ਸਿੰਘ ਬੈਂਸ ਤੇ ਜਸਵੀਰ ਸਿੰਘ ਪਰਖੋਵਾਲ ਨੇ ਵਿਸ਼ੇਸ਼ ਤੌਰ ਸ਼ਿਰਕਤ ਕਰਦੇ ਹੋਏ ਦੁਸਹਿਰੇ ਦੀਆਂ ਵਧਾਈ ਦਿੱਤੀ। ਇਸ ਮੌਕੇ 11 ਅਕਤੂਬਰ ਤੋਂ ਸ਼ੁਰੂ ਰਾਮ ਲੀਲ੍ਹਾ ਦਾ ਅੰਤ ਕਰਦੇ ਹੋਏ ਅੱਜ ਦੁਸਹਿਰੇੇ ਦੇ ਤਿਉਹਾਰ ਮੌਕੇ ਕਮੇਟੀ ਵੱਲੋਂ ਰਾਵਣ, ਕੁੰਭ ਕਰਨ ਤੇ ਮੇਘ ਨਾਥ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੁਰਿੰਦਰ ਸ਼ਰਮਾ, ਬਲਵੀਰ ਠਾਕੁਰ, ਲੈਕ. ਸ਼ੰਭੂ ਦੱਤ, ਪੰਡਿਤ ਰੰਗ ਲਾਲ, ਰਾਜ ਕੁਮਾਰ ਜੌਂਟੀ, ਮਾ.ਕਿਸ਼ੋਰ ਕੁਮਾਰ, ਰਾਜੇਸ਼ ਕੁਮਾਰ ਬੀਰ, ਨਰਿੰਦਰ ਅਨੰਦ, ਮੂਲ ਰਾਜ, ਬਲਵੀਰ ਵਰਮਾ, ਪੂਨਮ ਤਨੇਜਾ, ਰੀਟਾ ਰਾਣੀ, ਮੱਖਣ ਸਿੰਘ ਕੋਠੀ, ਗੁਰਚਰਨ ਦਾਸ, ਵਿਸ਼ੇਸ਼ਰਨਾਥ ਵਿਸ਼ੇਸ਼ਟ, ਰਾਕੇਸ਼ ਕੁਮਾਰ ਟੋਹਨ, ਵੈਦ ਰਾਜੇਸ਼ ਕੁਮਾਰ, ਰਵੀ ਤਨੇਜਾ, ਸੂਰਜ ਭਾਨ ਸਤੀਜਾ,ਵਿਨੈ ਕਰੀਰ, ਰਾਜ ਕਿਸ਼ੋਰ ਗੁੰਬਰ, ਮੁਨੀਤ ਖੰਨਾ, ਜ਼ੈਲਦਾਰ ਗੁਰਿੰਦਰ ਸਿੰਘ ਬੈਂਸ, ਜੁਗਿੰਦਰ ਪਿੰਕੀ ਬਾਲੀ, ਮੋਹਨ ਲਾਲ, ਬ੍ਰਹਮ ਪ੍ਰਕਾਸ਼, ਅੰਕਿਤ ਖੰਨਾ, ਡਾ.ਪੰਡਤ ਅਸ਼ੋਕ ਗੌੜ, ਕੌਂਸਲਰ ਰਾਜ ਕੁਮਾਰ ਰਾਜੂ, ਪ੍ਰੋ. ਸਰਵਣ ਸਿੰਘ,ਰਾਜੀਵ ਬੰਗੜ, ਸਰਪੰਚ ਮੁਨੀਸ਼ ਦਾਦੂਵਾਲ, ਅਸ਼ੋਕ ਕੁਮਾਰ, ਨਿਤਿਸ਼ ਐਰੀ, ਸੀਤਾ ਰਾਮ ਸਾਬਕਾ ਕੌਂਸਲਰ, ਗੁਪਾਲ ਕਿਸ਼ਨ ਬਾਲੀ, ਰਣਜੀਤ ਸਹੋਤਾ, ਚੇਤਨ ਸਚਦੇਵਾ, ਕੇਵਲ ਅਰੋੜਾ, ਵਿਨੋਦ ਕੁਮਾਰ ਟੋਹਨ, ਅਨੁਰਾਗ ਹਾਂਡਾ, ਵਿਨੋਦ ਦਾਡਾਂ, ਧਰਮ ਸਿੰਘ, ਕੌਂਸਲਰ ਅਸ਼ੋਕ ਕੁਮਾਰ, ਮਾ.ਤੇਲੂ ਰਾਮ, ਨੰਬਰਦਾਰ ਅਨੂਪ ਸਿੰਘ, ਮਾ.ਬਲਵੀਰ ਸਿੰਘ, ਅਤੇ ਹੋਰ ਸਮੇਟੀ ਮੈਂਬਰ ਹਾਜ਼ਰ ਸਨ। ਸੈਲਾ ਖ਼ੁਰਦ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਸੈਲਾ ਖੁਰਦ, 20 ਅਕਤੂਬਰ (ਹਰਵਿੰਦਰ ਸਿੰਘ ਬੰਗਾ)-ਸਥਾਨਕ ਨੌਜਵਾਨ ਸਭਾ ਦੁਸਹਿਰਾ ਕਮੇਟੀ ਵੱਲੋਂ ਕਪਲ ਗੁਪਤਾ, ਪੰਕਜ ਗੁਪਤਾ ਹੀਰਾ, ਸੁਨੀਲ ਗੁਪਤੀ ਦੀ ਦੇਖ-ਰੇਖ ਹੇਠ ਬਦੀ ’ਤੇ ਨੇਕੀ ’ਤੇ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੁਸਹਿਰਾ ਗਰਾਉਂਡ ਸੈਲਾ ਖ਼ੁਰਦ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਮੇਟੀ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਰਾਮਾਇਣ ਨਾਲ ਸੰਬੰਧਿਤ ਸੁੰਦਰ ਝਾਕੀਆਂ ਸ਼ਲਾਘਾਯੋਗ ਸਨ। ਇਸ ਮੌਕੇ ਡਾ. ਦਵਿੰਦਰ ਕੁਮਾਰ ਚੱਢਾ, ਮੰਗਤ ਰਾਮ ਅਗਰਵਾਲ, ਚਰਨਜੀਤ ਸਿੰਘ ਚੰਨੀ, ਗੁਰਲਾਲ ਸੈਲਾ, ਠੇਕੇਦਾਰ ਸ਼ੰਮੀ ਰਾਏ ਸ਼ੰਭੂ ਅਗਰਵਾਲ, ਸੰਜੀਵ ਕੁਮਾਰ ਬੌਬੀ, ਠੇਕੇਦਾਰ ਬਿਪਨ ਕੁਮਾਰ ਵਿਕੀ, ਡਾ. ਦਲਜੀਤ ਸਿੰਘ ਸਰਪੰਚ, ਜਸਵਿੰਦਰ ਸਿੰਘ ਸਹੋਤਾ, ਕੁਲਦੀਪ ਸਿੰਘ ਸੁਮਨ, ਵਰਣ ਕੁਮਾਰ ਅਗਰਵਾਲ, ਜਸਪਾਲ ਕੌਰ ਵਾਇਸ ਚੇਅਰਮੈਨ ਬਲਾਕ ਸੰਮਤੀ, ਨਰਿੰਦਰ ਕੁਮਾਰ, ਰਾਜੇਸ਼ ਅਰੋੜਾ, ਜੀਵਨ ਪ੍ਰਕਾਸ਼ ਬਾਂਸਲ ਆਦਿ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਨੌਜਵਾਨ ਸਭਾ ਦੇ ਆਗੂ ਕਪਲ ਗੁਪਤਾ ਨੇ ਸਮੂਹ ਮੈਂਬਰਾਂ ਤੇ ਹੋਰਨਾਂ ਦਾ ਧੰਨਵਾਦ ਕੀਤਾ। ਗੜ੍ਹਦੀਵਾਲਾ ਵਿਖੇ ਦੁਸਹਿਰਾ ਉਤਸਵ ਸ਼ਰਧਾ ਨਾਲ ਮਨਾਇਆ ਗੜ੍ਹਦੀਵਾਲਾ, (ਚੱਗਰ)-ਰਾਮ-ਲੀਲ੍ਹਾ ਦਸਹਿਰਾ ਕਮੇਟੀ ਗੜ੍ਹਦੀਵਾਲਾ ਵੱਲੋਂ ਚੇਅਰਮੈਨ ਮਨਿੰਦਰ ਸ਼ਰਮਾ ਤੇ ਪ੍ਰਧਾਨ ਯੋਗੇਸ਼ ਸਪਰਾ ਦੀ ਅਗਵਾਈ ਹੇਠ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਵੱਲੋਂ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਮਨੀ ਲੋਂਗੀਆ ਨੇ ਪੰਜਾਬੀ ਗੀਤਾਂ ਦਾ ਅਖਾੜਾ ਲਗਾ ਕੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਤੇ ਸ਼ਹਿਰ ਵਾਸੀਆਂ ਨੂੰ ਦੁਸਹਿਰਾ ਉਤਸਵ ਦੀ ਵਧਾਈ ਦਿੱਤੀ। ਦੇਰ ਸ਼ਾਮ ਵ੍ਰਿੰਦਾਵਨ ਤੋਂ ਆਈ ਰਾਮ-ਲੀਲ੍ਹਾ ਮੰਡਲੀ ਦੇ ਕਲਾਕਾਰਾਂ ਵੱਲੋਂ ਭਗਵਾਨ ਸ੍ਰੀ ਰਾਮ ਅਤੇ ਰਾਵਣ ਦੇ ਯੁੱਧ ਦਾ ਮੰਚਨ ਕੀਤਾ ਗਿਆ। ਉਪਰੰਤ ਰਾਮ-ਲੀਲ੍ਹਾ ਮੈਦਾਨ ਵਿਚ ਸਥਾਪਿਤ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਂਦੇ ਹੀ ਪੂਰਾ ਪੰਡਾਲ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਦੁਸਹਿਰਾ ਮੇਲੇ ਦੇ ਆਖ਼ਰੀ ਦਿਨ ਇਲਾਕੇ ਤੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਰਜਿ ਗੜ੍ਹਦੀਵਾਲਾ ਦੇ ਚੇਅਰਮੈਨ ਮੁਨਿੰਦਰ ਕੁਮਾਰ ਅਤੇ ਪ੍ਰਧਾਨ ਯੋਗੇਸ਼ ਸਪਰਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦਿਸ਼ਾਤ ਬਹਿਲ, ਕੌਂਸਲਰ ਸ਼ੈਕੀ ਕਲਿਆਣ, ਗੁਰਪ੍ਰੀਤ ਸਿੰਘ ਹੈਪੀ, ਸੁਖਵਿੰਦਰਜੀਤ ਸਿੰਘ ਝਾਵਰ, ਕੌਂਸਲਰ ਪੰਕਜ ਸਿੱਧੂ, ਸੁਦੇਸ਼ ਕੁਮਾਰ ਟੋਨੀ, ਹਰਵਿੰਦਰ ਕੁਮਾਰ ਸੋਨੂੰ, ਮਾਸਟਰ ਸਤਪਾਲ, ਜਤਿੰਦਰ ਸਾਬੀ, ਸਾਬਕਾ ਕੌਂਸਲਰ ਸਰੋਜ ਮਿਨਹਾਸ, ਕੌਂਸਲਰ ਸੁਨੀਤਾ ਚੌਧਰੀ, ਵਿਵੇਕ ਗੁਪਤਾ, ਮਾਸਟਰ ਰਛਪਾਲ ਸਿੰਘ, ਡਾਕਟਰ ਸਰਵਨ ਕ੍ਰਾਤ,ਕੁਲਵੰਤ ਤਾਲਬ, ਗੁਰਸ਼ਮਿੰਦਰ ਸਿੰਘ ਰੰਮੀ, ਜੇ.ਈ ਅਵਤਾਰ ਸਿੰਘ, ਸਮੂਹ ਰਾਮ-ਲੀਲ੍ਹਾ ਕਮੇਟੀ ਮੈਂਬਰ ਅਤੇ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਸਮੇਤ ਭਾਰੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ। ਬੀਬੀ ਜੋਸ਼ ਵਲੋਂ ਦੁਸਹਿਰੇ ਦੀਆਂ ਇਲਾਕਾ ਵਾਸੀਆਂ ਨੂੰ ਵਧਾਈ ਬੁੱਲ੍ਹੋਵਾਲ, (ਲੁਗਾਣਾ)-ਬੁੱਲ੍ਹੋਵਾਲ ਵਿਖੇ ਸ਼੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ, ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਕਸਬਾ ਬੁੱਲ੍ਹੋਵਾਲ ਦੇ ਸੈਣੀ ਬਾਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਸਭਿਆਚਾਰਕ ਪ੍ਰੋਗਰਾਮ ਵਿਚ ਅੰਤਰਰਾਸ਼ਟਰੀ ਕਲਾਕਾਰ ਸ਼ੀਰਾ ਜਸਵੀਰ, ਬੀਬਾ ਸਰਬਜੀਤ ਕੌਰ, ਗੁਰਮੀਤ ਸਿੰਘ (ਦੁਗਾਣਾ ਜੋੜੀ) ਤੇ ਹੋਰਨਾਂ ਕਲਾਕਾਰਾਂ ਨੇ ਆਪਣੀ ਗਾਇਕੀ ਰਾਹੀ ਲੋਕਾਂ ਦਾ ਮਨੋਰੰਜਨ ਕੀਤਾ। ਦਿਨ ਢਲਦਿਆਂ ਸਮੇਂਬੱਧ ਅਨੁਸਾਰ ਸ੍ਰੀ ਰਾਮ ਚੰਦਰ ਵੱਲੋਂ ਚਲਾਏ ਤੀਰ ਨਾਲ ਰਾਵਣ ਦੇ ਪੁਤਲੇ ਨੂੰ ਦਹਿਨ ਕੀਤਾ ਗਿਆ। ਇਸ ਮੇਲੇ ਵਿਚ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਅਤੇ ਦੁਸਹਿਰੇ ਦੀਆਂ ਸਮੂਹ ਇਲਾਕਾ ਵਾਸੀਆਂ ਤੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ। ਇਸ ਦੌਰਾਨ ਸਰਪ੍ਰਸਤ ਨਿਰਮਲ ਕੁਮਾਰ ਵਿੱਗ, ਡਾਇਰੈਕਟਰ ਸੋਹਣ ਲਾਲ ਸ਼ਾਰਦਾ, ਸੇਵਾ ਸਿੰਘ ਫਲੋਰਾ ਸਹਾਇਕ ਡਾਇਰੈਕਟਰ, ਮਨਿੰਦਰ ਸਿੰਘ ਮੀਤ ਪ੍ਰਧਾਨ, ਹਰਬੰਸ ਲਾਲ ਬਾਲੀ, ਰਮਨ ਕੁਮਾਰ ਬਿੱਟੂ, ਸਰਪੰਚ ਅਰੁਣਦੀਪ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਨੀ ਪੰਡਿਤ , ਅਮਨਦੀਪ ਸਿੰਘ ਯਾਹਮਾਂ, ਇੰਦਰਜੀਤ ਸਿੰਘ ਵਿਰਦੀ ਤੇ ਹੋਰ ਮੋਹਤਵਰ ਵਿਅਕਤੀ ਵੀ ਹਾਜ਼ਰ ਸਨ। ਰਾਮਪੁਰ ਬਿਲੜੋਂ ਵਿਖੇ 36ਵਾਂ ਦੁਸਹਿਰਾ ਉਤਸਵ ਮਨਾਇਆ ਗੜ੍ਹਸ਼ੰਕਰ, (ਧਾਲੀਵਾਲ) - ਗੜ੍ਹਸ਼ੰਕਰ ਦੇ ਨੇੜਲੇ ਪਿੰਡ ਰਾਮਪੁਰ ਬਿਲੜੋਂ ਵਿਖੇ ਦੁਸਹਿਰਾ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਓਮ ਜਲੰਧਰ ਦੀ ਪਾਰਟੀ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਮੁੱਖ ਮਹਿਮਾਨ ਵੱਲੋਂ ਕਮੇਟੀ ਦੀ ਹਾਜ਼ਰੀ ਵਿਚ ਨਿਭਾਈ ਗਈ। ਇਸ ਮੌਕੇ ਕਾਂਗਰਸੀ ਆਗੂ ਗੁਰਤੇਜ ਸਿੰਘ ਪਨੂੰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਡਾ. ਰਮਨਪ੍ਰੀਤ ਕੌਰ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਦੁਸਹਿਰਾ ਟਰੱਸਟ ਵੱਲੋਂ ਪ੍ਰਧਾਨ ਰਵੀ ਰਾਜ ਖੰਨਾ, ਡਾ. ਸਬੂ, ਵਿਕਾਸ ਖੰਨਾ, ਕੁਲਵਿੰਦਰ ਮਿਸਤਰੀ, ਸ਼ਿਵਜੀ ਰਾਣਾ, ਰਵਿੰਦਰ ਬਿੰਦੂ, ਡਿੰਪਲ ਰਾਣਾ,ਤ ਗੋਪਾਲ ਟੇਲਰ, ਨਰਿੰਦਰ ਮਿਸਤਰੀ, ਰਾਜੀਵ ਖੰਨਾ, ਭਰਤ ਪੰਡਿਤ, ਪਿ੍ਰੰਸ ਰਾਣਾ, ਵੀਰ ਚੌਧਰੀ, ਸਰਪੰਚ ਸਬੂ ਤੇ ਵੱਡੀ ਗਿਣਤੀ ਇਲਾਕੇ ਦੇ ਲੋਕ ਹਾਜ਼ਰ ਹੋਏ। ਕੋਟਫ਼ਤੂਹੀ ’ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਕੋਟਫ਼ਤੂਹੀ, (ਅਵਤਾਰ ਸਿੰਘ ਅਟਵਾਲ)-ਬਦੀ ਤੇ ਨੇਕੀ ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਥਾਨਕ ਸ੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪਿਛਲੇ 9 ਦਿਨਾਂ ਤੋਂ ਰਾਮ ਲੀਲ੍ਹਾ ਦਾ ਮੰਚਨ ਕੀਤਾ ਗਿਆ ਸੀ, ਜਿਸ ਦਾ ਸਮਾਪਨ ਰਾਵਣ ਦੇ ਮੇਘਨਾਥ ਦੇ ਪੁਤਲਿਆਂ ਨੂੰ ਸ੍ਰੀ ਰਾਮ, ਤੇ ਸ੍ਰੀ ਲਛਮਣ ਵੱਲੋਂ ਅਗਨੀ ਲਗਾ ਕੇ ਹੋਇਆ। ਇਸ ਮੌਕੇ ਸਭਿਆਚਾਰਕ, ਧਾਰਮਿਕ, ਦੇਸ਼ ਭਗਤੀ ਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਚਾਰ ਦਰਜਨ ਤੋਂ ਵੱਧ ਵੱਖ-ਵੱਖ ਝਾਕੀਆਂ ਵੀ ਸਜਾਈਆਂ ਗਈਆਂ। ਇਸ ਮੌਕੇ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ, ਆਪ ਆਗੂ ਤਰੁਣ ਅਰੋੜਾ, ਪ੍ਰਧਾਨ ਮਾਸਟਰ ਜਗਤਾਰ ਸਿੰਘ, ਚੇਅਰਮੈਨ ਪਰਮਜੀਤ ਸਿੰਘ ਰੱਕੜ, ਗੁਰਮੇਲ ਸਿੰਘ, ਸਰਪੰਚ ਮੋਹਨ ਲਾਲ, ਗੁਰਮੇਲ ਸਿੰਘ ਅਟਵਾਲ, ਬਲਵੀਰ ਸਿੰਘ ਮਾਹਲ, ਮਾਸਟਰ ਪਵਨ ਕੁਮਾਰ, ਹਰਜਿੰਦਰਪਾਲ ਸਿੰਘ ਕਾਕਾ, ਵਿਜੈ ਬਾਬਾ, ਨੰਬਰਦਾਰ ਰਾਮ ਸਰੂਪ, ਅਸ਼ੋਕ ਕੌਸ਼ਲ, ਗੁਰਲਾਭ ਸਿੰਘ ਬੈਂਸ, ਸੰਜੀਵ ਸ਼ਰਮਾ, ਅਵਤਾਰ ਸਿੰਘ ਗਿੱਲ, ਗੋਲਡੀ ਰਾਣਾ, ਹਰਪ੍ਰੀਤ ਸਿੰਘ ਮਰਵਾਹਾ, ਪੰਚ ਗੁਰਜੀਤ ਸਿੰਘ ਢਿੱਲੋਂ, ਇੰਦਰਜੀਤ ਸਿੰਘ ਢਿੱਲੋਂ, ਸੰਜੀਵ ਕੁਮਾਰ ਪਚ ਨੰਗਲ, ਦਰਸ਼ਨ ਸਿੰਘ ਮਾਹੀ, ਗੁਰਦੀਪ ਸਿੰਘ ਵਿਰਦੀ, ਕਮਲਜੀਤ ਸਿੰਘ ਭੋਲਾ, ਹਰਮੇਸ਼ ਲਾਲ, ਪੰਡਿਤ ਧਰਿੰਦਰ ਕੁਮਾਰ, ਪੰਡਿਤ ਤੇਜਪਾਲ, ਕਮਲਜੀਤ ਸਿੰਘ ਮਾਣਕੂ, ਗੁਰਮੀਤ ਸਿੰਘ ਗਿੱਲ, ਪੰਚ ਕੁਲਜੀਤ ਸਿੰਘ, ਸੰਮਤੀ ਮੈਂਬਰ ਜਸਵਿੰਦਰ ਕੌਰ, ਕੁਸ਼ਵ ਕਰਨ, ਪੰਚ ਜਸਵਿੰਦਰ ਕੌਰ, ਉਪਕਾਰ ਸਿੰਘ ਢਿੱਲੋਂ, ਨਿਰਫੂਲ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਸੰਧੂ, ਸੋਨੂੰ ਪ੍ਰਧਾਨ ਆਦਿ ਹਾਜ਼ਰ ਸਨ। ਬੋੜਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗੜ੍ਹਸ਼ੰਕਰ, (ਧਾਲੀਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਬੋੜਾ ਵਿਖੇ ਸ੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਹਰ ਸਾਲ ਦਾ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਟੇਜ ਤੇ ਕਲਾਕਾਰਾਂ ਵੱਲੋਂ ਰਾਮ ਲੀਲ੍ਹਾ ਸਬੰਧੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡ ਅਕਾਰੀ ਰਾਵਣ, ਕੁੰਭਕਰਨ ਅਤੇ ਮੇਘਨਾਥ ਤੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਇਲਾਕੇ ਤੋਂ ਵੱਡੀ ਗਿਣਤੀ ’ਚ ਲੋਕਾਂ ਨੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਸ਼ਰਨਜੀਤ ਜਿੰਮੀ ਦੇ ਦਿਹਾਂਤ ’ਤੇ ਅਫ਼ਸੋਸ ਪ੍ਰਗਟ ਅਗਲੀ ਖ਼ਬਰ ਗਲੈਕਸੀ ਹੌਂਡਾ ਹੁਸ਼ਿਆਰਪੁਰ ਵਿਖੇ ਨਵੀਂ ਹੌਂਡਾ ਐਲੀਵੇਟ ਦੀ ਸ਼ਾਨਦਾਰ ਲਾਂਚਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।