ਸੈਲਾ ਖੁਰਦ, 20 ਨਵੰਬਰ (ਹਰਵਿੰਦਰ ਸਿੰਘ ਬੰਗਾ)-ਸਥਾਨਕ ਕਸਬੇ 'ਚ ਚੋਰੀ ਦੀਆਂ ਵਾਰਦਾਤਾਂ 'ਚ ਨਿੱਤ ਦਿਹਾੜੇ ਵਾਧਾ ਹੋਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਬੀਤੀ ਰਾਤ ਪਿੰਡ ਡਾਨਸੀਵਾਲ ਅਤੇ ਪੱਦੀ ਸੂਰਾ ਸਿੰਘ ਦੇ 5-6 ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਮੋਟਰਾਂ ਤੋਂ ਚੋਰਾਂ ਵੱਲੋਂ ਬਿਜਲੀ ਦੀਆਂ ਤਾਰਾਂ ਕੱਟ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ | ਪੀੜਤ ਕਿਸਾਨ ਸਤਨਾਮ ਸਿੰਘ ਅਤੇ ਪਰਮਜੀਤ ਸਿੰਘ ਦੋਵੇਂ ਵਾਸੀ ਡਾਨਸੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਵਾਰੇ ਮੋਟਰ 'ਤੇ ਜਾਣ 'ਤੇ ਇਸ ਸੰਬੰਧੀ ਪਤਾ ਲਗਾ | ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਪਿੰਡ ਪੱਦੀ ਸੂਰਾ ਸਿੰਘ 'ਚ ਵੀ ਚੋਰਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਮੇਨ ਬਾਜ਼ਾਰ ਸੈਲਾ ਖੁਰਦ ਵਿਖੇ ਚੋਰਾਂ ਨੇ ਮਨੀ ਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 10 ਹਜ਼ਾਰ ਰੁਪਏ ਨਕਦੀ ਅਤੇ ਅੰਦਰ ਪਿਆ ਸਮਾਨ ਚੋਰੀ ਕਰ ਲਿਆ ਸੀ | ਇਸਦੇ ਨਾਲ ਹੀ ਚੋਰਾਂ ਨੇ ਇਕ ਸਬਜ਼ੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ |