ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਤਹਿਸੀਲ ਦੇ ਪਿੰਡਾਂ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ 'ਚ ਸ਼ਾਮਿਲ ਕਰਨ ਦੀਆਂ ਚਰਚਾਵਾਂ ਦੇ ਚੱਲਦਿਆਂ ਹਲਕੇ ਦੀਆਂ ਸਰਕਾਰ ਵਿਰੋਧੀ ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਵਕੀਲਾਂ ਵਲੋਂ ਰੋਸ ਵਜੋਂ ਗੜ੍ਹਸ਼ੰਕਰ ਦੇ ਬਾਜ਼ਾਰ ਦੁਪਹਿਰ 1 ਵਜੇ ਤੱਕ ਬੰਦ ਰੱਖਣ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ | ਬੰਦ ਦੇ ਸੱਦੇ ਤਹਿਤ ਆਵਾਜਾਈ ਆਮ ਵਾਂਗ ਜਾਰੀ ਰਹੀ ਤੇ ਮੈਡੀਕਲ ਸਟੋਰ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਸਥਿਤ ਦੁਕਾਨਾਂ ਅਤੇ ਬਾਜ਼ਾਰ ਦੁਪਹਿਰ ਤੱਕ ਬੰਦ ਰਹੇ | ਗੜ੍ਹਸ਼ੰਕਰ ਇਲਾਕੇ ਨੂੰ ਪ੍ਰਸਤਾਵਿਤ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ 'ਚ ਸ਼ਾਮਿਲ ਕਰਨ ਦੇ ਵਿਰੋਧ ਵਿਰੋਧੀ ਧਿਰ ਨਾਲ ਸਬੰਧਿਤ ਪਾਰਟੀਆਂ ਦੇ ਆਗੂਆਂ, ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਵਕੀਲਾਂ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤਹਿਸੀਲ ਕੰਪਲੈਕਸ ਗੜ੍ਹਸ਼ੰਕਰ ਤੋਂ ਰੋਸ ਮਾਰਚ ਆਰੰਭ ਕੀਤਾ ਜੋ ਸ਼ਹਿਰ ਦੇ ਬੰਗਾ ਚੌਂਕ ਤੋਂ ਹੁੰਦਾ ਹੋਇਆ, ਨੰਗਲ ਰੋਡ, ਸ੍ਰੀ ਅਨੰਦਪੁਰ ਸਾਹਿਬ, ਚੰਡੀਗੜ੍ਹ ਰੋਡ ਤੋਂ ਹੰੁਦਿਆਂ ਹੋਇਆ ਸਮਾਪਤ ਹੋਇਆ | ਰੋਸ ਮਾਰਚ ਵਿਚ ਸ਼ਾਮਿਲ ਆਗੂਆਂ, ਵਕੀਲਾਂ ਅਤੇ ਹੋਰ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ 'ਗੜ੍ਹਸ਼ੰਕਰ ਦੇ ਟੁਕੜੇ ਕਰਨੇ ਬੰਦ ਕਰੋ', 'ਲੋਕ ਏਕਤਾ ਜ਼ਿੰਦਾਬਾਦ', 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਏ | ਆਪਣੀ ਪ੍ਰਤੀਕਿਰਿਆ ਦਿੰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਗੜ੍ਹਸ਼ੰਕਰ ਨੂੰ ਕਿਸੇ ਵੀ ਹਾਲਤ 'ਚ ਨਵੇਂ ਬਣਨ ਵਾਲੇ ਜ਼ਿਲ੍ਹੇ 'ਚ ਸ਼ਾਮਿਲ ਨਹੀਂ ਕੀਤਾ ਜਾਵੇਗਾ | ਰੋਸ ਮਾਰਚ ਵਿਚ ਨਿਮਿਸ਼ਾ ਮਹਿਤਾ, ਦਰਸ਼ਨ ਸਿੰਘ ਮੱਟੂ, ਐਡਵੋਕੇਟ ਰਾਜ ਕੁਮਾਰ ਭੱਟੀ ਪ੍ਰਧਾਨ ਬਾਰ ਐਸੋਸੀਏਸ਼ਨ, ਇਕਬਾਲ ਸਿੰਘ ਖੇੜਾ, ਅਮਰਪ੍ਰੀਤ ਸਿੰਘ ਲਾਲੀ, ਗੁਰਨੇਕ ਸਿੰਘ ਭੱਜਲ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਬਲਦੇਵ ਖੇਪੜ, ਕੁਲਵਿੰਦਰ ਬਿੱਟੂ, ਮਹਿੰਦਰ ਬੱਢੋਆਣ, ਸੁਭਾਸ਼ ਮੱਟੂ, ਸਰਿਤਾ ਸ਼ਰਮਾ, ਪ੍ਰਣਵ ਕ੍ਰਿਪਾਲ, ਚੌਧਰੀ ਅੱਛਰ ਸਿੰਘ, ਕੁਲਵਿੰਦਰ ਸੰਘਾ, ਧਰਮਜੀਤ ਸਿੰਘ ਰਾਜਾ, ਕੌਂਸਲਰ ਕ੍ਰਿਪਾਲ ਰਾਮ, ਦੀਪਕ ਕੁਮਾਰ, ਨੀਟੂ ਚੌਧਰੀ, ਰਾਮਜੀ ਦਾਸ ਚੌਹਾਨ, ਹਰਭਜਨ ਅਟਵਾਲ, ਬਾਰ ਐਸੋਸੀਏਸ਼ਨ ਦੇ ਮੈਂਬਰਾਂ 'ਚ ਐਡਵੋਕੇਟ ਰਾਮ ਨਾਥ ਰਾਏ, ਐਡਵੋਕੇਟ ਰਣਬੀਰ ਸਿੰਘ ਬੇਦੀ, ਐਡਵੋਕੇਟ ਸੰਜੀਵ ਕਾਲੀਆ, ਐਡਵੋਕੇਟ ਅਮਰਿੰਦਰ ਸਿੰਘ ਭੁੱਲਰ, ਐਡਵੋਕੇਟ ਦੀਪਾਂਕਰ ਲੰਬ, ਐਡਵੋਕੇਟ ਹਰਵਿੰਦਰ ਪਾਲ, ਐਡਵੋਕੇਟ ਸਤਪਾਲ, ਐਡਵੋਕੇਟ ਸ਼ਸ਼ੀ ਕੁਮਾਰ, ਐਡਵੋਕੇਟ ਸੰਜੀਵ ਬੰਗਾ, ਐਡਵੋਕੇਟ ਸੁੱਖ ਨਾਗਪਾਲ, ਅਜੇ ਬਿਲੜੋਂ, ਸੁਰੇਸ਼ ਜਾਲੀ, ਕੁੰਦਨ ਲਾਲ ਬਡੇਸਰੋਂ, ਸੁਰਿੰਦਰ ਸਿੰਘ ਦਾਰਾਪੁਰੀ ਤੇ ਹੋਰ ਨੁਮਾਇੰਦੇ ਰੋਸ ਮਾਰਚ ਵਿਚ ਸ਼ਾਮਿਲ ਹੋਏ |