ਦਸੂਹਾ, 20 ਨਵੰਬਰ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੀ ਕਾਮਰਸ ਐਸੋਸੀਏਸ਼ਨ ਵੱਲੋਂ 'ਵੁਮੈਨ ਐਂਟਰਪ੍ਰੀਨਿਓਰਸ਼ਿਪ ਦਿਵਸ' ਮੌਕੇ ਮਹਿਲਾ ਉਦਮਤਾ ਵਿਕਸਿਤ ਭਾਰਤ 2047 ਲਈ ਇੱਕ ਰਸਤਾ ਵਿਸ਼ੇ 'ਤੇ ਪੋਸਟਰ ਮੇਕਿੰਗ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ | ਕਾਮਰਸ ਵਿਭਾਗ ਦੇ ਮੁਖੀ ਡਾ: ਕਾਜਲ ਕਿਰਨ ਨੇ ਵੁਮੈਨ ਐਂਟਰਪ੍ਰੀਨਿਓਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿਹਾ ਕਿ ਮਹਿਲਾ ਉੱਦਮੀ ਅੱਜ ਦੇ ਕਾਰਪੋਰੇਟ ਜਗਤ ਦਾ ਅਨਿੱਖੜਵਾਂ ਅੰਗ ਬਣ ਗਈਆਂ ਹਨ | ਭਾਰਤ ਦੀ ਵਿਕਾਸ ਦੀ ਕਹਾਣੀ ਬਦਲ ਰਹੀ ਹੈ, ਔਰਤਾਂ ਉੱਚ ਕਾਰਜਬਲ ਭਾਗੀਦਾਰੀ, ਉਦਮਤਾ ਅਤੇ ਵਿੱਤ ਤੱਕ ਪਹੁੰਚ ਰਾਹੀਂ ਆਰਥਿਕ ਵਿਕਾਸ ਨੂੰ ਅੱਗੇ ਵਧਾ ਰਹੀਆਂ ਹਨ | ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੁਣ ਵਿਕਸਿਤ ਭਾਰਤ 2047 ਦੇ ਦਿ੍ਸ਼ਟੀਕੋਣ ਦਾ ਕੇਂਦਰ ਹੈ | ਪਿ੍ੰਸੀਪਲ ਰਾਕੇਸ਼ ਕੁਮਾਰ ਮਹਾਜਨ ਨੇ ਵੁਮੈਨ ਐਂਟਰਪ੍ਰੀਨਿਓਰਸ਼ਿਪ ਦਿਵਸ ਦੀ ਪ੍ਰਸੰਗਿਕਤਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਖ ਥੰਮ੍ਹ ਦੇਸ਼ ਵਿਚ 70 ਪ੍ਰਤੀਸ਼ਤ ਮਹਿਲਾ ਕਾਰਜਬਲ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ | ਮਹਿਲਾ ਸਸ਼ਕਤੀਕਰਨ ਰਾਸ਼ਟਰੀ ਤਰੱਕੀ ਲਈ ਇੱਕ ਮੁੱਖ ਚਾਲਕ ਹੈ | ਹੁਣ ਅÏਰਤਾਂ ਰਵਾਇਤੀ ਭੂਮਿਕਾਵਾਂ ਤੱਕ ਸੀਮਤ ਨਹੀਂ ਹਨ, ਉਹ ਰੁਕਾਵਟਾਂ ਨੂੰ ਤੋੜ ਰਹੀਆਂ ਹਨ ਅਤੇ ਦੇਸ਼ ਦੇ ਆਰਥਿਕ ਭਵਿੱਖ ਨੂੰ ਆਕਾਰ ਦੇਣ ਵਿਚ ਜ਼ਿੰਮੇਵਾਰੀ ਸੰਭਾਲ ਰਹੀਆਂ ਹਨ | ਵਿਦਿਆਰਥੀਆਂ ਨੇ ਵੱਧ ਚੜ ਕੇ ਇਹਨਾਂ ਮੁਕਾਬਲਿਆਂ ਵਿਚ ਭਾਗ ਲਿਆ |ਲੇਖ ਰਚਨਾ ਮੁਕਾਬਲੇ ਵਿਚ ਗੁਰਲੀਨ ਕੌਰ, ਮਰਿਦੁਲ ਸ਼ਰਮਾ ਅਤੇ ਇਸ਼ਾਂਤ ਰੱਤੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ | ਪੋਸਟਰ ਮੇਕਿੰਗ ਮੁਕਾਬਲੇ ਵਿਚ ਪਰਬਲੀਨ ਕੌਰ, ਸੁਖਦੀਪ ਕੌਰ ਅਤੇ ਅਕਸ਼ੀਤਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ | ਜੱਜਮੈਂਟ ਦੀ ਭੂਮਿਕਾ ਪ੍ਰੋਫੈਸਰ ਭਾਵਨਾ,ਪ੍ਰੋਫੈਸਰ ਰਜਨੀਸ਼ ਅਤੇ ਪ੍ਰੋਫੈਸਰ ਵੰਸ਼ਿਕਾ ਵੱਲੋਂ ਨਿਭਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਾਲਜ ਦੇ ਸੀਨੀਅਰ ਪ੍ਰੋਫੈਸਰ ਮੈਡਮ ਨਿਵੇਦਿਕਾ ਅਤੇ ਰਜਿਸਟਰਾਰ ਸ਼ੀਤਲ ਸਿੰਘ ਮੌਜੂਦ ਸਨ |