ਟਾਂਡਾ ਉੜਮੁੜ, 20 ਨਵੰਬਰ (ਦੀਪਕ ਬਹਿਲ)- ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਸਜਾਏ ਗਏ ਨਗਰ ਕੀਰਤਨ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨਾਲ ਸੰਪੰਨ ਹੋਏ | ਜਿਸ ਦੌਰਾਨ ਇੱਕ ਭਾਈਚਾਰਕ ਸਾਂਝ ਦੀ ਇੱਕ ਖ਼ੂਬਸੂਰਤ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋਂ ਟਾਂਡਾ ਸ਼ਹਿਰ ਦੀਆਂ ਸਮੂਹ ਮੰਦਰ ਕਮੇਟੀਆਂ ਨੇ ਹਿੰਦੂ ਸਿੱਖ ਏਕਤਾ ਨੂੰ ਪ੍ਰਤੀਕ ਹੋ ਕੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ | ਗੁਰਦੁਆਰਾ ਬੀਬੀਆਂ ਟਾਂਡਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਇਸ ਨਗਰ ਕੀਰਤਨ ਦੇ ਸਵਾਗਤ ਲਈ ਸਨਾਤਨ ਧਰਮ ਸਭਾ ਵੱਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਸਵਾਗਤੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਹਾਂਮੰਡਲੇਸ਼ਵਰ ਸ੍ਰੀ ਸ਼ਿਪਰਾ ਗਿਰੀ ਮਹਾਰਾਜ ਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਸ਼ਿਰਕਤ ਕੀਤੀ ਜਿਸ ਦੌਰਾਨ ਸਨਾਤਨੀਆਂ ਨੇ ਇਸ ਨਗਰ ਕੀਰਤਨ ਦਾ ਲੰਗਰ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ | ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਜੈਕਾਰਿਆਂ ਨਾਲ ਜਿੱਥੇ ਸਨਾਤਨ ਧਰਮ ਸਭਾ ਤੋਂ ਇਲਾਵਾ ਟਾਂਡਾ ਸ਼ਹਿਰ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਨੇ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਉੱਥੇ ਇਸ ਨਗਰ ਕੀਰਤਨ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ, ਲਖਵਿੰਦਰ ਸਿੰਘ ਲੱਖੀ, ਸੰਗਤ ਸਿੰਘ ਗਿਲਜੀਆਂ, ਅਰਵਿੰਦਰ ਸਿੰਘ ਰਸੂਲਪੁਰ, ਪਿ੍ੰਸੀਪਲ ਸਾਹਿਬ ਸਿੰਘ, ਕੰਵਲਜੀਤ ਸਿੰਘ ਤੁਲੀ, ਰਾਜਵਿੰਦਰ ਸਿੰਘ, ਸੰਤਾ ਸਿੰਘ ਤੋਂ ਇਲਾਵਾ ਮਹਾਂਦੇਵ ਮੰਦਿਰ, ਸ੍ਰੀ ਹਨੂਮਾਨ ਮੰਦਰ ਤੇ ਸ੍ਰੀ ਸ਼ਿਵ ਮੰਦਰ, ਹਰੀਨਾਮ ਸੰਕੀਰਤਨ ਮੰਡਲ, ਸ੍ਰੀ ਅਰਜਨ ਕਲੱਬ, ਰਾਧਾ ਕਿ੍ਸ਼ਨ ਸੰਕੀਰਤਨ ਮੰਡਲ, ਦੁਸ਼ਹਿਰਾ ਪ੍ਰਬੰਧਕ ਕਮੇਟੀ, ਹਿੰਦੂ ਸ਼ਿਵ ਸੈਨਾ, ਆਰ.ਐਸ.ਐਸ. ਤੋਂ ਇਲਾਵਾ ਹੋਰ ਸੰਗਠਨਾਂ ਨੇ ਸ਼ਮੂਲੀਅਤ ਕੀਤੀ | ਜਿਸ ਦੌਰਾਨ ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਦੀਪਕ ਬਹਿਲ ਤੋਂ ਇਲਾਵਾ ਸਤੀਸ਼ ਚੱਢਾ, ਸੰਜੀਵ ਸ਼ਰਮਾ, ਸੁਰਿੰਦਰ ਬਬਲਾ, ਅਸ਼ੋਕ ਬਹਿਲ, ਅਨਿਲ ਕੁਮਾਰ, ਜੀਵਨ ਕੁਮਾਰ, ਜੀਤਾ ਸਿੱਧੂ, ਸੋਨੂੰ ਖੁੱਲਰ, ਆਸ਼ੂ ਵੈਦ, ਬਾਬੂ ਰੂਪ ਲਾਲ, ਲਖਵਿੰਦਰ ਸਿੰਘ ਮੁਲਤਾਨੀ, ਮਿੱਕੀ ਪੰਡਿਤ, ਵਿਕਾਸ ਮਰਵਾਹਾ, ਗੁਰਦੀਪ ਸਿੰਘ ਸੀਹਰਾ, ਸ਼ੁਭਮ ਬਿੱਲਾ, ਕਮਲ ਚੋਪੜਾ, ਗੁਰਮੁਖ ਸਿੰਘ, ਮੰਨਾ ਮਹਿਰਾ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ |