22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਖ਼ਾਲਸਾ ਕਾਲਜ ਨੂੰ ਮਿਲਿਆ 'ਬੈੱਸਟ ਈਕੋ ਕਲੱਬ 2025' ਐਵਾਰਡ <br/>

ਅਜੀਤ ਡੈਸਕ 21-11-2025
ਗੜ੍ਹਸ਼ੰਕਰ, 20 ਨਵੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੂੰ 'ਬੈੱਸਟ ਈਕੋ ਕਲੱਬ 2025' ਐਵਾਰਡ ਮਿਲਿਆ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਨ.ਐੱਸ.ਐ ਸ. ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਡਿਪਾਰਟਮੈਂਟ ਆਫ਼ ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਅਧੀਨ ਕਰਵਾਈ ਗਈ ਓਰੀਐਂਟੇਸ਼ਨ ਵਰਕਸ਼ਾਪ ਵਿਚ ਸੈਸ਼ਨ 2024-25 ਵਿਚ ਕੀਤੀ ਵਧੀਆ ਕਾਰਗੁਜ਼ਾਰੀ ਲਈ 'ਬੈੱਸਟ ਈਕੋ ਕਲੱਬ 2025' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਈਕੋ ਕਲੱਬ ਦੇ ਇੰਚਾਰਜ ਅਤੇ ਪ੍ਰੋਗਰਾਮ ਅਫ਼ਸਰ ਡਾ. ਨਰੇਸ਼ ਕੁਮਾਰੀ ਅਤੇ ਪ੍ਰੋਗਰਾਮ ਅਫ਼ਸਰ ਡਾ. ਅਰਵਿੰਦਰ ਸਿੰਘ 'ਸਰਟੀਫਿਕੇਟ ਆਫ਼ ਐਕਸੀਲੈਂਸ' ਨਾਲ ਨਿਵਾਜਿਆ ਗਿਆ | ਪ੍ਰੋਗਰਾਮ ਦੌਰਾਨ ਕਾਲਜ ਐੱਨ.ਐੱਸ.ਐੱਸ. ਯੂਨਿਟ ਦੀਆਂ 2 ਵਲੰਟੀਅਰ ਵਿਦਿਆਰਥਣਾਂ ਦਿਕਸ਼ਾ ਰਾਣੀ ਅਤੇ ਨੈਨਾ ਦੇਵੀ ਨੇ 'ਬੈੱਸਟ ਆਊਟ ਆਫ਼ ਵੇਸਟ' ਪ੍ਰਦਰਸ਼ਨੀ ਵਿਚ ਹਿੱਸਾ ਲੈ ਕੇ ਯੂਨੀਵਰਸਿਟੀ ਪਾਸੋਂ ਸਨਮਾਨ ਹਾਸਿਲ ਕੀਤਾ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਕਾਲਜ ਈਕੋ ਕਲੱਬ ਦੀ ਇਸ ਪ੍ਰਾਪਤੀ ਲਈ ਈਕੋ ਕਲੱਬ ਇੰਚਾਰਜ, ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਸਿੱਖਿਆ ਅਧਿਕਾਰੀ ਵਲੋਂ ਜਹਾਨਖੇਲਾਂ ਸਕੂਲ ਦਾ ਦੌਰਾ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਵਿਸ਼ਵ ਸੜਕ ਦੁਰਘਟਨਾ ਪੀੜਤ ਸਮਰਪਿਤ ਦਿਵਸ 'ਤੇ ਵਿਸ਼ੇਸ਼ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।