22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਸਮੇਸ਼ ਗਰਲਜ਼ ਕਾਲਜ ਵਿਖੇ ਵਿਸ਼ਵ ਸੜਕ ਦੁਰਘਟਨਾ ਪੀੜਤ ਸਮਰਪਿਤ ਦਿਵਸ 'ਤੇ ਵਿਸ਼ੇਸ਼ ਪ੍ਰੋਗਰਾਮ

ਵਿਸ਼ਵ ਸੜਕ ਦੁਰਘਟਨਾ ਪੀੜਤਾਂ ਨੂੰ ਸਮਰਪਿਤ ਦਿਵਸ ਮਨਾਉਣ ਸਮੇਂ ਬਿਕਰਮਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਤੇ ਹੋਰ | ਤਸਵੀਰ : ਰਾਮਗੜ੍ਹੀਆ <br/> 21-11-2025
ਮੁਕੇਰੀਆਂ, 20 ਨਵੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਚ ਰੋਡ ਸੇਫ਼ਟੀ ਓਮਨੀ ਫਾਊਾਡੇਸ਼ਨ ਅਤੇ ਐਸ. ਐਸ. ਐਫ. ਟੀਮ ਮੁਕੇਰੀਆਂ ਦੇ ਸਾਂਝੇ ਯਤਨਾਂ ਤਹਿਤ ਵਿਸ਼ਵ ਸੜਕ ਦੁਰਘਟਨਾ ਪੀੜਤਾਂ ਨੂੰ ਸਮਰਪਿਤ ਦਿਵਸ ਵੱਡੇ ਸਨਮਾਨ ਅਤੇ ਸੰਵੇਦਨਾਵਾਂ ਨਾਲ ਮਨਾਇਆ ਗਿਆ | ਰੋਡ ਸੇਫ਼ਟੀ ਓਮਨੀ ਫਾਊਾਡੇਸ਼ਨ ਦੇ ਮੈਂਬਰ ਸਨੀ ਸੈਣੀ ਨੇ ਦੱਸਿਆ ਕਿ ਇਹ ਦਿਵਸ ਉਨ੍ਹਾਂ ਲੋਕਾਂ ਦੀ ਯਾਦ ਵਿਚ ਸਮਰਪਿਤ ਹੈ, ਜਿਨ੍ਹਾਂ ਨੇ ਸੜਕ ਹਾਦਸਿਆਂ ਵਿਚ ਆਪਣੀ ਜ਼ਿੰਦਗੀ ਗੁਆਈ ਜਾਂ ਗੰਭੀਰ ਸੱਟਾਂ ਦਾ ਸਾਹਮਣਾ ਕੀਤਾ | ਇਹ ਦਿਵਸ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦਾ ਸੰਦੇਸ਼ ਵੀ ਦਿੰਦਾ ਹੈ | ਐੱਸ.ਐੱਸ.ਐਫ. ਟੀਮ ਮੁਕੇਰੀਆਂ ਤੋਂ ਚਰਨਜੀਤ ਸਿੰਘ (ਏ.ਐੱਸ.ਆਈ.) ਅਤੇ ਜਸਵਿੰਦਰ ਕੌਰ (ਮਹਿਲਾ ਪੁਲਿਸ ਅਧਿਕਾਰੀ) ਵੀ ਇਸ ਮੌਕੇ ਤੇ ਹਾਜ਼ਰ ਰਹੇ | ਇਸ ਮੌਕੇ ਤੇ ਬਿਕਰਮਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਅਤੇ ਓਮਨੀ ਫਾਊਾਡੇਸ਼ਨ ਦੇ ਮੈਂਬਰਾਂ ਨੇ ਮੋਮਬੱਤੀ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸੜਕ ਹਾਦਸਿਆਂ ਵਿਚ ਜਾਨ ਗੁਆਉਣ ਵਾਲਿਆਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਰੱਖਿਆ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ | ਕਾਲਜ ਦੀ ਐਨ.ਐਸ.ਐਸ. ਅਤੇ ਐਨ.ਸੀ.ਸੀ. ਟੀਮ ਨੇ Tਸੁਰੱਖਿਅਤ ਸੜਕ–ਸੁਰੱਖਿਅਤ ਜੀਵਨU ਵਿਸ਼ੇ 'ਤੇ ਰੈਲੀ ਅਤੇ ਪੋਸਟਰ ਪ੍ਰਦਰਸ਼ਨੀ ਕੀਤੀ | ਵਿਦਿਆਰਥਣਾਂ ਨੇ ਨਾਅਰਿਆਂ ਰਾਹੀਂ ਸੜਕ ਸੁਰੱਖਿਆ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ | ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨਾਂ ਨੇ ਵਿਦਿਆਰਥਣਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਨਾ ਕਰਨ, ਜਾਗਰੂਕਤਾ ਫੈਲਾਉਣ ਅਤੇ ਦੁਰਘਟਨਾ-ਮੁਕਤ ਸਮਾਜ ਦੀ ਰਚਨਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਨੂੰ ਮਿਲਿਆ 'ਬੈੱਸਟ ਈਕੋ ਕਲੱਬ 2025' ਐਵਾਰਡ <br/> ਅਗਲੀ ਖ਼ਬਰ ਖੰਨਾ ਨੇ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।