ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਚ ਹੋਈ ਦੋ ਦਿਨਾਂ ਦੀ ਸਾਲਾਨਾ ਐਥਲੈਟਿਕਸ ਮੀਟ ਬੜੀ ਸਫਲਤਾ ਨਾਲ ਮੁਕੰਮਲ ਹੋਈ | ਆਖ਼ਰੀ ਦਿਨ ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸ਼ਾਟਪੁੱਟ ਮੁਕਾਬਲੇ ਵਿਚ ਜੂਨੀਅਰ ਬੁਆਇਜ਼ ਕੈਟਾਗਰੀ ਵਿਚ ਵੰਸ਼ ਨੇ ਸੋਨਾ ਜਿੱਤਿਆ, ਜਦਕਿ ਅਵਨੀਤ ਅਤੇ ਤਰੁਣ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਹਾਸਲ ਕੀਤੇ | ਜੂਨੀਅਰ ਗਰਲਜ਼ ਵਿਚ ਮਹਿਕ,, ਪੀਹੂ ਅਤੇ ਪ੍ਰੀਤ ਨੇ ਸੋਨਾ, ਚਾਂਦੀ ਅਤੇ ਕਾਂਸੀ ਜਿੱਤੇ | ਸੀਨੀਅਰ ਬੁਆਇਜ਼ ਸ਼ਾਟਪੁੱਟ ਵਿਚ ਅਰਮਾਨ ਨੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਨੰਦਿਸ਼ ਅਤੇ ਪਾਰਥ ਨੇ ਚਾਂਦੀ ਅਤੇ ਕਾਂਸੀ ਪ੍ਰਾਪਤ ਕੀਤੇ | ਸੀਨੀਅਰ ਗਰਲਜ਼ ਵਿਚ ਸ਼ਰੇਆ, ਜਸਪ੍ਰੀਤ ਅਤੇ ਅਵਨੀਤ ਤਗਮੇ ਜਿੱਤਣ ਵਿਚ ਕਾਮਯਾਬ ਰਹੀਆਂ | ਦੌੜ ਮੁਕਾਬਲਿਆਂ ਵਿਚ ਜੂਨੀਅਰ ਬੁਆਇਜ਼ 'ਚ ਰਜੇਸ਼ਵਰ ਸਭ ਤੋਂ ਤੇਜ਼ ਦੌੜਾਕ ਰਿਹਾ, ਜਦਕਿ ਜੂਨੀਅਰ ਗਰਲਜ਼ ਵਿਚ ਮੁਸਕਾਨ ਨੇ ਇਹ ਖ਼ਿਤਾਬ ਜਿੱਤਿਆ | ਸੀਨੀਅਰ ਬੁਆਇਜ਼ ਵਿਚ ਸਾਹਿਬ ਜੋਤ ਸਭ ਤੋਂ ਤੇਜ਼ ਦੌੜਾਕ ਬਣਿਆ ਅਤੇ ਸੀਨੀਅਰ ਗਰਲਜ਼ ਵਿਚ ਕਸ਼ਿਸ਼ ਨੇ ਪਹਿਲਾ ਸਥਾਨ ਹਾਸਲ ਕੀਤਾ | 4 ਗੁਣਾ 100 ਮੀਟਰ ਰਿਲੇਅ ਦੌੜ ਰੇਸ ਵਿਚ ਚੈਲੈਂਜਰਜ਼ ਹਾਊਸ ਨੇ ਜੂਨੀਅਰ ਅਤੇ ਸੀਨੀਅਰ ਗਰਲਜ਼ ਦੋਵਾਂ ਕੈਟਾਗਰੀਆਂ ਵਿਚ ਸੋਨਾ ਜਿੱਤਿਆ | ਸੀਨੀਅਰ ਬੁਆਇਜ਼ ਵਿਚ ਰੇਡਰਜ਼ ਹਾਊਸ ਨੇ ਜਿੱਤ ਦਰਜ ਕੀਤੀ, ਜਦਕਿ ਜੂਨੀਅਰ ਬੁਆਇਜ਼ ਰਿਲੇਅ ਵਿਚ ਵਾਰੀ ਅਰਜ਼ ਹਾਊਸ ਸੋਨੇ ਦਾ ਹੱਕਦਾਰ ਬਣਿਆ | ਸੀਨੀਅਰ ਜੈਵਲਿਨ ਥੋ੍ਰਅ ਵਿਚ ਗਰਲਜ਼ ਵਿਚ ਅਦਿਤੀ ਨੇ ਸੋਨਾ ਜਿੱਤਿਆ ਅਤੇ ਬੁਆਇਜ਼ ਵਿਚ ਜਗਦੀਪ ਪਹਿਲੇ ਸਥਾਨ ਤੇ ਰਿਹਾ | ਸਮਾਪਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਗੁਰਿੰਦਰ ਸਿੰਘ ਅਤੇ ਪਿ੍ੰਸੀਪਲ ਅਮਨ ਕੁਮਾਰ ਕੰਵਰ ਨੇ ਜੇਤੂਆਂ ਨੂੰ ਤਗਮੇ ਪ੍ਰਦਾਨ ਕੀਤੇ | ਪਿ੍ੰਸੀਪਲ ਕੰਵਰ ਨੇ ਆਪਣੇ ਸੰਬੋਧਨ ਵਿਚ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਿੱਤ ਨਾਲੋਂ ਵੱਧ ਮਹੱਤਵਪੂਰਨ ਭਾਗੀਦਾਰੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਸਫਲਤਾਵਾਂ ਤੋਂ ਸਿੱਖ ਕੇ ਦਿਨ-ਪ੍ਰਤੀ ਦਿਨ ਸੁਧਾਰ ਕਰਨ ਲਈ ਪ੍ਰੇਰਿਤ ਕੀਤਾ |