ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਚੀਫ਼ ਖਾਲਸਾ ਦੀਵਾਨ ਦੀਆਂ 24ਵੀਆਂ ਸਟੇਟ ਲੈਵਲ ਅਥਲੈਟਿਕਸ ਖੇਡਾਂ ਪੱਟੀ ਵਿਖੇ ਕਰਵਾਈਆਂ ਗਈਆਂ ਇਨ੍ਹਾਂ ਸਟੇਟ ਲੈਵਲ ਖੇਡ ਮੁਕਾਬਲਿਆਂ ਵਿੱਚ ਚੀਫ ਖਾਲਸਾ ਦੀਵਾਨ ਦੇ ਅਧੀਨ ਚਲਦੇ 47 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ | ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸਕੂਲ ਪੰਡੋਰੀ ਖਜ਼ੂਰ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਗੋਲਡ, 14 ਸਿਲਵਰ ਅਤੇ 14 ਹੀ ਬਰੋਨਜ ਮੈਡਲ ਹਾਸਿਲ ਕਰਕੇ ਸਾਰੇ ਸਕੂਲਾਂ ਵਿੱਚੋਂ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਦਿਆਂ ਸਕੂਲ ਦਾ ਨਾਮ ਰੋਸ਼ਨ ਕੀਤਾ | ਪੰਡੋਰੀ ਖਜੂਰ ਸਕੂਲ ਦੇ ਵਿਦਿਆਰਥੀਆਂ ਨੇ ਚੀਫ ਖਾਲਸਾ ਦੀਵਾਨ ਓਵਰਆਲ ਸਿਲਵਰ ਮੈਡਲ ਲੜਕੀਆਂ ਅੰਡਰ 19, ਓਵਰਆਲ ਸਿਲਵਰ ਮੈਡਲ ਲੜਕੇ ਅੰਡਰ 17 ਵੀ ਸਕੂਲ ਦੇ ਨਾਮ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਕਿਰਨਪ੍ਰੀਤ ਕੌਰ ਧਾਮੀ ਹੋਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸਕੂਲ ਪੰਡੋਰੀ ਖਜ਼ੂਰ ਦੇ ਵਿਦਿਆਰਥੀ ਵਿਦਿਅਕ ਖੇਤਰ ਵਿਚ ਤਾਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੀ ਹਨ ਅਤੇ ਨਾਲ ਹੀ ਖੇਡਾਂ ਵਿੱਚ ਵੀ ਮੋਹਰੀ ਰਹਿੰਦੇ ਹਨ ਜਿਸ ਕਰਕੇ ਸ਼੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸਕੂਲ ਪੰਡੋਰੀ ਖਜ਼ੂਰ ਨੂੰ ਇਲਾਕੇ ਦਾ ਮੋਹਰੀ ਸਕੂਲ ਹੋਣ ਦਾ ਮਾਣ ਹਾਸਿਲ ਹੈ | ਇਸ ਵਿਸ਼ੇਸ਼ ਮੌਕੇ ਮੈਂਬਰ ਇੰਚਾਰਜ ਉਜਾਗਰ ਸਿੰਘ, ਸਰਦਾਰ ਹਿੰਮਤ ਸਿੰਘ, ਐਡਵੋਕੇਟ ਮਨਿੰਦਰਪਾਲ ਸਿੰਘ , ਗੁਰਚਰਨ ਸਿੰਘ ਚੰਨੀ ਅਤੇ ਡਾਕਟਰ ਕਰਨ ਸਿੰਘ ਚਾਵਲਾ ਹੋਰਾਂ ਨੇ ਪਿ੍ੰਸੀਪਲ,ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ |