ਹੁਸ਼ਿਆਰਪੁਰ, 19 ਨਵੰਬਰ (ਨਰਿੰਦਰ ਸਿੰਘ ਬੱਡਲਾ)-66 ਕੇ.ਵੀ ਸਬ ਸਟੇਸ਼ਨ ਮਰਨਾਈਆਂ ਖੁਰਦ ਦੇ ਸਹਾਇਕ ਕਾਰਜਕਾਰੀ ਇੰਜ. ਜਗਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਦੀ ਮੁਰੰਮਤ ਦੇ ਚੱਲਦਿਆਂ 20 ਨਵੰਬਰ ਦਿਨ ਵੀਰਵਾਰ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਜਿਸਦੇ ਚੱਲਦਿਆਂ 11 ਕੇ.ਵੀ. ਫੀਡਰ ਪੁਰਹੀਰਾਂ ਸ਼ਹਿਰੀ ਘਰੇਲੂ, ਫਗਵਾੜਾ ਰੋਡ ਏ.ਪੀ(ਟਿਊਵਬੈਲ) ਸਪਲਾਈ ਪ੍ਰਭਾਵਿਤ ਰਹੇਗੀ |