ਤਲਵਾੜਾ, 19 ਨਵੰਬਰ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਬਡਾਲਾ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪਾਰਕ ਦਾ ਨੀਂਹ ਪੱਥਰ ਵਿਧਾਇਕ ਦਸੂਹਾ ਐਡ. ਸ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ | ਪਿੰਡ ਬਡਾਲਾ ਦੀ ਸਰਪੰਚ ਸ੍ਰੀਮਤੀ ਰੇਨੂੰ ਬਾਲਾ ਦੀ ਅਗਵਾਈ 'ਚ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਐਡ. ਘੁੰਮਣ ਨੇ ਕਿਹਾ ਕਿ ਇਸ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਆਧੁਨਿਕ ਪਾਰਕ 'ਚ ਪਿੰਡ ਵਾਸੀਆਂ ਲਈ ਸੈਰ ਕਰਨ ਲਈ ਟਰੈਕ, ਬੱਚਿਆਂ ਲਈ ਝੂਲੇ ਅਤੇ ਹੋਰ ਸਹੂਲਤਾਂ ਹੋਣਗੀਆਂ | ਇਸ ਮੌਕੇ ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ ਸੇਵਾਮੁਕਤ ਮੈਨੇਜਰ, ਜੇ.ਈ. ਗੋਰਵ, ਸਰਪੰਚ ਬਡਾਲਾ ਰੇਨੂੰ ਬਾਲਾ, ਨੰਬਰਦਾਰ ਪਰਮਜੀਤ ਸਿੰਘ ਪੱਸੀ ਕਰੋੜਾ, ਸਰਪੰਚ ਨਾਰੁਨੋਲ ਸੰਯੋਗਿਤਾ ਦੇਵੀ, ਬੋਬੀ ਕੌਸ਼ਲ ਬਲਾਕ ਪ੍ਰਧਾਨ, ਪ੍ਰੇਮ ਫ਼ੌਜੀ, ਜੋਸਨ ਠਾਕੁਰ, ਸੁਸ਼ਮਾ ਰਾਣੀ, ਬੀਨਾ ਰਾਣੀ, ਗੁਰਦਿਆਲ ਸਿੰਘ, ਅਮਨ ਕੁਮਾਰ, ਵਿਕਰਮਜੀਤ ਸਿੰਘ ਰਾਣਾ, ਤਨੂੰ ਸ਼ਰਮਾ, ਅਨਿਲ ਕੁਮਾਰ, ਪੰਡਿਤ ਗਿਆਨ ਸ਼ਰਮਾ, ਡਿੰਪੀ, ਰਾਕੇਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |