22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਬ੍ਰਹਮਲੀਨ 1008 ਮਹੰਤ ਸ੍ਰੀ ਰਾਮ ਪ੍ਰਕਾਸ਼ ਦਾਸ ਦੀ ਬਰਸੀ 'ਤੇ ਮੂਰਤੀ ਸਥਾਪਨਾ <br/>

ਅਜੀਤ ਡੈਸਕ 19-11-2025
ਤਲਵਾੜਾ, 18 ਨਵੰਬਰ (ਰਾਜੀਵ ਓਸ਼ੋ)- ਬ੍ਰਹਮਲੀਨ 1008 ਮਹੰਤ ਸ਼੍ਰੀ ਰਾਮ ਪ੍ਰਕਾਸ਼ ਦਾਸ ਜੀ ਦੀ ਮੂਰਤੀ ਦੀ ਸਥਾਪਨਾ ਦੀ ਰਸਮ ਮਹੰਤ ਰਾਮ ਪ੍ਰਕਾਸ਼ ਦਾਸ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੀ ਸਰਪ੍ਰਸਤੀ ਹੇਠ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਵਿਖੇ ਨਗਰ ਕੌਂਸਲ ਤਲਵਾੜਾ ਦੇ ਪ੍ਰਧਾਨ ਹਰਸ਼ ਕੁਮਾਰ ਅਰੋੜਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਨੇ ਕਿਹਾ ਕਿ ਇਹ ਮੇਰੇ ਲਈ ਬੜੇ ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਮੈਨੂੰ ਮਹੰਤ ਜੀ ਦੀ ਮੂਰਤੀ ਸਥਾਪਤ ਕਰਨ ਦਾ ਸ਼ੁੱਭ ਮੌਕਾ ਮਿਲਿਆ ਹੈ | ਮਹੰਤ ਨੇ ਪੂਰੇ ਪੰਜਾਬ ਦੇ ਨਾਲ-ਨਾਲ ਦਸੂਹਾ ਇਲਾਕੇ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਅਸੀਂ ਉਨ੍ਹਾਂ ਦਾ ਕਰਜ਼ਾ ਕਦੇ ਵੀ ਨਹੀਂ ਚੁਕਾ ਸਕਦੇ | ਇਸ ਮੌਕੇ ਪ੍ਰੋਗਰਾਮ ਦਾ ਸੰਚਾਲਨ ਕਾਮਰੇਡ ਵਿਜੇ ਸ਼ਰਮਾ ਨੇ ਕੀਤਾ | ਇਸ ਮੌਕੇ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਜਨਰਲ ਸਕੱਤਰ ਮਲਕੀਅਤ ਠਾਕੁਰ, ਸਨਾਤਨ ਪ੍ਰਹਾਰੀ, ਸਿੱਖਿਆ ਸ਼ਾਸਤਰੀ, ਸਮਾਜ ਸੇਵੀ ਸ਼ੰਭੂ ਨਾਥ ਭਾਰਤੀ ਅਤੇ ਸਾਬਕਾ ਪਿ੍ੰਸੀਪਲ ਕਸ਼ਮੀਰੀ ਲਾਲ, ਰਣਜੀਤ ਠਾਕੁਰ, ਕਾਰਜਕਾਰੀ ਪਿ੍ੰਸੀਪਲ ਸੀਮਾ ਜੱਸਲ, ਬਿ੍ਜ ਮੋਹਨ ਤਿ੍ਪਾਠੀ ਈ.ਓ.ਤਲਵਾੜਾ, ਬੌਬੀ, ਸੁਰਿੰਦਰ ਕੁਮਾਰ ਮੱਬੀ, ਰਾਓ ਸਮੇਤ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਕੌਸ਼ਲ, ਸਰਪੰਚ ਗੁਰਪ੍ਰੀਤ ਸਿੰਘ ਲਵਲੀ ਆਦਿ ਇਲਾਕੇ ਦੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਸਕੂਲ ਵਿਖੇ ਜ਼ਿਲ੍ਹਾ ਤੇ ਸੂਬਾਈ ਖੇਡਾਂ 'ਚ ਜੇਤੂ ਖਿਡਾਰੀਆਂ ਦਾ ਹੋਇਆ ਸਨਮਾਨ <br/> ਅਗਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਜੰਮੂ ਕਸ਼ਮੀਰ ਤੋਂ ਟਾਂਡਾ ਵਿਖੇ ਪਹੁੰਚਣ 'ਤੇ ਰਸੂਲਪੁਰ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।