ਅੱਡਾ ਸਰਾਂ , 5 ਨਵੰਬਰ (ਮਸੀਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਸਾਲਾਂ ਪ੍ਰਕਾਸ਼ ਪੁਰਬ ਪਿੰਡ ਕੰਧਾਲਾ ਜੱਟਾਂ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਧੰਨ ਧੰਨ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ 'ਚ ਕਾਕਾ ਮਨਰਾਜ ਸਿੰਘ ਧਾਲੀਵਾਲ ਅਤੇ ਕਾਕਾ ਸਾਹਿਜਪਾਲ ਸਿੰਘ ਧਾਲੀਵਾਲ ਦਾ ਕੀਰਤਨੀ ਜਥਾ, ਭਾਈ ਇੰਦਰਜੀਤ ਸਿੰਘ ਕਵੀਸ਼ਰ ਜਥਾ ਅਤੇ ਸਾਥੀ ਕੰਧਾਲਾ ਜੱਟਾਂ ਵਾਲੇ, ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ | ਮੁੱਖ ਗ੍ਰੰਥੀ ਬਾਬਾ ਅਵਤਾਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਸੰਤ ਬਾਬਾ ਮੱਖਣ ਸਿੰਘ ਦਰੀਏ ਵਾਲਿਆਂ ਨੇ ਕਥਾ ਨਾਲ ਅਤੇ ਉਂਕਾਰ ਸਿੰਘ ਮਾਨ ਦਾ ਇੰਟਰਨੈਸ਼ਨਲ ਢਾਡੀ ਜੱਥਾ ਢਾਡੀ ਵਾਰਾਂ ਨਾਲ ਸੰਗਤਾਂ ਨਿਹਾਲ ਕੀਤਾ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕਰ ਵੱਖ-ਵੱਖ ਪੜਾਵਾਂ ਤੋ ਗੁਜ਼ਰਦਾ ਹੋਇਆ ਗੁਰੂ ਘਰ ਆ ਕੇ ਸਮਾਪਤ ਹੋਇਆ | ਇਸ ਮੌਕੇ ਬਾਬਾ ਅਵਤਾਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ, ਬਾਬਾ ਰਣਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ, ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਗਿੱਤਾ, ਇੰਦਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਸੈਕਟਰੀ,ਮਨਜੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ,ਕੈਪਟਨ ਹਰੀ ਓਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਸੁੱਚਾ ਸਿੰਘ ਲੰਬੜਦਾਰ,ਹਰਵਿੰਦਰਪਾਲ ਸਿੰਘ ,ਹਰਪ੍ਰੀਤ ਸਿੰਘ ਹੈਪੀ ,ਅਵਤਾਰ ਸਿੰਘ ਅਮਰੀਕਾ,ਕੁਲਵੰਤ ਸਿੰਘ ,ਚਰਨਜੀਤ ਸਿੰਘ ਪੜਬੱਗਾ, ਪਿ੍ੰਸੀਪਲ ਅਰਮਨਪ੍ਰੀਤ ਸਿੰਘ,ਸੁਰਿੰਦਰ ਸਿੰਘ ਗੁਗਲੀ,ਬਲਜੀਤ ਸਿੰਘ ਬੱਲੂ,ਬਲਦੇਵ ਸਿੰਘ ਪੰਚ,ਇੰਦਰਜੀਤ ਸਿੰਘ ,ਅਮਰੀਕ ਸਿੰਘ ਬੱਬੀ, ਸੂਬੇਦਾਰ ਗੁਰਮੇਲ ਸਿੰਘ, ਗੋਗਾ ਧਾਲੀਵਾਲ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |