26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਦੂਜਾ ਇਕ ਰੋਜ਼ਾ ਬੀਤ ਕਬੱਡੀ ਕੱਪ ਸਮਾਪਤ

ਬੀਣੇਵਾਲ, 25 ਅਕਤੂਬਰ (ਬੈਜ ਚੌਧਰੀ)-ਦੂਜਾ ਇਕ ਦਿਨਾਂ ਬੀਤ ਕਬੱਡੀ ਕੱਪ ਮੁੱਖ ਪ੍ਰਬੰਧਕ ਤਲਵਿੰਦਰ ਸਿੰਘ ਕੰਬਾਲਾ ਤੇ ਸ਼ੇਰ ਸਿੰਘ ਭਾਟੀਆ ਦੀ ਅਗਵਾਈ ਵਿਚ ਸਮਾਪਤ ਹੋਇਆ। ਇਸ ਬੀਤ ਕਬੱਡੀ ਕੱਪ ’ਚ ਮਾਝਾ, ਮਾਲਵਾ, ਦੁਆਬੇ ਦੇ 16 ਖੇਡ ਕਲੱਬਾਂ ਨੇ ਹਿੱਸਾ ਲਿਆ।

ਅਜੀਤ ਡੈਸਕ 26-10-2026
ਬੀਣੇਵਾਲ, 25 ਅਕਤੂਬਰ (ਬੈਜ ਚੌਧਰੀ)-ਦੂਜਾ ਇਕ ਦਿਨਾਂ ਬੀਤ ਕਬੱਡੀ ਕੱਪ ਮੁੱਖ ਪ੍ਰਬੰਧਕ ਤਲਵਿੰਦਰ ਸਿੰਘ ਕੰਬਾਲਾ ਤੇ ਸ਼ੇਰ ਸਿੰਘ ਭਾਟੀਆ ਦੀ ਅਗਵਾਈ ਵਿਚ ਸਮਾਪਤ ਹੋਇਆ। ਇਸ ਬੀਤ ਕਬੱਡੀ ਕੱਪ ’ਚ ਮਾਝਾ, ਮਾਲਵਾ, ਦੁਆਬੇ ਦੇ 16 ਖੇਡ ਕਲੱਬਾਂ ਨੇ ਹਿੱਸਾ ਲਿਆ। ਫਾਈਨਲ ਮੈਚ ਵਿਚ ਹੈਬੋਵਾਲ-ਕੰਬਾਲਾ ਕਲੱਬ ਨੇ ਕੇਸ਼ੀ ਕਟਵਾਰਾ ਕਲੱਬ ਨੂੰ ਹਰਾ ਕੇ ਮੈਚ ਜਿੱਤਿਆ। ਜੇਤੂ ਟੀਮ ਨੂੰ ਇਕ ਲੱਖ ਜਦਕਿ ਦੂਜੇ ਨੰਬਰ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਿੱਤੇ ਗਏ। ਬੈੱਸਟ ਜਾਫੀ ਨੰਨੂ ਧਨੌਰੀ ਤੇ ਬੈੱਸਟ ਰੇਡਰ ਕੁਲਵਿੰਦਰ ਧਰਮਪੁਰਾ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤੇ ਗਏ। ਇਸ ਮੌਕੇ ਸਾਈਕਲਿਸਟ ਬਲਰਾਜ ਚੌਹਾਨ ਨੇ ਵੀ ਆਪਣੇ ਕਰਤੱਵ ਦਿਖਾਏ। ਇਸ ਮੌਕੇ ਵੱਡੀ ਗਿਣਤੀ ’ਚ ਖੇਡ ਪ੍ਰੇਮੀਆਂ ਨੇ ਇਸ ਕਬੱਡੀ ਕੱਪ ਦਾ ਅਨੰਦ ਮਾਣਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ, ਜਿਨ੍ਹਾਂ ’ਚ ਕਾਂਗਰਸ ਪਾਰਟੀ ਦੇ ਅਮਰਪ੍ਰੀਤ ਸਿੰਘ ਲਾਲੀ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਐਡਵੋਕੇਟ ਪੰਕਜ ਕ੍ਰਿਪਾਲ, ਪਣਵ ਕ੍ਰਿਪਾਲ, ਨਿਮਿਸ਼ਾ ਮਹਿਤਾ, ਅਮਨਦੀਪ ਸਿੰਘ ਚੇਚੀ, ਹਰਵੇਲ ਸਿੰਘ ਸੈਣੀ, ਜਸਵੀਰ ਸਿੰਘ ਪੁਰਖੋਵਾਲ, ਅਵਤਾਰ ਸਿੰਘ ਨਾਨੋਵਾਲ, ਬਲਵਿੰਦਰ ਸਿੰਘ ਸੋਢੀ ਬੋਪਾਰਾਏ ਸਰਪੰਚ ਝੋਣੋਵਾਲ, ਪਰਮਜੀਤ ਸਰਪੰਚ ਗੜੀਮਾਨਸੋਵਾਲ, ਅਜੈਬ ਸਿੰਘ ਬੋਪਾਰਾਏ, ਸੰਜੇ ਸਰਪੰਚ, ਰਾਣਾ ਰਾਜ ਕੁਮਾਰ ਹਰਵਾ, ਬਿੱਲਾ ਕੰਬਾਲਾ, ਪ੍ਰਦੀਪ ਰੰਗੀਲਾ, ਸੰਦੀਪ ਰਾਣਾ, ਜਗਮੋਹਨ ਰਾਣਾ, ਮੋਹਨ ਲਾਲ ਬਿੱਲੂ, ਅਵਤਾਰ ਕਟਾਰੀਆ, ਜੋਤੀ ਡੱਲੇਵਾਲ, ਮਨੀਸ਼ ਦਾਦੂਵਾਲ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਏ. ਵੀ. ਬੀ. ਐੱਡ ਕਾਲਜ ’ਚ 4 ਰੋਜ਼ਾ ‘ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਤੇ ਵਿਰਾਸਤੀ ਮੇਲਾ’ ਦੂਜੇ ਦਿਨ ਜਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਕੈਰੇ ਨੇ ਸੁਖਬੀਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।