ਮਾਹਿਲਪੁਰ, 20 ਜੁਲਾਈ (ਰਜਿੰਦਰ ਸਿੰਘ)-ਜੀਵਨ ਜਾਗਿ੍ਤੀ ਮੰਚ ਗੜ੍ਹਸ਼ੰਕਰ ਵਲੋਂ ਪੰਜਾਬ ਨੈਸ਼ਨਲ ਬੈਂਕ ਮਾਹਿਲਪੁਰ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਮਾਹਿਲਪੁਰ, ਸਰਕਾਰੀ ਸਕੂਲ ਮਾਹਿਲਪੁਰ, ਸਰਕਾਰੀ ਸਕੂਲ ਬਾੜੀਆਂ ਕਲਾਂ ਅਤੇ ਸ਼ਮਸ਼ਾਨਘਾਟ ਬਾੜੀਆਂ ਕਲਾਂ ਵਿਖੇ ਪ੍ਰਧਾਨ ਪਿ੍ੰ. ਬਿੱਕਰ ਸਿੰਘ ਤੇ ਵਿਜੇ ਲਾਲ ਮੈਨੇਜਰ ਪੀ.ਐਨ.ਬੀ. ਮਾਹਿਲਪੁਰ ਦੀ ਅਗਵਾਈ 'ਚ ਦੋ ਤਿ੍ਵੈਣੀਆਂ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਸਿਹਤ ਲਈ ਉਪਯੋਗੀ 270 ਬੂਟੇ ਲਾਏ ਗਏ ਹਨ | ਇਸ ਮੌਕੇ ਸਰਵ ਨਰਿੰਦਰ ਪਾਲ ਧੀਮਾਨ ਸਰਕਲ ਹੈੱਡ ਪੀ.ਐਨ.ਬੀ.ਹੁਸ਼ਿਆਰਪੁਰ ਤੇ ਪਿ੍ੰ. ਪਰਵਿੰਦਰ ਸਿੰਘ ਖ਼ਾਲਸਾ ਕਾਲਜ ਵਲੋਂ ਵਾਤਾਵਰਨ ਪ੍ਰੇਮੀਆਂ ਨੂੰ ਦਰਖਤਾਂ ਦੀ ਮਹੱਤਤਾ ਦੱਸਦੇ ਹੋਏ ਦਰਖ਼ਤ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਗਿਆ | ਇਸ ਮੁਹਿੰਮ 'ਚ ਪਿ੍ੰ. ਸੁਰਿੰਦਰ ਪਾਲ, ਪ੍ਰੋ. ਸੰਧੂ ਵਰਿਆਣਵੀ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ, ਪਿ੍ੰ. ਇੰਦਰਜੀਤ ਸਿੰਘ ਬੈਂਸ, ਕੌਂਸਲਰ ਬਲਦੇਵ ਸਿੰਘ ਤਹਿਸੀਲਦਾਰ ਹਰੀ ਲਾਲ ਨਫ਼ਰੀ, ਮੈਨੇਜਰ ਬਲਵੰਤ ਸਿੰਘ, ਮੈਨੇਜਰ ਪਿ੍ਤਪਾਲ ਸਿੰਘ, ਸੇਵਾ ਮੁਕਤ ਚੀਫ਼ ਮੈਨੇਜਰ ਹਰਦੇਵ ਰਾਏ, ਪੀ.ਐੱਲ ਸੂਦ, ਲੈਕਚਰਾਰ ਪਵਨ ਕੁਮਾਰ ਗੋਇਲ, ਅਧਿਆਪਕ ਹੰਸ ਰਾਜ, ਅਮਰਜੀਤ ਬੰਗੜ ਅਤੇ ਇੰਸਪੈਕਟਰ ਅਵਤਾਰ ਸਿੰਘ ਅਤੇ ਸਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ, ਮੈਨੇਜਰ ਬਬਲਪ੍ਰੀਤ ਸਿੰਘ, ਮੈਨੇਜਰ ਰੋਹਿਤ ਤਿਵਾੜੀ, ਮੈਨੇਜਰ ਵਿਜੇ ਲਾਲ, ਮੈਨੇਜਰ ਵਿਸ਼ਾਲ, ਮਨਜੀਤ ਕੌਰ ਸਰਪੰਚ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਇਹ ਬੂਟੇ ਵਣ ਮੰਡਲ ਦਫ਼ਤਰ ਗੜ੍ਹਸ਼ੰਕਰ ਵਲੋਂ ਜੀਵਨ ਜਾਗਿ੍ਤੀ ਮੰਚ ਗੜ੍ਹਸ਼ੰਕਰ ਨੂੰ ਮੁਹੱਈਆ ਕਰਵਾਏ ਗਏ ਹਨ ਅਤੇ ਇਨ੍ਹਾਂ ਨੂੰ ਪਹੁੰਚਾਉਣ ਦੀ ਸੇਵਾ ਟਹਿਲ ਸਿੰਘ ਸੈਂਹਬੀ ਵਲੋਂ ਨਿਭਾਈ ਜਾ ਰਹੀ ਹੈ |