19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬੰਗਾ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਧਰਤੀ 'ਤੇ ਲੱਗਾ ਬਿਜਲੀ ਦਾ ਟਰਾਂਸਫਾਰਮਰ ਉੱਚਾ ਚੁੱਕ ਕੇ ਲਗਾਉਣ ਦੀ ਮੰਗ <br/>

ਅਜੀਤ ਡੈਸਕ 21-07-2025
ਬੰਗਾ, 20 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਇਸ ਸ਼ਹਿਰ ਦੇ ਮੁੱਖ ਬਜ਼ਾਰ 'ਚ ਨੇੜੇ ਗੁਰਦੁਆਰਾ ਸਿੰਘ ਸਭਾ ਵਿਖੇ ਧਰਤੀ 'ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਬਾਰੇ ਸ਼ਹਿਰ ਵਾਸੀਆਂ ਦੀ ਜ਼ੋਰਦਾਰ ਮੰਗ ਹੈ ਕਿ ਇਸ ਟਰਾਂਸਫਾਰਮਰ ਨੂੰ ਧਰਤੀ ਤੋਂ ਉਠਾ ਕੇ ਉੱਚਾ ਕਰਕੇ ਖੰਭਿਆਂ 'ਤੇ ਲਗਾਇਆ ਜਾਵੇ | ਲੋਕਾਂ ਨੇ ਕਿਸੇ ਅਨਹੋਣੀ ਦੇ ਵਾਪਰਨ ਦਾ ਖਦਸ਼ਾ ਜ਼ਾਹਰ ਕੀਤਾ | ਲੋਕਾਂ ਦਾ ਕਹਿਣਾ ਹੈ ਕਿ ਉਕਤ ਬਜ਼ਾਰ ਦੇ ਦੁਕਾਨਦਾਰਾਂ ਅਤੇ ਹੋਰ ਸ਼ਹਿਰਾਂ ਵਾਸੀਆਂ ਨੇ ਪਿਛਲੇ ਸਮੇਂ 'ਚ ਕਈ ਵਾਰੀ ਬਿਜਲੀ ਮਹਿਕਮੇ ਦੇ ਅਫ਼ਸਰਾਂ ਨੂੰ ਲਿਖਤੀ ਤੌਰ 'ਤੇ ਮੰਗ ਪੱਤਰ ਦਿੰਦੇ ਹੋਏ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ | ਲੋਕਾਂ ਦਾ ਕਹਿਣਾ ਹੈ ਕਿ ਮੀਂਹ ਹਨੇਰੀ ਦੇ ਮੌਸਮ 'ਚ ਇਹ ਖ਼ਤਰਾ ਹੋਰ ਵੀ ਵਧ ਜਾਂਦਾ ਹੈ | ਇਸ ਟਰਾਂਸਫਾਰਮਰ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਲਈ ਇਸ ਨੂੰ ਧਰਤੀ ਤੋਂ ਉੱਚਾ ਚੁੱਕ ਕੇ ਲਗਾਉਣਾ ਬਹੁਤ ਜ਼ਰੂਰੀ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰਜ ਬਿਨਾ ਦੇਰੀ ਨੇਪਰੇ ਚੜ੍ਹਾਇਆ ਜਾਵੇ ਨਹੀਂ ਤਾਂ ਬਿਜਲੀ ਬੋਰਡ- ਕਮ- ਪਾਵਰਕਾਮ ਬੰਗਾ ਦੇ ਅਧਿਕਾਰੀਆਂ ਵਿਰੁੱਧ ਰੋਸ ਭਰਿਆ ਸੰਘਰਸ਼ ਕੀਤਾ ਜਾਵੇਗਾ |

ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਮੇਲੇ ਮਨਾਉਣੇ ਅਮੀਰ ਵਿਰਸੇ ਦੀ ਨਿਸ਼ਾਨੀ-ਸਾਈਾ ਚਰਨਜੀਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।